ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਦੋ ਪਿੰਡ ਜੀਓਵਾਲ-ਬੱਛੂਆ ਜੋ ਕਿ ਟੋਲ ਪਲਾਜਾ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਇਹਨਾਂ ਦੋਹਾਂ ਪਿੰਡਾਂ ਦੀ ਲਿੰਕ ਸੜਕ ਨੂੰ ਲੰਬੇ ਸਮੇਂ ਤੋਂ ਨਾ ਬਣਾਏ ਜਾਣ ਕਾਰਨ ਇਹਨਾਂ ਦੇ ਵਸਨੀਕ ਭਾਰੀ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਨ।ਜੀਓਵਾਲ, ਬੱਛੂਆਂ ਦੇ ਵਸਨੀਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਵਿੱਚ ਜੋ ਲਿੰਕ ਸੜਕ ਉਸ ਦੀ ਹਾਲਤ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਬਦ ਤੋਂ ਬੱਦਤਰ ਹੋ ਗਈ ਹੈ। ਬੀਤੇ ਲੰਬੇ ਸਮੇਂ ਤੋਂ ਇਸ ਸੜਕ ਨੂੰ ਬਣਾਉਣ ਵੱਲ ਵਿਭਾਗ ਤੇ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਜਾ ਰਿਹਾ ਅਤੇ ਬੁਰੀ ਤਰ੍ਹਾਂ ਟੁੱਟ ਚੁੱਕੀ ਇਸ ਸੜਕ ਵਿੱਚ ਥਾਂ-ਥਾਂ ਡੂੰਘੇ ਖੱਡੇ ਬਣੇ ਹੋਏ ਹਨ ਜਿਨਾਂ ਵਿੱਚ ਜਦੋਂ ਪਾਣੀ ਜਮਾਂ ਹੋ ਜਾਂਦਾ ਹੈ ਤਾਂ ਸਥਿਤੀ ਹੋਰ ਵੀ ਮਾੜੀ ਹੋ ਜਾਂਦੀ ਹੈ। ਖਸਤਾ ਹਾਲ ਇਸ ਸੜਕ ਤੋਂ ਲੰਘਦੇ ਦੋਪਹੀਆ ਵਾਹਨ ਚਾਲਕਾਂ ਨੂੰ ਜਿੱਥੇ ਸੱਟਾਂ ਦਾ ਡਰ ਰਹਿੰਦਾ ਹੈ ਉੱਥੇ ਹੀ ਪਿੰਡਾਂ ਦੇ ਵਸਨੀਕਾਂ ਦਾ ਲੰਘਣਾ ਕਿਸੇ ਮੁਸੀਬਤ ਤੋਂ ਘੱਟ ਨਹੀਂ। ਗਲੀਆਂ ‘ਚੋਂ ਲੰਘਦੇ ਵਾਹਨਾਂ ਕਾਰਨ ਰਹਿੰਦਾ ਹਾਦਸੇ ਦਾ ਡਰ ਲਿੰਕ ਸੜਕ ਦੀ ਖਸਤਾ ਹਾਲ ਕਾਰਨ ਜਿਆਦਾਤਰ ਦੋਪਹੀਆ ਵਾਹਨ ਚਾਲਕ ਪਿੰਡ ਬੱਛੂਆਂ ਦੀਆਂ ਗਲੀਆਂ ਵਿੱਚੋਂ ਲੰਘ ਕੇ ਮੇਨ ਹਾਈਵੇ ਵੱਲ ਆਉਂਦੇ-ਜਾਂਦੇ ਹਨ ਜਿਸ ਨਾਲ ਗਲੀਆਂ ਵਿੱਚ ਤੁਰੇ ਜਾਂਦੇ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਹਾਦਸੇ ਦਾ ਡਰ ਹਰ ਸਮੇਂ ਸਤਾਉਂਦਾ ਰਹਿੰਦਾ ਹੈ। ਪਿੰਡ ਵਾਸੀਆਂ ਅਨੁਸਾਰ ਬਾਹਰਲੇ ਵਾਹਨਾਂ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਉਹਨਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਜਿਸ ਨਾਲ ਛੋਟੀਆਂ ਗੱਡੀਆਂ, ਕਾਰਾਂ ਆਦਿ ਦੀ ਐਂਟਰੀ ਤਾਂ ਭਾਵੇਂ ਬੰਦ ਹੋ ਗਈ ਪ੍ਰੰਤੂ ਬਾਹਰੋਂ ਆਉਂਦੇ ਦੋਪਹੀਆ ਵਾਹਨ ਚਾਲਕ ਤੇਜ ਸਪੀਡ ਨਾਲ ਅਜੇ ਵੀ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੇ ਹਨ।ਟੋਲ ਬਚਾਉਣ ਵਾਲੇ ਹੈਵੀ ਵਾਹਨ ਹਨ ਸੜਕ ਤੋੜਨ ਦਾ ਵੱਡਾ ਕਾਰਨ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਸੜਕ ਨੂੰ ਤੋੜਨ ਵਿੱਚ ਵੱਡਾ ਕਾਰਨ ਟੋਲ ਟੈਕਸ ਬਚਾਅ ਕੇ ਲੰਘਣ ਵਾਲੇ ਵੱਡੇ ਵਾਹਨ ਹਨ ਕਿਉਂਕਿ ਜਦੋਂ ਦਾ ਟੋਲ ਬੈਰੀਅਰ ਬਣਿਆ ਹੈ ਉਦੋਂ ਤੋਂ ਹੀ ਭਾਰੀ ਗਿਣਤੀ ਵਿੱਚ ਛੋਟੇ ਤੇ ਵੱਡੇ ਵਾਹਨ ਪਿੰਡ ਦੀ ਲਿੰਕ ਸੜਕ ਵਿੱਚੋਂ ਹੋ ਕੇ ਹਾਈਵੇ ਮਾਰਗ ਵੱਲ ਜਾਂਦੇ-ਆਉਂਦੇ ਹਨ। ਇਹਨਾਂ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਪਿੰਡ ਵਾਸੀਆਂ ਨੇ ਕਈ ਵਾਰ ਸਰਕਾਰੇ ਦਰਬਾਰੇ ਪਹੁੰਚ ਵੀ ਕੀਤੀ ਅਤੇ ਆਪਣੇ ਪੱਧਰ ਤੇ ਵੀ ਯਤਨ ਕੀਤੇ ਲੇਕਿਨ ਇਸ ਸਮੱਸਿਆ ਵੱਲ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਸ ਦਾ ਖਮਿਆਜਾ ਉਨਾਂ ਨੂੰ ਭੁਗਤਣਾ ਪੈ ਰਿਹਾ ਹੈ। ਨਾਲ ਲੱਗਦੀਆਂ ਸੜਕਾਂ ਬਣਾ ਦਿੱਤੀਆਂ ਪਰ ਪਿੰਡ ਦੀ ਸੜਕ ਜਿਉਂ ਦੀ ਤਿਉਂ ਵਸਨੀਕਾਂ ਨੇ ਦੱਸਿਆ ਕਿ ਸਰਕਾਰ ਨੇ ਪਿੰਡ ਦੇ ਨਾਲ ਲੱਗਦੀਆਂ ਸੜਕਾਂ ਜਿਹਨਾਂ ਵਿੱਚ ਬੱਛੂਆਂ ਤੋਂ ਸੋਭੂਵਾਲ ਅਤੇ ਬੱਛੂਆਂ ਤੋਂ ਪਨਿਆਲੀ ਤੱਕ ਦੀਆਂ ਲਿੰਕ ਸੜਕਾਂ ਤਾਂ ਪੱਕੀਆਂ ਕਰਵਾ ਦਿੱਤੀਆਂ ਹਨ ਪਰੰਤੂ ਉਹਨਾਂ ਦੇ ਪਿੰਡਾਂ ਵਿੱਚੋਂ ਲੰਘਦੀ ਲਿੰਕ ਸੜਕ ਨੂੰ ਪੱਕਿਆਂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਦੋਵੇਂ ਪਿੰਡਾਂ ਦੇ ਵਸਨੀਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਵੀ ਹੈ। ਦੋਵੇਂ ਪਿੰਡਾਂ ਦੇ ਵਸਨੀਕਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਖਸਤਾ ਹਾਲ ਲਿੰਕ ਸੜਕ ਨੂੰ ਪਹਿਲ ਦੇ ਅਧਾਰ ‘ਤੇ ਬਣਾਇਆ ਜਾਵੇ ਤਾਂ ਜੋ ਉਹਨਾਂ ਨੂੰ ਆ ਰਹੀ ਪਰੇਸ਼ਾਨੀ ਦਾ ਹੱਲ ਹੱਲ ਕੱਢਿਆ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



