HOME ਮਾਤਾ ਪ੍ਰਸੰਨੀ ਦੇਵੀ ਆਰੀਆ ਮਾਡਲ ਸਕੂਲ ਮੜੌਲੀ ਕਲਾਂ ਦੇ ਪ੍ਰਿੰਸੀਪਲ ਪ੍ਰਵੇਸ਼ ਕੌਰ...

ਮਾਤਾ ਪ੍ਰਸੰਨੀ ਦੇਵੀ ਆਰੀਆ ਮਾਡਲ ਸਕੂਲ ਮੜੌਲੀ ਕਲਾਂ ਦੇ ਪ੍ਰਿੰਸੀਪਲ ਪ੍ਰਵੇਸ਼ ਕੌਰ ਭੁੱਲਰ ਨੂੰ ਨਿੱਘੀ ਵਿਦਾਇਗੀ

ਮੋਰਿੰਡਾ  (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)-ਮਾਤਾ ਪ੍ਰਸੰਨੀ ਦੇਵੀ ਆਰੀਆ ਮਾਡਲ ਹਾਇਰ ਸੈਕੰਡਰੀ ਸਕੂਲ ਮੜੌਲੀ ਕਲਾਂ ਵਿਖੇ ਪ੍ਰਿੰਸੀਪਲ ਪ੍ਰਵੇਸ਼ ਕੌਰ ਭੁੱਲਰ ਦੀ ਸੇਵਾਮੁਕਤੀ ‘ਤੇ ਇੱਕ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਮੈਡਮ ਪ੍ਰਵੇਸ਼ ਕੌਰ ਭੁੱਲਰ ਨੇ ਪਿਛਲੇ 21 ਸਾਲਾਂ ਦੌਰਾਨ ਸਕੂਲ ਨੂੰ ਇੱਕ ਸਹੀ ਸੇਧ ਦਿੱਤੀ ਅਤੇ ਉਹਨਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਮਨੋਰੰਜਨ ਪ੍ਰੋਗਰਾਮ ਪੇਸ਼ ਕਰਦਿਆਂ ਆਪਣੇ ਹਰਮਨ ਪਿਆਰੇ ਪ੍ਰਿੰਸੀਪਲ ਨੂੰ ਭਾਵੁਕ ਵਿਦਾਇਗੀ ਦਿੱਤੀ ਗਈ। ਸਮਾਗਮ ਦੌਰਾਨ ਪ੍ਰਬੰਧਕੀ ਕਮੇਟੀ ਵੱਲੋਂ ਮੈਡਮ ਪ੍ਰਵੇਸ਼ ਕੌਰ ਭੁੱਲਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਉਹਨਾਂ ਦੇ ਸੁਖਾਵੇਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰ ਨਿਰਮਲ ਧੀਮਾਨ, ਸ੍ਰੀ ਧਰਮਵੀਰ ਸੈਣੀ, ਵਿਕਾਸ ਗੁਪਤਾ, ਸਰਪੰਚ ਗੁਰਮੀਤ ਸਿੰਘ, ਹਰਮਨ ਪ੍ਰੀਤ ਸਿੰਘ, ਪਰਮਜੀਤ ਸਿੰਘ ਭੁੱਲਰ, ਦਵਿੰਦਰ ਕੁਮਾਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟੌਂਸਾ ਦੇ ਇੱਕ ਘਰ ‘ਚ ਸਾਫ ਪਾਣੀ ਦੇ ਟੁੱਟੇ ਪਾਈਪ ਨਾਲ ਵੱਡੀ ਮਾਤਰਾ ‘ਚ ਪਾਣੀ ਹੋ ਰਿਹੈ ਬਰਬਾਦ
Next article*ਐਸ ਕੇ ਟੀ ਪਲਾਂਟੇਸ਼ਨ ਟੀਮ ਦੀ “ਜਨਮਦਿਨ ‘ਤੇ ਪੌਧਾਰੋਪਣ” ਮੁਹਿੰਮ ਤਹਿਤ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼*