ਸੰਤ ਰਾਮਾਨੰਦ ਜੀ ਦੀ ਸ਼ਹਾਦਤ

ਮਹਿੰਦਰ ਸੂਦ

(ਸਮਾਜ ਵੀਕਲੀ)

ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ
ਰਵਿਦਾਸੀਆ ਧਰਮ ਦਾ ਸਰੂਪ ਲੈ ।
ਰਵਿਦਾਸੀਆ ਕੌਮ ਲਈ ਮਧਪ
ਮਖੀਰੇ ਦਾ ਜੈਕਾਰਾ ਹੈ ਬੁਲਾ ਦਿੱਤਾ ।।

ਤੇ ਬਹੁਜਨ ਸਮਾਜ ਦੇ ਹਰ ਇੱਕ
ਨੌਜਵਾਨ ਨੂੰ ਬੱਬਰ ਸ਼ੇਰ ਹੈ ਬਣਾ ਦਿੱਤਾ ।
ਖੁੱਦ ਦੇ ਸੀਨੇ ਝਲ ਗਏ ਗੋਲੀਆਂ ਤੇ
ਆਪਣਾ ਇੱਕ ਇੱਕ ਖੂਨ ਦਾ ਕਤਰਾ
ਤੇ ਆਪਣਾ ਆਖਰੀ ਸਾਹ ਵੀ
ਆਪਣੀ ਕੌਮ ਦੇ ਲੇਖੇ ਲਗਾ ਦਿੱਤਾ ।।

ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ।
ਪਵਿੱਤਰ ਬਾਣੀ ਦਾ ਇੱਕ ਅਮ੍ਰਿਤਬਾਣੀ ਗ੍ਰੰਥ
ਰਵਿਦਾਸੀਆ ਕੌਮ ਦੀ ਝੋਲੀ ਪਾ ਦਿੱਤਾ ।

ਹਰ ਇੱਕ ਧਰਮ ਦਾ ਕਰੋ ਸਤਿਕਾਰ
ਤੇ ਸੱਚੀ ਮਾਨਵਤਾ ਦਾ ਪਾਠ
ਰਵਿਦਾਸੀਆ ਕੌਮ ਨੂੰ ਹੈ ਪੜਾ ਦਿੱਤਾ ।
ਇੰਜ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ
ਬੇਗਮਪੁਰ ਦੇ ਸੁਪਨੇ ਨੂੰ ਸੱਚ ਕਰ ਦਿਖਾ ਦਿੱਤਾ॥

ਸੂਦ ਵਿਰਕ ਨੇ ਵੀ ਇਸ ਕਵਿਤਾ ਰਾਹੀ
ਸੰਤ ਰਾਮਾਨੰਦ ਜੀ ਦੀ ਸ਼ਹਾਦਤ ਅੱਗੇ
ਆਪਣਾ ਸੀਸ ਝੁਕਾ ਕੋਟਿ ਕੋਟਿ ਪ੍ਰਣਾਮ ਕੀਤਾ।

ਲਿਖ-ਤੁਮ – ਮਹਿੰਦਰ ਸੂਦ (ਵਿਰਕ)ਜਲੰਧਰ
ਮੋਬ: 98766-66381

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹਾ- ਰਤਨ ਸਿੰਘ ਕਾਕੜ ਕਲਾਂ
Next articleਬੇਰਹਿਮ ਪੈਸਾ