ਬਦਲਾਅ

ਗਗਨਪ੍ਰੀਤ ਸੱਪਲ

(ਸਮਾਜ ਵੀਕਲੀ)- ਬਦਲਾਅ ਬਹੁਤ ਜ਼ਰੂਰੀ ਨੇ ਜ਼ਿੰਦਗੀ ਹੋਵੇ ਚਾਹੇ ਹੋਣ ਰਿਸ਼ਤੇ । ਜ਼ਿੰਦਗੀ ਦੀ ਗੱਲ ਕਰਦੇ ਹਾਂ। ਆਪ ਮੁਹਾਰੇ ਦੀ ਜ਼ਿੰਦਗੀ ਹੀ ਲੈ ਲਉ। ਜ਼ਿੰਦਗੀ ਵਿੱਚ ਅਲੱਗ ਅਲੱਗ ਦੇ ਹਾਲਾਤ ਹੋ ਜਾਂਦੇ ਹਨ। ਜ਼ਿੰਦਗੀ ਦੁੱਖਾਂ ਸੁੱਖਾਂ ਵਿਚੋਂ ਦੀ ਲੱਗ ਕੇ ਗੁਜ਼ਰਦੀ ਹੈ। ਕਿੰਨ੍ਹਾਂ ਕਿੰਨ੍ਹਾਂ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿੰਦਗੀ ਇੱਕ ਚੁਰਸਤੇ ਵਾਂਗ ਹੁੰਦੀ ਹੈ। ਪਤਾ ਨਹੀਂ ਕਿਸ ਰਸਤੇ ਵੱਲ ਨੂੰ ਲੈ ਜਾਵੇ। ਹਰ ਰਸਤਾ ਸਹੀ ਨਹੀਂ ਹੁੰਦਾ ਨਾ ਹੀ ਗਲਤ ਹੁੰਦਾ। ਇਸਦੀ ਚੋਣ ਆਪਾਂ ਖੁਦ ਕਰਨੀ ਹੁੰਦੀ ਹੈ ਪਰ ਆਪਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣੇ ਬੇਹਤਰ ਹੁੰਦੇ ਨੇ।ਪਰ ਆਪਾਂ ਕਿਸੇ ਦਾ ਸਾਥ ਭਾਲਦੇ ਰਹਿੰਦੇ ਹਾਂ । ਕੀ ਕੋਈ ਖਾਸ ਹੋਵੇ ਜਿਸ ਦੀ ਰਹਿਨੁਮਾਈ ਹੇਠ ਆਪਣਾ ਫੈਸਲਾ ਲੈ ਸਕੀਏ। ਉਸ ਖਾਸ ਇਨਸਾਨ ਬਾਰੇ ਬਿਨਾਂ ਜਾਣੇਂ ਪਹਿਚਾਣੇ ਪਛਾਣ ਬਣਾ ਲੈਂਦੇ ਹਾ‌। ਹਰ ਫੈਸਲਾ ਉਸ ਤੇ ਛੱਡ ਦਿੰਦੇ ਹਾਂ। ਕਿਉ ਆਪਾਂ ਆਪਣੇ ਹਲਾਤਾ ਤਾਂ ਖੁਦ ਸਾਮ੍ਹਣਾ ਕਿਉਂ ਨਹੀਂ ਕਰਦੇ । ਕਿਉਂ ਡਰਦੇ ਰਹਿੰਦੇ ਹਾਂ ? ਕੀ ਫੈਸਲਾ ਲੈਣ ਵਿੱਚ ਬਿਲਕੁਲ ਅੱਸਮਰਥ ਹਾਂ।

ਆਪਣੇ ਤੇ ਖੁਦ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ । ਕਿਉਂ ਹੋਰਾਂ ਤੇ ਨਿਰਭਰ ਕਰਦੇ ਹਾਂ। ਇਸ ਤਰ੍ਹਾਂ ਦੇ ਸਵਾਲ ਮਨ ਵਿੱਚ ਵਾਵਰੋਲੇ ਵਾਂਗ ਉਠਦੇ ਰਹਿੰਦੇ ਹਨ। ਇਸੇ ਤਰ੍ਹਾਂ ਆਪਾਂ ਹੁਣ ਗੱਲ ਰਿਸ਼ਤਿਆਂ ਦੀ ਕਰਦੇ ਹਾਂ। ਰਿਸ਼ਤਿਆਂ ਵਿੱਚ ਵੀ ਬਦਲਾਅ ਹੋਣਾ ਜ਼ਰੂਰੀ ਹੈ। ਅਗਰ ਰਿਸ਼ਤੇ ਇਸ ਤਲਵਾਰ ਤੇ ਪਹੁੰਚ ਜਾਣ । ਆਪਸੀ ਤੂੰ ਤੂੰ ਮੈਂ ਮੈਂ ਲੜਾਈ ਦਾ ਰੂਪ ਧਾਰ ਲਵੇ । ਤਾਂ ਥੋੜ੍ਹੇ ਟਾਇਮ ਲਈ ਇੱਕ ਦੂਜੇ ਤੋਂ ਦੂਰੀ ਬਣਾ ਕੇ ਰਹਿਣਾ ਚਾਹਿਦਾ ਤਾਂਕਿ ਰਿਸ਼ਤਿਆਂ ਨੂੰ ਸੁਲਝਾਉਣ ਲਈ ਥੋੜਾ ਜਾਂ ਟਾਇਮ ਮਿਲ ਸਕੇ। ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਸਕੇ ਨਾ ਕਿ ਰਿਸ਼ਤਿਆਂ ਨੂੰ ਤੋੜ ਕੇ ਵੱਖ ਹੋਣਾ। ਵੱਖ ਹੋਣ ਨਾਲ ਰਿਸ਼ਤੇ ਟੁੱਟਦੇ ਹੀ ਨੇ ਜੁੜਦੇ ਨਹੀਂ। ਰਿਸ਼ਤਿਆਂ ਵਿਚ ਬਦਲਾਵ ਬਹੁਤ ਜ਼ਰੂਰੀ ਹੈ।ਰਿਸ਼ਤਿਆਂ ਨੂੰ ਪਹਿਲਾਂ ਤੋਂ ਵੀ ਬੇਹਤਰ ਬਣਾਉਣ ਲਈ ਬਦਲਾਅ ਕਰਨਾ ਪੈਣਾ ਹੈ। ਬਦਲਾਅ ਅਕਸਰ ਰਿਸ਼ਤਿਆਂ ਨੂੰ ਹੋਰ ਵੀ ਸੋਹਣਾ ਬਣਾ ਦਿੰਦੇ ਨੇ । ਉਹਦੀ ਬੁਨਿਆਦ ਮਜ਼ਬੂਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜ਼ਿੰਦਗੀ ਤੇ ਰਿਸ਼ਤਿਆਂ ਵਿੱਚ ਬਦਲਾਅ ਬਹੁਤ ਜ਼ਰੂਰੀ ਨੇ ।

ਜਿਵੇਂ ਕਿ ਉਦਾਹਰਣ ਤੋਰ ਤੇ ਸਿਆਸਤ ਨੂੰ ਹੀ ਲੈ ਲੈਂਦੇ ਹਾਂ।
ਜਿਵੇਂ ਕਿ ਸਰਕਾਰਾਂ ਨੇ ਪਹਿਲਾਂ ਉਹਨਾਂ ਨਾਲ ਰਿਸ਼ਤੇ ਜੋੜੇ ਪਰ ਹੁਣ ਉਹਨਾਂ ਰਿਸ਼ਤਿਆਂ ਵਿੱਚ ਬਦਲਾਅ ਲਿਆਉਣ ਲਈ ਨਵੀਂ ਸਰਕਾਰ ਦੀ ਚੋਣ ਕੀਤੀ । ਅਸੀਂ ਸਰਕਾਰਾਂ ਤੇ ਆਪਣੀ ਸੋਚ ਵਿਚ ਬਦਲਾਅ ਲਿਆਉਂਦਾ ਹੈ। ਨਾ ਹੀ ਰਿਸ਼ਤਾ ਤੋੜਿਆ ਹੈ । ਹਰ ਪੰਜ ਸਾਲ ਬਾਅਦ ਲੋਕਾਂ ਦੀ ਭਲਾਈ ਲਈ ,ਜਨਤਾ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਇਹ ਬਦਲਾਅ ਲਿਆਉਂਦਾ ਗਿਆ। ਇਸੇ ਤਰ੍ਹਾਂ ਆਮ ਜ਼ਿੰਦਗੀ ਕਹਿ ਲਵੋ ਜਾਂ ਸਿਆਸਤ ਵਿੱਚ ਜਾ ਹੋਰ ਚੀਜ਼ਾਂ ਵਿੱਚ ਬਦਲਾਅ ਬਹੁਤ ਜ਼ਰੂਰੀ ਹੈ। ਹਰ ਇੱਕ ਚੀਜ਼ ਨੂੰ ਬੇਹਤਰ ਬਣਾਉਣ ਲਈ ਬਦਲਾਅ ਹੋਣਾ ਜ਼ਰੂਰੀ ਹੈ।

ਗਗਨਪ੍ਰੀਤ ਸੱਪਲ ਸੰਗਰੂਰ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਪੂਰਥਲਾ ਦੀਆਂ 7 ਔਰਤਾਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਵਿਖੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਕੇਸ ਦਰਜ, ਗ੍ਰਿਫਤਾਰ
Next articleਰੁੱਖ ਲਗਾਓ