ਰੁੱਖ ਲਗਾਓ

ਜ਼ੀਨੀਅਸ ਗਰਗ

(ਸਮਾਜ ਵੀਕਲੀ)

ਰੁੱਖ ਲਗਾਉ ਰੁੱਖ,
ਰੁੱਖਾਂ ਦੇ ਨੇ ਅਨੇਕਾਂ ਸੁੱਖ,
ਰੁੱਖ ਲਗਾਉ ਰੁੱਖ
ਹੜ੍ਹਾਂ ਤੂਫ਼ਾਨਾਂ ਨੂੰ ਰੋਕਦੇ ਰੁੱਖ,
ਛਾਂ ਪ੍ਰਦਾਨ ਕਰਦੇ ਰੁੱਖ,
ਰੁੱਖ ਲਗਾਉ ਰੁੱਖ
ਲੱਕੜ ਸਾਨੂੰ ਦਿੰਦੇ ਰੁੱਖ,
ਜਿਸ ਤੋਂ ਬਣਦਾ ਬਹੁਤ ਕੁਝ,
ਰੁੱਖ ਲਗਾਉ ਰੁੱਖ
ਫ਼ਲ ਅਤੇ ਫੁੱਲ ਸਾਨੂੰ ਦਿੰਦੇ ਰੁੱਖ,
ਜੀਵਨ ਹੈ ਸਾਡਾ ਰੁੱਖ,
ਰੁੱਖ ਲਗਾਉ ਰੁੱਖ
ਕਾਰਬਨਡਾਈਆਕਸਾਈਡ ਲੈਂਦੇ ਰੁੱਖ,
ਆਕਸੀਜਨ ਸਾਡੇ ਲਈ ਛੱਡਦੇ ਰੁੱਖ,
ਰੁੱਖ ਲਗਾਉ ਰੁੱਖ ਪਏ
ਕਾਗਜ਼ ਸਾਨੂੰ ਦਿੰਦੇ ਰੁੱਖ,
ਜਿਸ ਤੇ ਅਸੀਂ ਲਿਖਦੇ ਬਹੁਤ ਕੁਝ,
ਰੁੱਖ ਲਗਾਉ ਰੁੱਖ,
ਰੁੱਖਾਂ ਤੇ ਹੀ ਜੀਵਨ ਸਾਡਾ,
ਰੁੱਖਾਂ ਤੇ ਹੀ ਸੰਸਾਰ ਹੈ ਜਿਊਂਦਾ,
ਰੁੱਖ ਲਗਾਉ ਰੁੱਖ

ਜ਼ੀਨੀਅਸ ਗਰਗ
ਸਸਸਸ (ਮੁੰਡੇ)ਸੰਗਰੂਰ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਦਲਾਅ
Next articleਬਾਲ ਖੇਡਾਂ