ਡਾਕਟਰ ਨਿਰੰਜਣ ਹੀਂਉ ਦਾ ਜ਼ਿਲ੍ਹਾ ਮੀਤ ਪ੍ਰਧਾਨ ਬਣਨ ਤੇ ਕੀਤਾ ਗਿਆ ਸਨਮਾਨ
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਪਿੰਡ ਮੁਕੰਦਪੁਰ ਵਿਖੇ ਡਾਕਟਰ ਨਿਰੰਜਣ ਹੀਂਉ ਅਤੇ ਪਰਿਵਾਰ ਵੱਲੋ ਸਤਿਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ , ਕਾਂਗਰਸ ਪਾਰਟੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਹੋਣ ਉਪਰੰਤ ਸ਼ੁਕਰਾਨਾ ਅਰਦਾਸ ਕਰਵਾਈ ਗਈ । ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਮੀਨਾ ਸੂੰਢ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਪਿੰਡ ਵਾਸੀਆਂ ਵੱਲੋਂ ਡਾਕਟਰ ਨਿਰੰਜਣ ਹੀਂਉ ਦਾ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਬਣਨ ਤੇ ਸਨਮਾਨ ਕੀਤਾ ਗਿਆ ।ਇਸ ਮੌਕੇ ਚੌਧਰੀ ਮੀਨਾ ਸੂੰਢ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ,ਭਿ੍ਸ਼ਟਾਚਾਰ ਮੁਕਤ , ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਸਿਰਜਣ ਦਾ ਤਹੱਈਆ ਕੀਤਾ ਜਾਵੇਗਾ ।ਡਾਕਟਰ ਨਿਰੰਜਣ ਹੀਂਉ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਕਾਂਗਰਸ ਪਾਰਟੀ ਨਾਲ ਜੁੜਨ ਤਾਂ ਜੋ ਕਿ ਦੇਸ਼ ਦੇ ਲੋਕਤੰਤਰ ਨੂੰ ਬਚਾਇਆ ਜਾ ਸਕੇ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਜਿਵੇਂ ਕਿ ਭਾਰਤ-ਅਮਰੀਕਾ ਵਪਾਰ ਡੀਲ ਦੇ ਕਿਸਾਨਾਂ ਅਤੇ ਹੋਰ ਵਰਗਾਂ ਉੱਪਰ ਪੈਣ ਵਾਲੇ ਘਾਤਕ ਪ੍ਰਭਾਵਾਂ ਤੋਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਸਕੇ ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਚੰਦ ਕਟਾਰੀਆ, ਰਾਮਦਾਸ ਸਿੰਘ ਕਾਂਗਰਸ ਬਲਾਕ ਪ੍ਰਧਾਨ ਔੜ, ਐਡਵੋਕੇਟ ਅਮਨਦੀਪ ਗੁਰੂ,ਰਮਨ ਕੇਸਰ, ਜਗਦੀਸ਼ ਕਟਾਰੀਆ,ਪ੍ਰਸ਼ੋਤਮ ਲਾਲ, ਵਿਜੇ ਕਟਾਰੀਆ ,ਹਰਜਿੰਦਰ ਪਾਲ ਕੌਰ, ਅੰਜੂ ਰਾਣਾ ਗੁਰੂ , ਤਜਿੰਦਰ ਸਿੰਘ, ਵਿਜੇ ਕਟਾਰੀਆ, ਆਸ਼ਾ ਰਾਣੀ ਹਾਜ਼ਰ ਰਹੇ ਅਤੇ ਚੌਧਰੀ ਮੀਨਾ ਸੂੰਢ ਦਾ ਪਤਵੰਤੇ ਸੱਜਣਾਂ ਵੱਲੋਂ ਸਿਰੋਪੇ ਦੀ ਬਖਸ਼ਿਸ਼ ਨਾਲ ਸਨਮਾਨ ਕੀਤਾ ਗਿਆ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


