HOME ਔਲਾਦ ਗਰੀਬੀ ਤੇ ਮਜਬੂਰੀ।

ਔਲਾਦ ਗਰੀਬੀ ਤੇ ਮਜਬੂਰੀ।

ਰਮੇਸ਼ ਸੇਠੀ ਬਾਦਲ 
  (ਸਮਾਜ ਵੀਕਲੀ)   “ਸਾਬ ਜੀ ਮੇਰਾ ਲੜਕਾ ਖੜੀਚ ਗਿਆ ਤਿੰਨ ਦਿਨ ਹੋਗੇ।” ਸਾਡੇ ਸਕੂਲ ਦੇ ਮਾਲੀ ਰਾਮੂ ਨੇ ਹੱਥ ਜੋੜਦੇ ਹੋਏ ਮੈਨੂੰ ਕਿਹਾ। ਰਾਮੂ ਸਾਡੇ ਸਕੂਲ ਦਾ ਪੱਕਾ ਮਾਲੀ ਨਹੀਂ ਸੀ। ਅਸੀਂ ਉਸ ਨੂੰ ਪੀਟੀਏ ਫੰਡ ਚੋ ਕੋਈਂ ਅੱਠ ਕੁ ਸੋ ਰੁਪਏ ਮਹੀਨਾ ਦਿੰਦੇ ਸੀ। ਉਹ  ਸਕੂਲ ਦੀ ਫੁਲਵਾੜੀ ਵਿੱਚ ਗੇੜੀ ਮਾਰਦਾ ਸੀ ਤੇ ਰਾਤੀ ਸਕੂਲ ਵਿੱਚ ਚੌਕੀਦਾਰੀ ਵੀ ਕਰਦਾ ਸੀ। ਅਸੀਂ ਉਸ ਨੂੰ ਸਕੂਲ ਦੇ ਪਿਛਲੇ ਪਾਸੇ ਬਣਿਆ ਇੱਕ ਕੱਚਾ ਜਿਹਾ ਕਮਰਾ ਰਹਿਣ ਨੂੰ ਦਿੱਤਾ ਹੋਇਆ ਸੀ। ਸਮਝੋ ਸਕੂਲ ਦਾ ਗਰਾਉਂਡ ਉਸਦਾ ਵੇਹੜਾ ਸੀ। ਦਿਨ ਵੇਲੇ ਉਹ ਨਾਲ ਲੱਗਦੀ ਦਾਣਾ ਮੰਡੀ ਵਿੱਚ ਕੰਮ ਕਰਦਾ ਅਤੇ ਇੰਨੇ ਨਾਲ ਹੀ ਉਹ ਆਪਣੇ ਵੱਡੇ ਸਾਰੇ ਪਰਿਵਾਰ ਨੂੰ ਪਾਲ ਰਿਹਾ ਸੀ। ਇਹ ਪੂਰਬੀਏ ਬਹੁਤ ਘੱਟ ਪੈਸਿਆਂ ਨਾਲ ਗੁਜ਼ਰ ਬਸਰ ਕਰ ਲੈਂਦੇ ਹਨ।
“ਖੜੀਚ ਗਿਆ? ਮੈਂ ਸਮਝਾ ਨਹੀਂ।” ਮੈਂ ਉਸ ਨੂੰ ਪੁੱਛਿਆ।
“ਵੋਹ ਘਰ ਸੇ ਭਾਗ ਗਿਆ। ਗੁੰਮ ਹੋ ਗਿਆ ਹੈ।” ਉਸਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਭਾਈ ਉਸੇ ਢੂੰਡ ਲੇ। ਆਸ ਪੜੋਸ ਕੇ ਗਾਓਂ ਸੇ ਪਤਾ ਕਰੋ। ਆਪਣੇ ਵਤਨ ਜਾ ਕਰ ਦੇਖ ਆਓਂ। ਮਿਲ ਜਾਏਗਾ।” ਉਸਨਾਲ ਹਮਦਰਦੀ ਜਿਤਾਉਂਦੇ ਹੋਏ ਨੇ ਮੈਂ ਕਿਹਾ।
“ਨਹੀਂ ਸਾਬ ਜੀ ਕਹਾਂ ਢੂੰਡੂ ਉਸੇ। ਆਠ ਸੌ ਮੇੰ ਪਰਿਵਾਰ ਚਲਾਉਂ ਜਾਂ ਉਸਕੇ ਲੀਏ ਦੋੜਤਾ ਰਹੂੰ।” ਉਸਨੇ ਠੰਡਾ ਹੌਂਕਾ ਲੈਂਦੇ ਹੋਏ ਨੇ ਕਿਹਾ। ਗੱਲ ਆਈ ਗਈ ਹੋ ਗਈ। ਗਰੀਬ ਆਦਮੀ ਇੱਥੇ ਆਕੇ ਮਜਬੂਰ ਹੋ ਜਾਂਦਾ ਹੈ। ਪ੍ਰੰਤੂ ਉਸ ਦੇ ਅੰਦਰ ਆਪਣੇ ਲੜਕੇ ਨੂੰ ਲੈਕੇ ਖਿੱਚ ਬਰਕਰਾਰ ਸੀ। ਪ੍ਰੰਤੂ ਗਰੀਬੀ ਕਰਕੇ ਉਸਨੇ ਉਸ ਗਮ ਨੂੰ ਦਬਾ ਰੱਖਿਆ ਸੀ। ਫਿਰ ਰਾਮੂ ਬਿਮਾਰ ਰਹਿਣ ਲੱਗ ਪਿਆ। ਹੁਣ ਉਹ ਵੇਹੜੇ ਵਿਚਲੀ ਮੰਜੀ ਤੇ ਪਿਆ ਆਪਣੀ ਖਤਮ ਹੋ ਚੁੱਕੀਆਂ ਅੱਖਾਂ ਨਾਲ ਦੂਰ ਸੜਕ ਵੱਲ ਵੇਖਦਾ ਰਹਿੰਦਾ। ਸ਼ਾਇਦ ਉਹ ਉਸੇ ਦਾ ਇੰਤਜਾਰ ਕਰਦਾ ਸੀ। ਉਹਨਾਂ ਉਡੀਕ ਭਰੀਆਂ ਅੱਖਾਂ ਨਾਲ ਉਹ ਗਰੀਬੀ ਦਾ ਭੰਨਿਆ ਬਾਪ ਇੱਕ ਦਿਨ ਇਸ ਜਹਾਨੋਂ ਕੂਚ ਕਰ ਗਿਆ ਅਤੇ ਆਪਣੇ ਪਿੱਛੇ ਸਮਾਜ ਲਈ ਕੁਝ ਸਵਾਲ ਛੱਡ ਗਿਆ।
ਮੇਰੇ ਦੋਸਤ ਸ੍ਰੀ ਹੇਮੰਤ ਕਾਮਰਾ ਨੇ ਆਪਣੇ ਸਕੂਲ ਦੀ ਇਹ ਘਟਨਾ ਸੁਣਾਈ। ਜਿਸ ਨੂੰ ਸੁਣਕੇ ਮੇਰੀ ਵੀ ਰੂਹ ਕੰਬ ਗਈ। ਗਰੀਬੀ ਅਤੇ ਮਜਬੂਰੀ ਇਨਸਾਨ ਨੂੰ ਕੀ ਤੋਂ ਕੀ ਬਣਾ ਦਿੰਦੀਆਂ ਹਨ। ਉਥੇ ਔਲਾਦ ਦਾ ਦਰਦ ਵੀ ਦਰਦ ਨਹੀਂ ਲੱਗਦਾ।
ਊੰ ਗੱਲ ਆ ਇੱਕ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article~ ਬਾਬਾ ਪੜ੍ਹੇ ਨਮਾਜ਼ ~
Next article* ਕੀ ਔਕਲੈਂਡ ਵਿੱਚ CV ਘਟਣ ਨਾਲ ਘਰ ਸਸਤੇ ਹੋਣਗੇ? *