(ਸਮਾਜ ਵੀਕਲੀ)
ਇੱਕ ਵਾਰੀ ਪਾਪਾ ਮੈਨੂੰ ਸਰਕਸ
ਵੇਖਣ ਲੈ ਗਿਆ,
ਮੂਹਰੇ ਕੁਰਸੀਆਂ ਪਿੱਛੇ ਫੱਟੇ ਲੈ
ਉਹਨਾਂ ਉੱਤੇ ਬਹਿ ਗਿਆ।
ਉੱਥੇ ਇੱਕ ਜੋਕਰ ਵੇਖਿਆ ਹਾਸੇ
ਬਹੁਤ ਸੀ ਪਾਉਂਦਾ,
ਪੁੱਠੀਆਂ ਸਿੱਧੀਆਂ ਛਾਲਾਂ ਲਾ ਕੇ
ਕਈ ਕਰਤੱਬ ਦਿਖਾਉਂਦਾ।
ਗਲ ਵਿੱਚ ਸੀਟੀ ਸਿਰ ਤੇ ਟੋਪੀ
ਨੀਕਰ ਵੱਡੀ ਪਾਈ,
ਉੱਚਾ ਉਸ ਦੇ ਝੱਗਾ ਪਾਇਆ
ਨਾਲੇ ਲਾਈ ਸੀ ਟਾਈ।
ਮੂੰਹ ਉਸ ਦਾ ਚਿੱਟਾ ਚਿੱਟਾ ਖੌਰੇ
ਕੀ ਸੀ ਲਾਇਆ,
ਛੋਟੇ ਜੇਹੇ ਸਾਇਕਲ ਉੱਤੇ ਤੰਬੂ
ਵਿੱਚੋਂ ਆਇਆ।
ਜਿਵੇਂ ਉੱਥੇ ਲੇਡੀਆ ਕਰਦੀਆਂ
ਉਸੇ ਤਰਾਂ ਸੀ ਕਰਦਾ,
ਕਈ ਵਾਰੀਂ ਡਿੱਗ ਵੀ ਪੈਦਾ
ਸਾਇਕਲੀ ਉੱਤੇ ਚੜ੍ਹਦਾ।
ਫੇਰ ਹੱਥ ਵਿੱਚ ਇੱਕ ਸੋਟੀ ਫੜਕੇ
ਉਸ ਨੂੰ ਖੂਬ ਘੁੰਮਾਵੇ,
ਕਦੇ ਹੱਥ ਵਿੱਚ ਬੋਤਲ ਫ਼ੜ ਕੇ
ਡਿੱਗਦਾ ਢਹਿੰਦਾ ਜਾਵੇ।
ਟੋਪੀ ਉਸ ਨੇ ਸਿਰ ਤੋਂ ਲਾਹ ਕੇ
ਹਵਾ ਦੇ ਵਿੱਚ ਉਛਾਲੀ,
ਤਿੰਨ ਚਾਰ ਟੋਪੀਆਂ ਹੋਰ ਸੁੱਟ ਕੇ
ਫੜਦਾ ਕਾਹਲੀ ਕਾਹਲੀ।
ਬੜਾ ਖੁਸ਼ ਮੈਂ ਹੋਇਆ ਵੇਖ ਅੱਜ
ਵੀ ਚੇਤਾ ਆਉਂਦਾ,
ਬੜੇ ਹੈਰਾਨ ਹੁੰਦੇ ਬੱਚੇ ਜਦ
ਉਹਨਾਂ ਤਾਈਂ ਸੁਣਾਉਂਦਾ।
ਨਾ ਹੀ ਹੁਣ ਉਹ ਸਰਕਸਾਂ ਰਹੀਆਂ
ਨਾ ਹੀ ਲੇਡੀਆ ਜੋਕਰ,
ਸਮੇਂ ਦੀ ਧੂੜ ਵਿੱਚ ਸਭ ਕੁਝ ਲੁਕਿਆ
ਐਸੀ ਫਿਰ ਗਈ ਬੌਂਕਰ।
ਪੱਤੋ, ਵਿੱਚ ਕਿਤਾਬਾਂ ਪੜ੍ਹਦਾ
ਫੋਟੋ ਦੇਖੇ ਨਾਲੇ,
ਉਹ ਦਿਨ ਹੁਣ ਮੁੜ ਨੀਂ ਆਉਣੇ
ਚੰਗੇ ਸੀ ਜੋ ਬਾਹਲੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly