ਯੂਕਰੇਨ ਦੀ ਕੁੜੀ !

(ਸਮਾਜ ਵੀਕਲੀ)

ਬੰਬ ਬੰਦੂਕਾਂ ਵਾਲਿਓ,
ਕਿਤੇ ਪਨਾਹ ਦੇ ਦਿਓ।
ਰੂਸ ਅਮਰੀਕਾ ਵਾਲਿਓ,
ਕੋਈ ਸਲਾਹ ਦੇ ਦਿਓ।
ਗੁੱਡੀਆਂ ਪਟੋਲੇ ਤੋੜਨ ਦਾ,
ਹੱਕ,ਕਿਸ ਦਿੱਤਾ ?
ਸਾਡੇ ਲਈ ਵੀ ਕੋਈ,
ਖ਼ੈਰ ਖਵ੍ਹਾ ਦੇ ਦਿਓ।
ਸਾਨੂੰ ਨਹੀਂ ਪਤਾ,
ਤੁਹਾਡੀਆਂ ਖੇਡਾਂ ਦਾ।
ਸਾਡੀ ਕਿਸ਼ਤੀ ਲਈ,
ਕੋਈ ਮਲਾਹ ਦੇ ਦਿਓ।
ਮਾਂ ਪਿਓ ਸਾਡੇ ਫੂਕੇ,
ਬੰਦ ਬੰਦੂਕਾਂ ਨੇ।
ਉਹਨਾਂ ਨੂੰ ਦਫ਼ਨਾਉਣਾ,
ਕੋਈ ਜਗ੍ਹਾ ਦੇ ਦਿਓ।
ਅੱਖ਼ੀਆਂ ਦੇ ਕੋਇਆਂ ਵਿਚ,
ਅੱਥਰੂ ਸੁੱਕ ਗਏ ਨੇ।
ਸਾਨੂੰ ਵੀ ਦੁਖ ਝੱਲਣ ਦੀ,
ਪਰਵਾਹ ਦੇ ਦਿਓ।
ਸਾਡਾ ਬਚਪਨ ਰੋਲਿਆ,
ਤੁਹਾਡੇ ਹਊਮੇਂ ਨੇ।
ਸ਼ਾਂਤੀ ਦੇ ਪੁਜਾਰੀਓ,
ਠੰਡੀ ਹਵਾ ਦੇ ਦਿਓ।

(ਜਸਪਾਲ ਜੱਸੀ)

 

 

 

 

 

 

 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੋਪਿਆਂ ਵਾਲ਼ੀ ਕਮੀਜ਼
Next articleਜ਼ੰਗੀ ਤਪਿਸ਼ *ਚ ਝੁਲਸਦਾ ਬਚਪਨ