HOME ਟੌਂਸਾ ਦੇ ਇੱਕ ਘਰ ‘ਚ ਸਾਫ ਪਾਣੀ ਦੇ ਟੁੱਟੇ ਪਾਈਪ ਨਾਲ ਵੱਡੀ...

ਟੌਂਸਾ ਦੇ ਇੱਕ ਘਰ ‘ਚ ਸਾਫ ਪਾਣੀ ਦੇ ਟੁੱਟੇ ਪਾਈਪ ਨਾਲ ਵੱਡੀ ਮਾਤਰਾ ‘ਚ ਪਾਣੀ ਹੋ ਰਿਹੈ ਬਰਬਾਦ

3
ਕੈਪਸ਼ਨ ਪਿੰਡ ਟੌਂਸਾ ਵਿਖੇ ਇੱਕ ਘਰ ਵੱਲੋਂ ਲਏ ਗਏ ਦੋ ਕੁਨੈਕਸ਼ਨਾਂ ਵਿੱਚੋਂ ਟੁੱਟੇ ਕੁਨੈਕਸ਼ਨ ਦਾ ਪਾਣੀ ਗੰਦੇ ਨਾਲੇ ਵਿੱਚ ਡਿੱਗਦਾ ਹੋਇਆ।
 ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਜਿਆਦਾਤਰ ਪੀਣ ਵਾਲੇ ਸਾਫ ਪਾਣੀ ਦੀ ਬਰਬਾਦੀ ਮਨੁੱਖ ਦੀ ਆਪਣੀ ਲਾਪਰਵਾਹੀ ਕਾਰਨ ਹੋ ਰਹੀ ਹੈ ਜਿਸ ਕਾਰਨ ਹਰ ਸਮੇਂ ਜਿੱਥੇ ਗਲੀਆਂ-ਮਹੱਲਿਆਂ ਵਿੱਚ ਗੰਦੇ ਪਾਣੀ ਦੇ ਨਿਕਾਸੀ ਨਾਲੇ-ਨਾਲੀਆਂ ਭਰੇ ਰਹਿੰਦੇ ਹਨ ਉਥੇ ਹੀ ਗੰਦਾ ਪਾਣੀ ਦੂਰ-ਦੂਰ ਤੱਕ ਕਿਸਾਨਾਂ ਦੀਆਂ ਜਮੀਨਾਂ ਤੇ ਲੋਕਾਂ ਦੇ ਪਲਾਟਾਂ ਤੱਕ ਪਹੁੰਚਣ ਲੱਗ ਜਾਂਦਾ ਹੈ ਅਤੇ ਇਹ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੋ ਰਹੀ ਹੈ।ਪਿੰਡ ਟੌਂਸਾ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਬਰਬਾਦੀ ਦਾ ਇੱਕ ਵੱਖਰਾ ਹੀ ਤਰੀਕਾ ਸਾਹਮਣੇ ਆਇਆ ਹੈ। ਪਿੰਡ ਦੇ ਸੇਵਾ ਕੇਂਦਰ ਨੂੰ ਜਾਣ ਵਾਲੀ ਗਲੀ ਵਿੱਚ ਇੱਕ ਅਜਿਹਾ ਘਰ ਹੈ ਜਿਸ ਵਿੱਚ ਪੀਣ ਵਾਲੇ ਪਾਣੀ ਦੇ ਦੋ ਕਨੈਕਸ਼ਨ ਚੱਲ ਰਹੇ ਹਨ ਅਤੇ ਇਹਨਾਂ ਕਨੈਕਸ਼ਨਾਂ ਵਿੱਚੋਂ ਕਿਸੇ ਕਾਰਨ ਇੱਕ ਕੁਨੈਕਸ਼ਨ ਦੀ ਪਾਈਪ ਟੁੱਟੀ ਹੋਈ ਹੈ ਅਤੇ ਉਸ ਦਾ ਸਾਫ ਪਾਣੀ ਬੀਤੇ ਕਈ ਮਹੀਨਿਆਂ ਤੋਂ ਘਰ ਦੇ ਨਾਲੋਂ ਲੰਘਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਵਿੱਚ ਜਾ ਰਿਹਾ ਹੈ। ਕਥਿਤ ਜਾਣਕਾਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਟੁੱਟੇ ਹੋਏ ਪਾਈਪ ਦਾ  ਹਿੱਸਾ ਹੇਠਾਂ ਤੋਂ ਵੀ ਲੀਕ ਹੋ ਰਿਹਾ ਹੈ ਅਤੇ ਜਦੋਂ ਜਲਘਰ ਤੋਂ ਸਪਲਾਈ ਬੰਦ ਹੁੰਦੀ ਹੈ ਤਾਂ ਗੰਦੇ ਪਾਣੀ ਦੇ ਨਾਲੇ ਦਾ ਪਾਣੀ ਲੀਕੇਜ ਵਾਲੀ ਪਾਈਪ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ ਜੋ ਉਥੋਂ ਮੇਨ ਲਾਈਨ ਵਿੱਚ ਜਾਂਦਾ ਹੈ ਤੇ ਇਹ ਗੰਦਾ ਪਾਣੀ ਸਪਲਾਈ ਦੇ ਨਾਲ ਮਿਲ ਕੇ ਸਾਫ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਟੌਂਸਾ ਦੇ ਵਸਨੀਕਾਂ ਦੀ ਪੰਚਾਇਤ ਅਤੇ ਜਲ ਵਿਭਾਗ ਤੋਂ ਮੰਗ ਹੈ ਕਿ ਟੁੱਟੇ ਹੋਏ ਪਾਈਪ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਸਾਫ ਪਾਣੀ ਦੀ ਬਰਬਾਦੀ ਰੁਕ ਸਕੇ ਅਤੇ  ਗੰਦੇ ਪਾਣੀ ਨਾਲ ਸਾਫ ਪਾਣੀ ਦੂਸ਼ਿਤ ਵੀ ਨਾ ਹੋ ਸਕੇ।ਜਦੋਂ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਸਬੰਧੀ ਪਿੰਡ ਟੌਂਸਾ ਦੀ ਸਰਪੰਚ ਕੋਲੋਂ ਜਾਣਕਾਰੀ ਲਈ ਤਾਂ ਉਹਨਾਂ ਨੇ ਕਿਹਾ ਹੈ ਤੀ ਜੋ ਵੀ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਲੋੜ ਤੋਂ ਜਿਆਦਾ ਦੁਰਵਰਤੋਂ ਕਰਦਾ ਨਜ਼ਰ ਆਇਆ ਹੈ ਤਾਂ ਉਸ ਪ੍ਰਤੀ ਪੰਚਾਇਤ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲਿੰਕ ਸੜਕ ਨਾ ਬਣਾਏ ਜਾਣ ਕਾਰਨ ਪਿੰਡ ਜੀਓਵਾਲ ਤੇ ਬੱਛੂਆਂ ਦੇ ਨਿਵਾਸੀ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ
Next articleਮਾਤਾ ਪ੍ਰਸੰਨੀ ਦੇਵੀ ਆਰੀਆ ਮਾਡਲ ਸਕੂਲ ਮੜੌਲੀ ਕਲਾਂ ਦੇ ਪ੍ਰਿੰਸੀਪਲ ਪ੍ਰਵੇਸ਼ ਕੌਰ ਭੁੱਲਰ ਨੂੰ ਨਿੱਘੀ ਵਿਦਾਇਗੀ