ਬਾਲ ਕਹਾਣੀ – ਲੜਕਾ ਅਤੇ ਸਾਧੂ

(ਸਮਾਜ ਵੀਕਲੀ)      

ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਸੀ। ਪਿੰਡ ਵਿੱਚ ਸਾਰੇ ਲੋਕ ਮਿਹਨਤੀ ਸਨ। ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ। ਉਹ ਬੁਰੇ ਕੰਮ ਕਰਦਾ ਸੀ। ਉਸ ਨਾਲ ਵੀ ਬੁਰਾ ਹੁੰਦਾ ਸੀ। ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ। ਉਹ ਲੜਕਾ ਸਾਧੂ ਕੋਲ  ਗਿਆ। ਉਸ ਨੇ ਸਾਧੂ ਨੂੰ ਕਿਹਾ ਕਿ ਹਰ ਰੋਜ਼ ਮੇਰੇ ਨਾਲ ਬੁਰਾ ਹੁੰਦਾ ਹੈ। ਸਾਧੂ ਨੇ ਬੋਲਿਆ ਕਿ ਤੂੰ ਚੰਗੇ ਕੰਮ ਕਰਿਆ ਕਰ। ਲੜਕਾ ਫਿਰ ਚੰਗੇ ਕੰਮ ਕਰਨ ਲੱਗ ਪਿਆ ਤੇ ਉਸ ਨਾਲ ਵੀ ਚੰਗਾ ਹੋਣ ਲੱਗ ਪਿਆ। ਸਿੱਖਿਆ – ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ।

 ਹਰਸਾਹਿਬ ਸਿੰਘ , ਜਮਾਤ ਤੀਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ , ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
9478561356
Previous articleਰਿਸ਼ਤਿਆਂ ਦੀ ਨੀਂਹ
Next articleਹਾਥੀ ਵਾਲਾ ਬਟਨ ਦਬਾਓ