ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਕਈ ਨੇਤਾਵਾਂ ਵੱਲੋਂ ਹਾਕੀ ਟੀਮ ਨੂੰ ਵਧਾਈ

President Ram Nath Kovind

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਹਾਕੀ ਟੀਮ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਸਣੇ ਲਗਪਗ ਸਾਰੀਆਂ ਹਸਤੀਆਂ ਨੇ ਵਧਾਈ ਦਿੱਤੀ ਹੈ। ਸ੍ਰੀ ਕੋਵਿੰਦ ਨੇ ਕਿਹਾ,‘‘ 41 ਸਾਲ ਬਾਅਦ ਓਲੰਪਿਕਸ ਵਿੱਚ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਵਧਾਈ।” ਪ੍ਰਧਾਨ ਮੰਤਰੀ ਨੇ ਇਸ ਇਸ ਜਿੱਤ ਨੂੰ ਇਤਿਹਾਸਕ ਕਰਾਰ ਦਿੱਤਾ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਦੇਸ਼ ਦੀ ਹਾਕੀ ਵਿੱਚ ਨਵੀਂ ਰੂਹ ਫੂਕ ਦਿੱਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਅੱਜ ਦਾ ਦਿਨ ਭਾਰਤੀਆਂ ਲਈ ਮਾਣ ਦਾ ਦਿਨ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ ਪੈਗਾਸਸ ਜਾਸੂਸੀ ਬਾਰੇ ਦੋਸ਼ ਸੱਚ ਹਨ ਤਾਂ ਮਾਮਲਾ ਬਹੁਤ ਗੰਭੀਰ ਹੈ: ਸੁਪਰੀਮ ਕੋਰਟ
Next articleਪਾਕਿ ਹਿੰਦੂ ਯਾਤਰੀਆਂ ਨੂੰ ਵਤਨ ਪਰਤਣ ਤੋਂ ਰੋਕਿਆ