ਛੱਤੀਸਗੜ੍ਹ: ਨਕਸਲੀ ਹਮਲੇ ਵਿੱਚ ਦੋ ਆਈਟੀਬੀਪੀ ਜਵਾਨ ਸ਼ਹੀਦ

ਛੱਤੀਸਗੜ੍ਹ (ਸਮਾਜ ਵੀਕਲੀ): ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਹੋਏ ਨਕਸਲੀ ਹਮਲੇ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੇ ਸਹਾਇਕ ਕਮਾਂਡੈਂਟ ਸੁਧਾਕਰ ਸ਼ਿੰਦੇ ਅਤੇ ਸਹਾਇਕ ਸਬ ਇੰਸਪੈਕਟਰ ਗੁਰਮੁੱਖ ਸ਼ਹੀਦ ਹੋ ਗੲੇ। ਇੰਸਪੈਕਟਰ ਜਨਰਲ ਸੁੰਦਰਰਾਜ ਨੇ ਦੱਸਿਆ ਕਿ ਛੋਟੇਡੋਂਗਰ ਪੁਲੀਸ ਸਟੇਸ਼ਨ ਅਧੀਨ ਪੈਂਦੇ ਆਈਟੀਬੀਪੀ ਦੀ 45ਵੀਂ ਬਟਾਲੀਅਨ ਦੇ ਕੇਡਮੇਤਾ ਕੈਂਪ ਨੇੜੇ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਨੇ ਆਈਟੀਬੀਪੀ ਦੀ ਟੁਕੜੀ ’ਤੇ ਉਦੋਂ ਗੋਲੀਬਾਰੀ ਕਰ ਦਿੱਤੀ ਜਦੋਂ ਉਹ ਆਪਣੇ ਕੈਂਪ ਤੋਂ 600 ਮੀਟਰ ਦੂਰ ਸਨ। ਹਮਲੇ ਮਗਰੋਂ ਨਕਸਲੀਆਂ ਨੇ ਜਵਾਨਾਂ ਦੀ ਇਕ ਏਕੇ-47 ਰਾਈਫਲ, ਦੋ ਗੋਲੀਆਂ ਤੋਂ ਬਚਾਅ ਵਾਲੀਆਂ ਜੈਕਟਾਂ ਅਤੇ ਵਾਇਰਲੈੱਸ ਸੈੱਟ ਲੁੱਟ ਲਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੇਸਬੁੱਕ ਨੇ ਰਾਹੁਲ ਗਾਂਧੀ ਦੀ ਵਿਵਾਦਤ ਪੋਸਟ ਹਟਾਈ
Next articleਸੈਣੀ ਦੀ ਰਿਹਾਈ ਦੇ ਹੁਕਮਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਚੁਣੌਤੀ ਦੇਣ ਦਾ ਫੈਸਲਾ