ਜ਼ੰਗੀ ਤਪਿਸ਼ *ਚ ਝੁਲਸਦਾ ਬਚਪਨ

ਹਰਪ੍ਰੀਤ ਸਿੰਘ ਬਰਾੜ

(ਸਮਾਜ ਵੀਕਲੀ)

ਯੂਕਰ੍ਰੇਨ ਅਤੇ ਰੂਸ ਵਿਚਾਲੇ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਜੰਗ ਦਾ ਸਭ ਤੋਂ ਜਿਆਦਾ ਮਾੜਾ ਅਸਰ ਬੱਚਿਆਂ *ਤੇ ਪੈਂਦਾ ਹੈ। ਦੁਨੀਆਂ ਭਰ *ਚ ਹੁਣ ਤੱਕ ਹਜਾਰਾਂ ਬੇਜ਼ੁਬਾਨ ਮਾਸੂਮ ਜੰਗ ਦੀ ਭੇਂਟ ਚੜ੍ਹ ਚੁੱਕੇ ਹਨ। ਵਿਸ਼ਵ ਪੱਧਰ *ਤੇ ਬਾਲ ਅਧਿਕਾਰਾਂ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਹੱਥ ਬੰਨ੍ਹੀ ਖੜੀਆਂ ਹਨ। ਲਗਪਗ ਦੋ ਮਹੀਨੇ ਹੋ ਚੁੱਕੇ ਹਨ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਅਜਿਹੇ ਹਲਾਤਾਂ *ਚ ਸੰਯੁਕਤ ਰਾਸ਼ਟਰ ਸੰਘ, ਯੂਨੀਸੈਫ ਅਤੇ ਨਾਟੋ ਜਿਹੀਆਂ ਵਿਸ਼ਵ ਪੱਧਰ ਦੀਆਂ ਸੰਸਥਾਵਾਂ ਦਾ ਕੀ ਮਤਲਬ ਹੈ। ਹਜੇ ਤੱਕ ਰੂਸੀ ਰਾਸ਼ਟਰਪਤੀ ਬਲਾਦਿਮੀਰ ਪੁਤਿਨ ਦੁਨੀਆਂ ਦੇ ਸਭ ਤੋਂ ਤਾਕਤਵਰ ਨੇਤਾ ਦੇ ਰੂਪ ਵਿਚ ਉੱਭਰੇ ਹਨ। ਉਨ੍ਹਾਂ ਦੀ ਜ਼ਿੱਦ ਅੱਗੇ ਦੁਨੀਆਂ ਭਰ ਦੀਆਂ ਸੰਵਿਧਾਨਕ ਸੰਸਥਾਵਾਂ ਅਰਥਹੀਣ ਅਤੇ ਬੇਮਤਲਬ ਸਾਬਤ ਹੋਈਆਂ ਹਨ। ਦੁਨੀਆਂ ਭਰ ਦੇ ਮੁਲਕਾਂ ਨੇ ਪੁਤਿਨ ਨੂੰ ਜੰਗ ਰੋਕਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਕਿਸੇ ਨੂੰ ਤਵੱਜੋ ਨਹੀਂ ਦਿੱਤੀ।

ਸੰਯੁਕਤ ਰਾਸ਼ਟਰ ਸੰਘ, ਅੰਤਰਰਾਸ਼ਟਰੀ ਕੋਰਟ ਅਤੇ ਨਾਟੋ ਜਿਹੀਆਂ ਸੰਸਥਾਵਾਂ , ਯੁਰਪੀ ਸੰਘ ਵੱਲੋਂ ਤਮਾਮ ਪਾਬੰਦੀਆਂ ਲਾਉਣ ਦੇ ਬਾਵਜ਼ੂਦ ਵੀ ਪੁਤਿਨ ਨੂੰ ਜੰਗਬੰਦੀ ਦੇ ਲਈ ਨਹੀਂ ਰਾਜ਼ੀ ਕਰ ਸਕੀਆਂ। ਅਮਰੀਕੀ ਰਾਸ਼ਟਰਪਤੀ ੌ ਜੋ ਬਾਈਡਨ ੌ ਵੀ ਯੂਕ੍ਰੇਨ ਅਤੇ ਰੂਸ ਦੇ ਵਿਚਕਾਰ ਨਹੀਂ ਆਉਣਾ ਚਾੁਹੰਦੇ।ਯੂਕੇ੍ਰਨ ਅਤੇ ਰੂਸ ਦੀ ਜਨਤਾ ਕਦੇ ਵੀ ਜੰਗ ਨਹੀਂ ਚਾਹੁੰਦੀ ਸੀ ਪਰ ਦੋਹਾਂ ਦੇਸ਼ਾਂ ਦੇ ਸਿਆਸਤਦਾਨਾਂ ਨੇ ਹੱਸਦੇ ਵੱਸਦੇ ਮੁਲਕਾਂ ਨੂੰ ਜੰਗ ਦੀ ਅੱਗ ਵਿਚ ਧਕੇਲ ਦਿੱਤਾ ਹੈ। ਸੰਭਵ ਹੈ ਕਿ ਇਸਦਾ ਅਹਿਸਾਸ ਬਲਾਦਿਮੀਰ ਪੁਤਿਨ ਅਤੇ ਜੇਲੰਸਕੀ ਖੁਦ ਦੋਹੇਂ ਕਰ ਰਹੇ ਹੋਣਗੇ।

ਇਨ੍ਹਾਂ ਜੰਗੀ ਹਲਾਤਾਂ *ਚੋਂ ਉਭੱਰਨ ਤੋਂ ਬਾਅਦ ਪੁਤਿਨ ਅਤੇ ਜੇਲੰਸਕੀ ਦੇ ਹੱਥ *ਚ ਕੀ ਹੋਵੇਗਾ, ਇਸ *ਤੇ ਵੀ ਉਨ੍ਹਾਂ ਨੂੰ ਵਿਚਾਰ ਕਰਨਾ ਪਵੇਗਾ। ਕਿਉਕਿ ਪੁਤਿਨ ਦੇ ਫੈਸਲੇ ਦੇ ਖਿਲਾਫ ਰੂਸ *ਚ ਵੀ ਆਮ ਨਾਗਰਿਕਾਂ ਨੇ ਪ੍ਰਦਰਸ਼ਨ ਕੀਤਾ ਹੈ। ਯੂਕੇਨ ਦੇ ਰਾਸ਼ਟਰਪਤੀ ਦੀ ਪਤਨੀ ਨੇ ਰੂਸੀ ਫੌਜੀਆਂ ਦੀਆਂ ਮਾਵਾਂ ਨੂੰ ਇਕ ਭਾਵੁਕ ਅਪੀਲ ਕੀਤੀ ਹੈ। ਉਨ੍ਹਾ ਲੇ ਲਿਖਿਆ ਹੈ ਕਿ ਦੇਖੋ ਤੁਹਾਡੇ ਫੌਜੀ ਪੁੱਤਰ ਕਿਸ ਤਰ੍ਹਾਂ ਸਾਡੇ ਪਤੀ, ਬੱਚੇ ਅਤੇ ਭਰਾਵਾਂ ਨੂੰ ਕਤਲ ਕਰ ਰਹੇ ਹਨ। ਕੋਈ ਵੀ ਮਾਂ ਕਿਸੇ ਬੱਚੇ ਨੂੰ ਇਸ ਤਰ੍ਹਾਂ ਕਤਲ ਹੁੰਦੇ ਨਹੀਂ ਦੇਖ ਸਕਦੀ। ਰੂਸੀ ਹਮਲੇ *ਚ ਹੁਣ ਤੱਕ 144 ਤੋਂ ਜਿਆਦਾ ਮਾਸੂਸ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 250 ਤੋਂ ਜਿਆਦਾ ਮਾਸੂਮ ਬੱਚੇ ਜ਼ਖਮੀ ਹੋਏ ਹਨ।

ਯੂਕੇ੍ਰਨ ਦੇ ਜਿਨ੍ਹਾਂ ਬੇਗੁਨਾਹ ਮਾਸੂਮ ਬੱਚਿਆ ਦੇ ਹੱਥਾਂ *ਚ ਖਿਡੌਣੇ, ਕਿਤਾਬਾਂ ਅਤੇ ਸੁਪਨੇ ਹੋਣੇ ਚਾਹੀਦੇ ਸਨ ਉਨ੍ਹਾਂ ਨੂੰ ਦਰਦਨਾਕ ਮੌਤ ਮਿਲ ਰਹੀ ਹੈ।ਹਸਪਤਾਲ ਖੰਡਰਾਂ *ਚ ਤਬਦੀਲ ਹੋ ਗਏ ਹਨ, ਮਾਂ ਬਾਪ ਦੀ ਮੌਤ ਕਾਰਨ ਬਹੁਤ ਸਾਰੇ ਬੱਚੇ ਅਨਾਥ ਹੋ ਗਏ ਹਨ। ਪਰ ਦੁਨੀਆਂ ਇਹ ਸਭ ਚੁੱਪਚਾਪ ਦੇਖ ਰਹੀ ਹੈ। ਯੂਕੇ੍ਰਨ ਦੇ 60 ਲੱਖ ਬੱਚਿਆਂ ਦਾ ਭਵਿੱਖ ਦਾਅ *ਤੇ ਲੱਗਿਆ ਹੋਇਆ ਹੈ। 464 ਸਕੂਲ ਤਬਾਹ ਹੋ ਗਏ ਹਨ, ਹਸਪਤਾਲਾਂ *ਚ ਇਲਾਜ ਦੀ ਸਹੂਲਤ ਬੰਦ ਹੋ ਗਈ। ਜੰਗ ਦੇ ਕਾਰਨ ਯੂਕੇ੍ਰਨ ਦੇ 75 ਲੱਗ ਬੱਚਿਆਂ ਵਿਚੋਂ 15 ਲੱਖ ਨੇ ਦੇਸ਼ ਛੱਡ ਦਿੱਤਾ ਹੈ।

ਹਜੇ ਤੱਕ ਜੰਗ ਦਾ ਖ਼ਤਰਾ ਟਲਿਆ ਨਹੀਂ ਹੈ। ਸੰਯੁਕਤ ਰਾਸ਼ਟਰ ਸੰਘ ਅਤੇ ਦੁਨੀਆਂ ਯੁਕੇ੍ਰਨ ਦੀ ਬਰਬਾਦੀ *ਤੇ ਕੁਝ ਨਹੀਂ ਕਰ ਪਾਈ ਹੈ। ਜੇਕਰ ਇਹੋ ਹਲਾਤ ਰੂਸ ਦੇ ਨਾਲ ਹੁੰਦੇ ਤਾਂ ਕਿਸ ਤਰ੍ਹਾਂ ਦੀ ਤਸਵੀਰ ਹੁੰਦੀ।ਇਕ ਰਿਪੋਰਟ ਮੁਤਾਬਕ ਯੂਕੇ੍ਰਨ *ਚ 80 ਹਜ਼ਾਰ ਬੱਚੇ ਮਾਵਾਂ ਦੇ ਗਰਭ ਵਿਚ ਹਨ, ਉਨ੍ਹਾਂ ਨੇ ਜਨਮ ਲੈਣਾ ਹੈ।ਇਨ੍ਹਾਂ ਜੰਗੀ ਹਲਾਤਾਂ *ਚ ਇਨ੍ਹਾਂ ਮਾਵਾਂ ਨੂੰ ਹਸਪਤਾਲ ਦੀ ਬੁਨਿਆਦੀ ਜਣੇਪਾ ਸਹੂਲਤ ਕਿਵੇ ਉਪਲਬਧ ਕਰਵਾਈ ਜਾਵੇਗੀ,ਜਦਕਿ ਜਿਆਦਾਤਰ ਹਸਪਤਾਲ ਤਬਾਹ—ਬਰਬਾਦ ਹੋ ਗਏ ਹਨ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਦੀ ਕੁੜੀ !
Next articleਸਮਾਜ ਸੇਵਕ ਬਲਦੇਵ ਸਿੰਘ ਦੇਬੀ ਵੱਲੋਂ ਮਿੱਠੜਾ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਂਟ