
ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਨਵਜੋਤ ਸਾਹਿਤ ਸੰਸਥਾ ਔੜ ਵਲੋਂ ਅਨਮੋਲ ਪੈਲੇਸ ਬੰਗਾ ਵਿਖੇ ‘ਸਾਹਿਤਕ ਸਮਾਗਮ’ ਕਰਵਾਇਆ ਗਿਆ, ਜਿਸ ਵਿੱਚ ਸੰਸਥਾ ਨਾਲ ਨਵੇਂ ਜੁੜੇ ਲੇਖਕ ਮੈਂਬਰਾਂ ਨੂੰ ਜੀ ਆਇਆਂ ਆਖਿਆ ਗਿਆ। ਇਹਨਾਂ ਮੈਂਬਰਾਂ ’ਚ ਸ਼ਾਮਲ ਮਨਪ੍ਰੀਤ ਕੌਰ ਸੋਢੀਆਂ, ਰਾਜਵਿੰਦਰ ਕੌਰ ਨਾਗਰਾ, ਇੰਦਰਪ੍ਰੀਤ ਕੌਰ ਵਜੀਦਪੁਰ ਤੇ ਸ਼ਿਵ ਬਛੌੜੀ ਦਾ ਸਨਮਾਨ ਕੀਤਾ ਗਿਆ। ਉਹਨਾਂ ਨੂੰ ਸੰਸਥਾ ਵਲੋਂ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਗਏ ਅਤੇ ਫੁੱਲ ਮਲਾਵਾਂ ਪਹਿਣਾਈਆਂ ਗਈਆਂ। ਇਹ ਸਨਮਾਨ ਰਸਮ ਮੁੱਖ ਮਹਿਮਾਨ ਸਮਾਜ ਸੇਵਿਕਾ ਬੀਬੀ ਪਰਮਜੀਤ ਕੌਰ ਮਜਾਰਾ ਰਾਜਾ ਸਾਹਿਬ ਨੇ ਨਿਭਾਈ। ਉਹਨਾਂ ਸੰਸਥਾ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ ਅਤੇ ਸਾਹਿਤਕਾਰਾਂ ਨੂੰ ਸਮਾਜ ਦਾ ਮਾਣ ਦੱਸਿਆ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਨਵਜੋਤ ਸਾਹਿਤ ਸੰਸਥਾ ਔੜ ਚਾਰ ਦਹਾਕਿਆਂ ਤੋਂ ਸਾਹਿਤਕ ਖੇਤਰ ’ਚ ਸਮਰਪਿਤ ਸੇਵਾਵਾਂ ਨਿਭਾਉਂਦੀ ਆ ਰਹੀ ਹੈ। ਉਹਨਾਂ ਉਕਤ ਨਵੀਆਂ ਕਲਮਾਂ ਦਾ ਨਵਜੋਤ ਪਰਿਵਾਰ ’ਚ ਹੋਇਆ ਵਾਧਾ ਇਹਨਾਂ ਸਰਗਰਮੀਆਂ ’ਚ ਹੋਰ ਵਾਧਾ ਕਰੇਗਾ। ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ ਅਤੇ ਸੰਸਥਾ ਦੀਆਂ ਸਗਰਮੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸੰਸਥਾ ਦੇ ਸਾਬਕਾ ਪ੍ਰਧਾਨ ਸੁਰਜੀਤ ਮਜਾਰੀ ਨੇ ਸੰਸਥਾ ਦੀਆਂ ਹੁਣ ਤੱਕ ਅੱਧਾ ਸੈਕੜਾ ਕਿਤਾਬਾਂ ਦੀਆਂ ਪ੍ਰਕਾਸ਼ਨਾਵਾਂ ਤੇ ਵੱਖ ਵੱਖ ਬੈਨਰਾਂ ਵਾਲੇ ਸਮਾਗਮਾਂ ਦੀ ਲਗਾਤਾਰਤਾ ਨੂੰ ਨਿਵੇੇਕਲੀ ਪ੍ਰਾਪਤੀ ਦੱਸਿਆ। ਆਪੋ ਆਪਣੇ ਸੰਬੋਧਨ ‘ਚ ਸ਼ੁੱਭ ਕਾਮਨਾਵਾਂ ਸਾਂਝੀਆਂ ਕਰਨ ਵਾਲਿਆਂ ਵਿੱਚ ਸੰਸਥਾ ਦੇ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ, ਗੁਰਨੇਕ ਸ਼ੇਰ, ਰਜਨੀ ਸ਼ਰਮਾ ਵੀ ਸ਼ਾਮਲ ਸਨ। ਇਸ ਮੌਕੇ ਉਕਤ ਹਾਜ਼ਰੀਨ ਤੋਂ ਇਲਾਵਾ ਸ਼ਾਇਰ ਦੀਪ ਕਲੇਰ, ਗੁਰਦੀਪ ਸਿੰਘ ਸੈਣੀ, ਕੁਲਵਿੰਦਰ ਕੁੱਲਾ, ਦੇਸ ਰਾਜ ਬਾਲੀ, ਹਰੀ ਕਿਸ਼ਨ ਪਟਵਾਰੀ ਆਦਿ ਨੇ ਕਾਵਿ ਰਚਨਾਵਾਂ ਦੀ ਸਾਂਝ ਪਾਈ। ਇਸ ਮੌਕੇ ਪੰਜਾਬੀ ਲੈਕਚਰਾਰ ਰਾਜ ਰਾਣੀ, ਵਿਨੇ ਸ਼ਰਮਾ, ਬਿਕਰਮਜੀਤ ਸਿੰਘ ਰਾਹੋਂ, ਜਗਦੀਸ਼ ਹੱਪੋਵਾਲ, ਸੁੱਖਪਾਲ ਸਿੰਘ, ਬਲਵਿੰਦਰ ਕੁਮਾਰ, ਅਮਨਦੀਪ, ਬਲਵਿੰਦਰ ਕੌਰ ਬਾਲੀ, ਕੌਰ, ਇੰਦਰਜੀਤ ਕੌਰ ਇੰਦਰਾਂ ਆਦਿ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


