ਸਮੇਂ ਮੁਤਾਬਿਕ ਬਦਲੋ

ਹਰਪ੍ਰੀਤ ਕੌਰ ਸੰਧੂ
  (ਸਮਾਜ ਵੀਕਲੀ)-ਕਦੀ ਸੋਚਿਆ ਕੇ ਅੱਲੜ ਉਮਰ ਦੀ ਕੁੜੀ ਨੂੰ ਆਪਣੇ ਘਰਦਿਆਂ ਨਾਲੋਂ ਬਾਹਰ ਕੋਈ ਨੌਜਵਾਨ ਚੰਗਾ ਕਿਉ ਲੱਗਣ ਲੱਗ ਜਾਂਦਾ?
ਅਜਿਹਾ ਕੀ ਵਾਪਰਦਾ ਕਿ ਉਸ ਨੂੰ ਆਪਣੇ ਮਾਤਾ-ਪਿਤਾ ਨੂੰ ਛੱਡ ਦੇਣਾ ਮਨਜ਼ੂਰ ਹੋ ਜਾਂਦਾ।
ਇਸ ਦਾ ਇੱਕ ਪੱਖ ਸਰੀਰਕ ਖਿੱਚ ਹੈ। ਪਰ ਇਸ ਦੇ ਹੋਰ ਵੀ ਬਹੁਤ ਸਾਰੇ ਪੱਖ ਹਨ ਜਿਹਨਾਂ ਵੱਲ ਅਸੀਂ ਅਕਸਰ ਧਿਆਨ ਨਹੀਂ ਦਿੰਦੇ।
 
ਅਸੀਂ ਆਪਣੇ ਧੀ ਦੀ ਕਦੀ ਉਸਦੇ ਸਾਹਮਣੇ ਤਾਰੀਫ ਨਹੀਂ ਕਰਦੇ। ਉਸਦੇ ਗੁਣਾਂ ਨੂੰ ਵਡਿਆਉਂਦੇ ਨਹੀਂ। ਸਾਡੇ ਮਾਸਟਰ ਦੇ ਵਿੱਚ ਇਹ ਸੋਚ ਆਮ ਹੈ ਕਿ ਦੂਜਾ ਹੀ ਤਾਰੀਫ਼ ਕਰੇ ਤਾਂ ਉਹ ਤਾਰੀਫ਼ ਹੁੰਦੀ ਹੈ। ਅਜਿਹੇ ਵਿੱਚ ਜਦੋਂ ਬਾਹਰ ਕੋਈ ਬੱਚੇ ਦੀ ਤਾਰੀਫ਼ ਕਰਦਾ ਹੈ ਉਸ ਨੂੰ ਪਿਆਰ ਨਾਲ ਬੁਲਾਉਂਦਾ ਹੈ ਉਸਦੀ ਖੂਬਸੂਰਤੀ ਤੋਂ ਜਾਣੂ ਕਰਵਾਉਂਦਾ ਹੈ ਤਾਂ ਬੱਚੇ ਨੂੰ ਉਹ ਬੰਦਾ ਚੰਗਾ ਲੱਗਣ ਲੱਗ ਜਾਂਦਾ ਹੈ।
 
ਬੇ ਲੋਹੜੀ ਰੋਕ-ਟੋਕ ਕੁੜੀਆਂ ਤੇ ਆਮ ਹੁੰਦੀ ਹੈ। ਘਰਾਂ ਵਿੱਚ ਇਸ ਰੋਗ ਟੋਕ ਦੇ ਮਾਹੌਲ ਤੋਂ ਕੁੜੀਆਂ ਅੱਕ ਚੁੱਕੀਆਂ ਹੁੰਦੀਆਂ ਹਨ। ਬਹੁਤੀ ਵਾਰ ਤਾਂ ਮਾਂ ਬਾਪ ਆਪਣੀਆਂ ਕੁੜੀਆਂ ਤੇ ਯਕੀਨ ਹੀ ਨਹੀਂ ਕਰਦੇ। ਬੇਸ਼ਕ ਜਮਾਨਾ ਬਹੁਤ ਖਰਾਬ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਆਪਣੇ ਬੱਚੇ ਤੇ ਯਕੀਨ ਨਹੀਂ ਕੀਤੀ ਜਾਵੇ। ਅਸੀਂ ਆਪਣੇ ਮਨ ਦੀ ਅਹਿਸਾਸ ਉਹਨਾਂ ਨੂੰ ਵਾਰ-ਵਾਰ ਕਰਾਉਂਦੇ ਹਾਂ। ਨੌਜਵਾਨ ਕੁੜੀਆਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਨਾਲ ਘੁੰਮਣ ਫਿਰਨ ਨਹੀਂ ਦਿੱਤਾ ਜਾਂਦਾ। ਅੱਜ ਸਮੇਂ ਦੇ ਹਿਸਾਬ ਨਾਲ ਜਮਾਨਾ ਕਾਫ਼ੀ ਬਦਲ ਚੁੱਕਾ ਹੈ। ਮੁੰਡੇ ਤੇ ਕੁੜੀਆਂ ਦੋਸਤ ਹੁੰਦੇ ਹਨ ਪਰ ਘਰ ਦੇ ਇਸ ਗੱਲ ਨੂੰ ਮਨਜ਼ੂਰ ਨਹੀਂ ਕਰਦੇ। ਅਜਿਹੇ ਵਿੱਚ ਬੱਚੇ ਨੂੰ ਘਰ ਦੇ ਮਾਹੌਲ ਤੋਂ ਉਕਤਾਹਟ ਹੋਣ ਲੱਗਦੀ ਹੈ। ਜਦੋਂ ਅਸੀਂ ਘਰ ਵਿੱਚ ਕੁੜੀਆਂ ਤੇ ਮੁੰਡਿਆਂ ਪ੍ਰਤੀ ਵੱਖ ਵੱਖ ਰਵੱਈਆ ਰੱਖਦੇ ਹਾਂ ਤਾਂ ਕੁੜੀਆਂ ਨੂੰ ਇਹ ਗੱਲ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੈ। ਅਜਿਹੇ ਵਿੱਚ ਬਾਹਰ ਜਦੋਂ ਕੋਈ ਉਨ੍ਹਾਂ ਨੂੰ ਪਿਆਰ ਨਾਲ ਉਹਨਾਂ ਦੇ ਗੁਣਾਂ ਤੋਂ ਵਾਪਿਸ ਕਰਾਉਂਦਾ ਹੈ ਅਤੇ ਉਨ੍ਹਾਂ ਦੇ ਵਿਸ਼ਵਾਸ ਕਰਦਾ ਹੈ ਤਾਂ ਕੁੜੀਆਂ ਨੂੰ ਉਹ ਲੋਕ ਚੰਗੇ ਲਗਦੇ ਹਨ। ਅਣਭੋਲ ਉਮਰ ਵਿੱਚ ਬੱਚੇ ਇਹ ਫਰਕ ਨਹੀਂ ਸਮਝ ਪਾਉਂਦੇ ਕਿ ਇਹ ਸਭ ਓਪਰੀ ਦਿਖਾਵਾ ਹੁੰਦਾ ਹੈ। ਬਹੁਤੀ ਦੇਰ ਅਜਿਹੇ ਲੋਕਾਂ ਦੇ ਝਾਂਸੇ ਵਿੱਚ ਆ ਕੇ ਕੁੜੀਆਂ ਆਪਣਾ ਜੀਵਨ ਬਰਬਾਦ ਕਰ ਲੈਂਦੀਆਂ ਹਨ।
ਸਾਡੀਆਂ ਫ਼ਿਲਮਾਂ ਵਿੱਚ ਵੀ ਇਹ ਨਹੀਂ ਦਿਖਾਇਆ ਜਾਂਦਾ  ਕਿ ਜਦੋਂ ਕੋਈ ਘਰ ਛੱਡ ਕੇ ਜਾਂਦਾ ਹੈ ਤਾਂ ਉਸਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚੇ ਇਨ੍ਹਾਂ ਭੁਲੇਖਿਆਂ ਵਿੱਚ ਹੀ ਉਲਝ ਜਾਂਦੇ ਹਨ ਤੇ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਹਨ।
 
ਇਹ ਸਾਰੇ ਵਰਤਾਰੇ ਦੇ ਪਿੱਛੇ ਦੋਸ਼ ਕੇਵਲ ਕੁੜੀਆਂ ਨੂੰ ਨਹੀਂ ਦਿੱਤਾ ਜਾ ਸਕਦਾ। ਅਜਿਹਾ ਮੁੰਡਿਆਂ ਨਾਲ ਵੀ ਵਾਪਰਦਾ ਹੈ। ਇੱਥੇ ਦੋਸ਼ ਸਾਡਾ ਮਾਂ ਬਾਪ ਦਾ, ਅਧਿਆਪਕਾਂ ਦਾ, ਸਮਾਜ ਦਾ ਸਭ ਦਾ ਹੈ। ਅਸੀਂ ਬਦਲਦੇ ਸਮੇਂ ਨਾਲ ਆਪਣੇ ਵਿਚਾਰਾਂ ਨੂੰ ਨਹੀਂ ਬਦਲ ਪਾਏ।
 
ਜ਼ਰੂਰਤ ਹੈ ਸਾਨੂੰ ਆਪਣਾ ਬੱਚਿਆਂ ਪ੍ਰਤੀ ਵਤੀਰਾ ਬਦਲਣ ਦੀ। ਜ਼ਰੂਰਤ ਹੈ ਆਪਣੇ ਬੱਚਿਆਂ ਦੇ ਦੋਸਤ ਬਣ ਕੇ ਵਿਚਰਨ ਦੀ। ਉਹਨਾਂ ਦੀ ਤਾਰੀਫ਼ ਕਰਨ ਦੀ, ਉਨ੍ਹਾਂ ਤੇ ਵਿਸ਼ਵਾਸ ਕਰਨ ਦੀ।
 
ਕਹਿੰਦੇ ਨੇ ਇੱਕ ਕੁੜੀ ਜੋ ਆਪਣੇ ਅੱਬਾ ਨਾਲ ਰਹਿੰਦੀ ਸੀ। 16 ਸਾਲ ਦੀ ਉਮਰ ਵਿੱਚ ਇਕ ਦਿਨ ਅਚਾਨਕ ਘਰ ਛੱਡ ਕੇ ਚਲੀ ਜਾਂਦੀ ਹੈ। ਅੱਬਾ ਵਿਚਾਰਾ ਇਕੱਲਾ ਰਹਿ ਜਾਂਦਾ ਹੈ ਤੇ ਕੁੜੀ ਦੀ ਬਹੁਤ ਭਾਲ ਕਰਦਾ ਹੈ। ਅਚਾਨਕ ਕੁਝ ਸਾਲਾਂ ਬਾਅਦ ਉਸ ਨੂੰ ਕੁੜੀ ਮਿਲਦੀ ਹੈ। ਉਹ ਆਪਣੀ ਕੁੜੀ ਨੂੰ ਪੁੱਛਦਾ ਹੈ ਕਿ ਧੀਏ ਮੈਂ ਤੈਨੂੰ ਇੰਨਾਂ ਪਿਆਰ ਕਰਦਾ ਸੀ ਪਰ ਤੂੰ ਮੈਨੂੰ ਛੱਡ ਕੇ ਕਿਉਂ ਚਲੀ ਗਈ। ਕੁੜੀ ਦੇ ਜਵਾਬ ਵੱਲ ਧਿਆਨ ਦੇਣਾ।
ਕੁੜੀ ਕਹਿੰਦੀ ਹੈ ਅਬਾ ਤੂੰ ਮੈਨੂੰ ਕਦੇ ਨਹੀਂ ਦੱਸਿਆ ਕਿ ਮੈਂ ਕਿੰਨੀ ਖੂਬਸੂਰਤ ਹਾਂ। ਉਸ ਮੁੰਡੇ ਨੇ ਮੈਨੂੰ ਮੇਰੀ ਖੂਬਸੂਰਤੀ ਤੋਂ ਜਾਣੂ ਕਰਵਾਇਆ।
 
ਬਸ ਇਹ ਇਸ ਸਾਰੀ ਗੱਲ ਦਾ ਤੱਤ ਹੈ ਕਿ ਆਪਣੇ ਬੱਚਿਆਂ ਨੂੰ ਸਰਾਹੋ ਉਹਨਾਂ ਦੀ ਤਾਰੀਫ਼ ਕਰੋ ਉਹਨਾਂ ਨੂੰ ਉਹਨਾਂ ਦੇ ਗੁਣਾਂ ਤੋਂ ਜਾਣੂ ਕਰਾਓ ਇਹ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਇੰਝ ਨਹੀਂ ਕਰਦੇ ਤੇ ਕੋਈ ਦੂਸਰਾ ਕਰਦਾ ਹੈ ਤਾਂ ਬੱਚਿਆਂ ਦੀ ਨਜ਼ਰ ਵਿੱਚ ਚੰਗਾ ਬਣ ਜਾਂਦਾ ਹੈ।
 
ਆਓ ਆਪਣੇ ਵਤੀਰੇ ਨੂੰ ਥੋੜ੍ਹਾ ਜਿਹਾ ਬਦਲੀਏ। ਆਪਣੇ ਬੱਚਿਆਂ ਦੇ ਦੋਸਤ ਬਣੀਏ।
 
ਹਰਪ੍ਰੀਤ ਕੌਰ ਸੰਧੂ
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਬਾਤ ਪੁਰਾਣੇ ਸਮੇਂ ਦੀ”
Next articleਨਜਾਨੇ ਦੀ ਭੀੜ