ਫੇਸਬੁੱਕ ਨੇ ਰਾਹੁਲ ਗਾਂਧੀ ਦੀ ਵਿਵਾਦਤ ਪੋਸਟ ਹਟਾਈ

ਨਵੀਂ ਦਿੱਲੀ (ਸਮਾਜ ਵੀਕਲੀ):  ਕਥਿਤ ਜਬਰ-ਜਨਾਹ ਤੋਂ ਬਾਅਦ ਜਾਨੋਂ ਮਾਰ ਦਿੱਤੀ ਗਈ 9 ਸਾਲ ਦੀ ਬੱਚੀ ਦੇ ਪਰਿਵਾਰਕ ਮੈਂਬਰਾਂ ਸਬੰਧੀ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪਾਈ ਗਈ ਪੋਸਟ ਨੂੰ ਫੇਸਬੁੱਕ ਨੇ ਹਟਾ ਦਿੱਤਾ ਹੈ। ਫੇਸਬੁੱਕ ਨੇ ਕਿਹਾ ਕਿ ਹੈ ਕਿ ਇਹ ਪੋਸਟ ਉਨ੍ਹਾਂ ਦੀ ਨੀਤੀ ਦੀ ਉਲੰਘਣਾ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਰਾਹੁਲ ਦੇ ਖਾਤੇ ਨੂੰ ਬਲਾਕ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਫੇਸਬੁੱਕ ਨੇ ਰਾਹੁਲ ਗਾਂਧੀ ਅਤੇ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਪੋਸਟ ਅਤੇ ਵੀਡੀਓ ਹਟਾਉਣ ਬਾਰੇ ਜਾਣਕਾਰੀ ਦੇ ਦਿੱਤੀ ਸੀ।

ਇਸ ਹਫ਼ਤੇ ਦੇ ਸ਼ੁਰੂ ’ਚ ਫੇਸਬੁੱਕ ਨੇ ਕਾਂਗਰਸ ਆਗੂ ਨੂੰ ਇੰਸਟਾਗ੍ਰਾਮ ਤੋਂ ਪੋਸਟ ਹਟਾਉਣ ਲਈ ਕਿਹਾ ਸੀ। ਪਿਛਲੇ ਹਫ਼ਤੇ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਨੇ ਫੇਸਬੁੱਕ ਨੂੰ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰੇ ਕਿਉਂਕਿ ਉਸ ਨੇ ਜੁਵੇਨਾਈਲ ਜਸਟਿਸ ਐਕਟ, 2015, ਪੋਕਸੋ ਐਕਟ, 2012 ਅਤੇ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਇੰਸਟਾਗ੍ਰਾਮ ਤੋਂ ਵਿਵਾਦਤ ਵੀਡੀਓ ਹਟਾਉਣ ਦੀ ਵੀ ਮੰਗ ਕੀਤੀ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਨੇ ਲੋਕਤੰਤਰ ਬਰਕਰਾਰ ਰੱਖਿਆ: ਗਹਿਲੋਤ
Next articleਛੱਤੀਸਗੜ੍ਹ: ਨਕਸਲੀ ਹਮਲੇ ਵਿੱਚ ਦੋ ਆਈਟੀਬੀਪੀ ਜਵਾਨ ਸ਼ਹੀਦ