HOME ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜਿਲ੍ਹਾਂ ਭਾਜਪਾ ਪ੍ਰਧਾਨ ਦੇ ਦਫਤਰ ਅੰਦਰ...

ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜਿਲ੍ਹਾਂ ਭਾਜਪਾ ਪ੍ਰਧਾਨ ਦੇ ਦਫਤਰ ਅੰਦਰ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ

7

ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ :ਜੱਥੇਦਾਰ ਸੁਰਜੀਤ ਸਿੰਘ ਦੋਭਾਲੀ 

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਅਤੇ ਹੋਰ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਅੱਜ ਭਾਜਪਾ ਦਫਤਰ ਬਲਾਚੌਰ ਰੋਸ ਧਰਨੇ ਦੀ ਆੜ ਵਿੱਚ ਭਾਜਪਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਤੇ ਦਫਤਰ ਅੰਦਰ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਜੱਥੇਦਾਰ ਸੁਰਜੀਤ ਸਿੰਘ ਦੋਭਾਲੀ ਸੀਨੀਅਰ ਅਕਾਲੀ ਆਗੂ( ਪੁਨਰ ਸੁਰਜੀਤ) ਸ਼੍ਰੋਮਣੀ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਆਮ ਆਦਮੀ ਪਾਰਟੀ ਆਪਣੀਆਂ ਰਾਜਨੀਤਿਕ ਕਦਰਾਂ ਕੀਮਤਾਂ ਅਤੇ ਇਖਲਾਕ ਤੋਂ ਬੁਰੀ ਤਰ੍ਹਾਂ ਨਾਲ ਡਿੱਗ ਚੁੱਕੀ ਹੈ। ਜੋ ਹੋਸ਼ੇ ਹਥਿਆਰਾਂ ਤੇ ਉੱਤਰ ਕੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਬਦਤਮੀਜ਼ੀ ਕਰ ਰਹੀ ਹੈ ਜਿਸ ਦਾ ਸਮਾਜਿਕ ਲੋਕਾਂ ਤੇ ਬੜਾ ਭੇੜਾ ਅਸਰ ਪੈਂਦਾ ਹੈ ਇਹਨਾਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀਆਂ ਇਹਨਾਂ ਹਰਕਤਾਂ ਦੇਖਦਿਆਂ ਲੋਕ ਇਸ ਤੋਂ ਕੰਨ ਕਤਰਾਉਣ ਲੱਗ ਪਏ ਹਨ ਜਿਸ ਦਾ ਹਿਸਾਬ ਆਉਣ ਵਾਲੀਆਂ 2027 ਦੀ ਦੀਆਂ ਚੋਣਾਂ ਵਿੱਚ ਲੋਕ ਇਸ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਕਰਾ ਦੇਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਜਪਾ ਦਫਤਰ ਬਲਾਚੌਰ ਵਿਖੇ ਬੰਗਾ ਤੋਂ ਆਪ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਭਾਜਪਾ ਜਿਲ੍ਹਾਂ ਪ੍ਰਧਾਨ ਲੱਕੀ ਨਾਲ ਹੋਏ ਹੱਥੋਂਪਾਈ
Next articleਛੋਟੀਆਂ ਕਿਸ਼ਤੀਆਂ ਰਾਹੀਂ ਬਰਤਾਨੀਆ ਪਹੁੰਚਣ ਵਾਲਿਆਂ ਦੀ ਗਿਣਤੀ 2 ਲੱਖ ਤੋਂ ਪਾਰ