HOME ਭਾਜਪਾ ਦਫਤਰ ਬਲਾਚੌਰ ਵਿਖੇ ਬੰਗਾ ਤੋਂ ਆਪ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਭਾਜਪਾ...

ਭਾਜਪਾ ਦਫਤਰ ਬਲਾਚੌਰ ਵਿਖੇ ਬੰਗਾ ਤੋਂ ਆਪ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਭਾਜਪਾ ਜਿਲ੍ਹਾਂ ਪ੍ਰਧਾਨ ਲੱਕੀ ਨਾਲ ਹੋਏ ਹੱਥੋਂਪਾਈ

6
ਕੈਪਸ਼ਨ - ਭਾਜਪਾ ਦਫਤਰ ਬਲਾਚੌਰ ਵਿਖੇ ਵਿਧਾਇਕ ਡਾਕਟਰ ਸੁੱਖੀ ਅੰਦਰ ਜਾ ਕੇ ਭਾਜਪਾ ਪ੍ਰਧਾਨ ਰਾਜਵਿੰਦਰ ਲੱਕੀ ਨਾਲ ਹੱਥੋਪਾਈ ਹੁੰਦੇ ਹੋਏ।

ਟਰਾਲੀ ਚੋਰ ਕਹਿਣ ਤੇ ਤਲਖੀ ਵਿੱਚ ਆਏ ਵਿਧਾਇਕ ਸੁੱਖੀ

ਬਲਾਚੌਰ,   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) – ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਪੰਜਾਬ ਅੰਦਰ ਜ਼ਿਲ੍ਹਾ ਹੈਂਡ ਕੁਆਰਟਰਾਂ ਤੇ ਰੋਸ ਧਰਨੇ ਦੇਣ ਦੀ ਕਾਲ ਵਜੋਂ ਆਪ ਵੱਲੋਂ ਹਲਕਾ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਸੁੱਖੀ ਅਤੇ ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਭਾਜਪਾ ਦਫਤਰ ਬਾਲਾਚੌਰ ਅੱਗੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੀਤਾ ਜਾ ਰਿਹਾ ਸੀ ਕਿ ਜਿੱਥੇ ਦੋਨਾਂ ਪਾਰਟੀਆਂ ਅੰਦਰ ਅਚਾਨਕ ਮਾਹੌਲ ਗਰਮਾ ਗਿਆ। ਇਸ ਸਬੰਧੀ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਦੇ  ਦਫਤਰ ਬਲਾਚੌਰ ਅੱਗੇ ਆਪ ਆਗੂਆਂ ਵੱਲੋਂ ਬੀ ਜੇ ਪੀ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤੇ ਜਦੋਂ ਉਨ੍ਹਾਂ ਨੂੰ ਚੰਗੀ ਸ਼ਬਦਾਵਲੀ ਵਰਤਣ ਦੀ ਅਪੀਲ ਕੀਤੀ ਗਈ ਤਾਂ ਉਨ੍ਹਾਂ ਨੇ ਮਾਇਕ ਖੋਅ ਲਿਆ। ਜਦੋਂ ਸਾਡੇ ਵੱਲੋਂ ਤਰਕ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਗਿਆ ਕਿ ਜਦੋ ਤੁਹਾਡੀ ਵਿਜੀਲੈਂਸ ਰੇਡ ਕਰਦੀ ਹੈ ਤਾਂ ਠੀਕ ਹੁੰਦੀ ਹੈ ਜਦੋਂ ਕੋਈ ਕੇਂਦਰ ਦੀ ਏਜੰਸੀ ਜਾਂਚ ਪੜਤਾਲ ਕਰਦੀ ਹੈ ਤਾਂ ਉਸ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾਂਦੇ ਹਨ। ਉਨ੍ਹਾਂ ਡਾਕਟਰ ਸੁੱਖੀ ਨੂੰ ਕਿਹਾ ਕਿ ਜਦੋਂ  ਉਹ ਪਾਰਟੀ ਛੱਡ ਕੇ ਆਪ ਵਿੱਚ ਆਏ ਆਏ ਤਾਂ ਉਹ ਸਾਫ ਸੁਥਰੇ ਹਨ ਪ੍ਰੰਤੂ ਜਦੋਂ ਬੀ ਜੇ ਪੀ ਚ ਕੋਈ ਜਾਂਦਾ ਹੈ ਤਾਂ ਉਹ ਇਨ੍ਹਾਂ ਲਈ ਗੱਦਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੋ ਵਾਰ ਚੁਣੇ ਗਏ ਵਿਧਾਇਕ ਤੋਂ ਇਹ ਉਮੀਦ ਕਤਈ ਵੀ ਨਹੀਂ ਲਗਾਈ ਜਾ ਸਕਦੀ ਸੀ ਅਜਿਹੀ ਹਰਕਤ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਪਹਿਲਾਂ ਟਰਾਲੀਆਂ ਚੋਰੀ ਕਰਦੇ ਸਨ ਤੇ ਹੁਣ ਮਾਈਕ ਖੋਹਣ ਲੱਗ ਗਏ ਤਾਂ ਉਹ ਬੁਖਲਾਹਟ ਵਿੱਚ ਆ ਕੇ ਦਫਤਰ ਦੇ ਅੰਦਰ ਮੇਰਾ ਮੋਬਾਇਲ ਖੋਣ ਤੱਕ ਗਏ ਤੇ ਹੱਥੋਪਾਈ ਹੋਏ। ਉਨ੍ਹਾਂ ਕਿਹਾ ਕਿ ਵਿਧਾਇਕ ਸੁੱਖੀ ਦੀ ਇਸ ਹਰਕਤ ਤੇ 452 ਤੱਕ ਲਗਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸੱਤਾ ਦੇ ਨਸ਼ੇ ਵਿੱਚ ਇੰਨੇ ਅੰਨੇ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਵਾਸੀ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ। ਇਸ ਸਬੰਧੀ ਹਲਕਾ ਵਿਧਾਇਕ ਬੰਗਾ ਤੋਂ ਡਾਕਟਰ ਸੁਖਵਿੰਦਰ ਸੁੱਖੀ ਨੇ ਕਿਹਾ ਅਸੀਂ ਬਗੈਰ ਮਾਈਕ ਤੋਂ ਰੋਸ ਵਿਰੋਧ ਕਰ ਰਹੇ ਸੀ ਜਦਕਿ ਭਾਜਪਾ ਪ੍ਰਧਾਨ ਨੇ ਮਾਈਕ ਲੈ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵੱਲੋਂ ਸਾਨੂੰ ਟਰਾਲੀ ਚੋਰ ਤੱਕ ਵੀ ਕਿਹਾ ਗਿਆ।  ਉਪਰੰਤ ਬੀ ਜੇ ਪੀ ਦੇ ਕੁੱਝ ਆਗੂਆਂ ਨੇ ਅੰਦਰ ਬੈਠ ਕੇ ਗੱਲ ਕਰਨ ਲਈ ਕਿਹਾ। ਜਦੋਂ ਅੰਦਰ ਗਏ ਤਾਂ ਭਾਜਪਾ ਪ੍ਰਧਾਨ ਮੋਬਾਈਲ ਤੇ ਵੀਡੀਓ ਬਣਾਉਣ ਲੱਗ ਪਏ ਜਿਸ ਤੇ ਉਨ੍ਹਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਤਾਂ ਮਾਹੌਲ ਅੰਦਰ ਗਰਮਾ ਗਰਮੀ ਹੋ ਗਈ। ਜ਼ਿਕਰਯੋਗ ਹੈ ਕਿ ਇੰਨੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਹੁੰਦਿਆਂ ਹੋਇਆਂ ਵੀ ਦੋਨੋਂ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਅਤੇ ਹੱਥੋਂ ਪਾਈ ਤੱਕ ਦੀ ਨੌਬਤ ਆਉਣੀ ਪ੍ਰਸ਼ਨਚਿੰਨ ਲਗਾ ਰਹੀ ਹੈ। ਇਸ ਮੌਕੇ ਭਾਜਪਾ ਆਗੂ ਪ੍ਰਵੀਨ ਪੂਰੀ, ਐਡਵੋਕੇਟ ਅਮਨ ਰਾਣਾ, ਪ੍ਰਧਾਨ ਨੰਦ ਕਿਸ਼ੋਰ ਅਤੇ ਬਹੁ ਗਿਣਤੀ ਭਾਜਪਾ ਅਤੇ ਆਪ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੇ.ਐਸ.ਟੀ. ਟਰੱਕ ਪਰਮਿਟ–ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੀ ਧਮਾਕੇਦਾਰ ਸ਼ੁਰੂਆਤ
Next articleਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜਿਲ੍ਹਾਂ ਭਾਜਪਾ ਪ੍ਰਧਾਨ ਦੇ ਦਫਤਰ ਅੰਦਰ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ