ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੰਪਿਊਟਰ ਡੀਲਰਜ਼ ਐਸੋਸੀਏਸ਼ਨ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਟਰੇਡ ਲਾਇਸੰਸ ਬਣਾਏ ਗਏ। ਇਸ ਮੌਕੇ ਨਗਰ ਨਿਗਮ ਤੋਂ ਪਹੁੰਚੀ ਟੀਮ ਨੇ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਹੋਰਨਾਂ ਨੂੰ ਟਰੇਡ ਲਾਇਸੰਸ ਤਿਆਰ ਕਰਕੇ ਇਸ ਦੀ ਉਪਯੋਗਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੇਮ ਸੈਣੀ ਅਤੇ ਪ੍ਰਧਾਨ ਸੁਨੀਲ ਵਰਮਾ ਨੇ ਕੈਂਪ ਲਈ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਕੋਈ ਚੰਗੀ ਨੀਤੀ ਲੈ ਕੇ ਆਉਂਦੀ ਹੈ ਤਾਂ ਸਾਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਕੈਂਪ ਵਿੱਚ ਦੁਕਾਨਦਾਰਾਂ ਵੱਲੋਂ ਓ.ਟੀ.ਐਸ. ਲਾਇਸੰਸ ਬਣ ਚੁੱਕੇ ਹਨ, ਇਸ ਦਾ ਕਾਫੀ ਫਾਇਦਾ ਹੋਇਆ ਹੈ ਅਤੇ ਹਰ ਦੁਕਾਨਦਾਰ ਨੂੰ ਟਰੇਡ ਲਾਇਸੈਂਸ ਲੈਣਾ ਚਾਹੀਦਾ ਹੈ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਸਰਕਾਰੀ ਖਜ਼ਾਨੇ ‘ਚ ਜਮ੍ਹਾ ਪੈਸਿਆਂ ਨਾਲ ਸ਼ਹਿਰਾਂ ਅਤੇ ਪਿੰਡਾਂ ਦਾ ਵਿਕਾਸ ਸੰਭਵ ਹੋ ਸਕੇ। ਇਸ ਮੌਕੇ ਜਨਰਲ ਸਕੱਤਰ ਅਨੂਪ ਸੈਣੀ, ਖਜ਼ਾਨਚੀ ਅਜੈ ਸਰੋਚ, ਮੀਡੀਆ ਇੰਚਾਰਜ ਮਨਪ੍ਰੀਤ ਸਿੰਘ ਰਹਿਸੀ ਤੇ ਹੋਰ ਮੈਂਬਰ ਹਾਜ਼ਰ ਸਨ। ਕੈਂਪ ਵਿੱਚ 20 ਦੇ ਕਰੀਬ ਲੋਕਾਂ ਨੇ ਟਰੇਡ ਲਾਇਸੰਸ ਬਣਵਾਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly