HOME ਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਐਲਾਨੀ ਰਾਸ਼ੀ ਅਜੇ...

ਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਐਲਾਨੀ ਰਾਸ਼ੀ ਅਜੇ ਤੱਕ ਹੜ੍ਹ ਪੀੜਤਾਂ ਨੂੰ ਨਹੀਂ ਮਿਲੀ:-ਲੱਖੋਵਾਲ

2
ਝੋਨੇ ਦੀ ਨਿਰਵਿਘਨ ਖਰੀਦ ਤੇ ਨਮੀ ਦੀ ਮਾਤਰਾ 17% ਦੀ ਥਾਂ 22% ਕਰਨ ਦੀ ਮੰਗ,  ਰਾਜਵੀਰ ਜਵੰਦਾ ਨੂੰ ਸ਼ਰਧਾਜਲੀ ਤੇ ਅਵਾਰਾਂ ਪਸ਼ੂਆਂ ਲਈ ਸਰਕਾਰ ਨੂੰ ਚੇਤਾਵਨੀ
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ. )  ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ:283 ਦੀ ਮਹੀਨੇਵਾਰ ਮੀਟਿੰਗ ਯੂਨੀਅਨ ਦੇ ਪ੍ਰਧਾਨ ਸ੍ਰ: ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਐਗਜੈਕਟਿਵ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਏ। ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਸ੍ਰ: ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਸਾਂਝਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਜਿਸ ਨੇ ਪਿਛਲੇ ਦਿਨੀਂ ਭਾਰੀ ਹੜ੍ਹਾਂ ਦੀ ਮਾਰ ਝੱਲੀ ਹੈ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਦੀ ਲੱਖਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ, ਕੀਮਤੀ ਜਾਨਾਂ ਵੀ ਚਲੀਆਂ ਗਈਆਂ, ਮਸ਼ੀਨਰੀ,ਪਸ਼ੂਆਂ ਤੇ ਘਰਾਂ ਦਾ ਭਾਰੀ ਨੁਕਸਾਨ ਹੋ ਗਿਆ ਜਿਸ ਦੀ ਭਰਪਾਈ ਤਾਂ ਸ਼ਾਇਦ ਹੀ ਕੀਤੀ ਜਾ ਸਕੇ ਪਰ ਸਰਕਾਰਾਂ ਨੇ ਰਾਹਤ ਵਜੋਂ ਕੁਝ ਐਲਾਨ ਕੀਤੇ ਕੇਂਦਰ ਸਰਕਾਰ ਨੇ 1600 ਕਰੋੜ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਦੇਣ ਦਾ ਐਲਾਨ ਕੀਤਾ ਤੇ ਪੰਜਾਬ ਸਰਕਾਰ ਨੇ ਵੀ 20 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਪਰ ਜਮੀਂਨੀ ਪੱਧਰ ਤੇ ਅਜੇ ਤੱਕ ਕੋਈ ਵੀ ਸਹਾਇਤਾ ਰਾਸ਼ੀ ਲੋਕਾਂ ਨੂੰ ਨਹੀਂ ਮਿਲੀ । ਸਾਡੀ ਮੰਗ ਹੈ ਕਿ ਸਹਾਇਤਾ ਰਾਸ਼ੀ ਵਿੱਚ ਵਾਧਾ ਕਰਕੇ ਕਿਸਾਨਾਂ ਨੂੰ ਦਿੱਤਾ ਜਾਵੇ ਕਿਉਂਕਿ ਨੁਕਸਾਨ ਬਹੁਤ ਵੱਡਾ ਹੈ, ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਮ੍ਰਿਤਕ ਪਰਿਵਾਰਾਂ ਨੂੰ 25 ਲੱਖ ਨਕਦ, ਢਹੇ ਘਰ ਦਾ 10 ਲੱਖ ਰੁਪਏ ਮੁਆਵਜ਼ਾ, ਮਰੇ ਪਸ਼ੂਆਂ ਲਈ 1 ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਤੇ ਆਉਣ ਵਾਲੀ ਫਸਲ ਲਈ ਖਾਦਾਂ,ਬੀਜ਼ਾਂ ਤੇ ਦਵਾਈਆਂ ਦਾ ਪ੍ਰਬੰਧ ਸਰਕਾਰ ਆਪਣੇ ਤੌਰ ਤੇ ਕਰੇ ਤੇ ਕਰਜ਼ੇ ਦੀਆਂ ਕਿਸ਼ਤਾਂ ਅੱਗੇ ਪਾਉਣੀਆਂ ਤੇ ਮੁਫਤ ਡਾਕਟਰੀ ਸਹੂਲਤ ਹੜ੍ਹ ਪੀੜਤ ਲੋਕਾਂ ਤੱਕ ਪਹੁੰਚਾਉਣੀ। ਸਾਡੀ ਸਰਕਾਰ ਤੋਂ ਮੰਗ ਹੈ ਕਿ ਹੜ੍ਹ ਮਾਰੇ ਲੋਕਾਂ ਨੂੰ 25 ਹਜ਼ਾਰ ਕਰੋੜ ਦੀ ਰਾਹਤ ਫੌਰੀ ਤੌਰ ਤੇ ਦਿੱਤੀ ਜਾਵੇ ਨਾ ਕਿ ਫੋਕੇ ਐਲਾਨ ਹੀ ਕੀਤੇ ਜਾਣ ਤੇ ਦੂਜਾ ਸਾਡੀ ਮੰਗ ਹੈ ਇਹ ਹੜ੍ਹ ਬੀਬੀਐਂਮਬੀ ਦੀ ਨਲਾਇਕੀ ਕਾਰਨ ਆਏ ਜਿਸ ਨੇ ਸਮੇਂ ਸਿਰ ਡਰੇਨਾਂ, ਡੈਮਾਂ ਤੇ ਉਨ੍ਹਾਂ ਦੇ ਫਲੱਡ ਗੇਟਾਂ ਦੀ ਸਫਾਈ ਤੇ ਜਾਂਚ ਨਹੀਂ ਕੀਤੀ ਤੇ ਨਾਂ ਹੀ ਡੈਮਾਂ ਤੋਂ ਸਮੇਂ ਰਹਿੰਦੇ ਪਾਣੀ ਹੀ ਛੱਡਿਆਂ ਗਿਆ ਇਸ ਲਈ ਸਾਡੀ ਮੰਗ ਹੈ ਕਿ ਕੁਤਾਹੀ ਵਰਤਣ ਵਾਲੇ ਹੁਕਮਰਾਨਾਂ, ਅਫਸਰਾਂ ਤੇ ਉੱਚ ਅਧਿਕਾਰੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਇਸ ਦੀ ਜੁਡੀਸ਼ੀਅਲ ਜਾਂਚ ਵੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਅਸਲੀਅਤ ਦਾ ਪਤਾ ਚੱਲ ਸਕੇ। ਮੀਟਿੰਗ ਨੂੰ ਪਰਸ਼ੋਤਮ ਸਿੰਘ ਗਿੱਲ ਤੇ ਮਨਪ੍ਰੀਤ ਸਿੰਘ ਅਮਲਾਲਾ, ਗੁਰਵਿੰਦਰ ਸਿੰਘ ਕੂੰਮ ਕਲਾਂ, ਸੂਰਤ ਸਿੰਘ ਕਾਦਰਵਾਲਾ ਨੇ ਕਿਹਾ ਕਿ ਇੱਕ ਬਹੁਤ ਹੀ ਦੁਖਦਾਇਕ ਖਬਰ ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਬਹੁਤ ਘਾਟਾ ਪਿਆ ਉਹ ਸੀ ਚਰਚਿੱਤ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਅਵਾਰਾਂ ਪਸ਼ੂਆਂ ਨਾਲ ਟਕਰਾਉਣ ਨਾਲ ਮੌਤ, ਸਿਰਫ 35 ਸਾਲ ਦੀ ਉਮਰ ਵਿੱਚ ਕਿਸੇ ਦਾ ਇਸ ਸੰਸਾਰ ਵਿੱਚੋਂ ਚਲੇ ਜਾਣਾ ਬਹੁਤ ਵੱਡਾ ਘਾਟਾ ਪਰਿਵਾਰ ਤੇ ਸਮਾਜ ਲਈ ਹੈ।  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਾਜਵੀਰ ਜਵੰਦਾ ਦੀ ਮੌਤ ਤੇ ਉਨ੍ਹਾਂ ਨੂੰ ਸ਼ਰਧਾਜ਼ਲੀ ਭੇਟ ਕਰਦੀ ਹੈ ਜਿਸ ਨੇ ਹਮੇਸ਼ਾਂ ਸਾਫ਼ ਸੁਥਰੇ ਗੀਤ ਪੰਜਾਬੀ ਬੋਲੀ ਨੂੰ ਦਿੱਤੇ । ਰਾਜਵੀਰ ਜਵੰਦਾ ਦੀ ਮੌਤ ਸਾਡੇ ਸਿਸਟਮ ਦੀ ਨਲਾਇਕੀ ਨਾਲ ਹੋਈ।  ਸਰਕਾਰਾਂ ਗਊ ਟੈਕਸ ਤਾਂ ਲਗਾਤਾਰ ਲੋਕਾਂ ਤੋਂ ਲੈ ਰਹੀਆਂ ਹਨ ਪਰ ਇਨ੍ਹਾਂ ਅਵਾਰਾ ਡੰਗਰਾਂ ਦਾ ਕੋਈ ਹੱਲ ਸਰਕਾਰ ਵੱਲੋਂ ਨਹੀਂ ਕੀਤਾ ਜਾਂਦਾ ਜਿਸ ਕਾਰਨ ਹਰ ਰੋਜ਼ ਕੋਈ ਨਾ ਕੋਈ ਮਾਂ ਦਾ ਪੁੱਤ ਮਰ ਰਿਹਾ ਹੈ ਪਰ ਸਰਕਾਰਾਂ ਸੁੱਤੀਆਂ ਪਈਆਂ ਹਨ । ਸਾਡੀ ਸਰਕਾਰ ਨੂੰ ਚੇਤਾਵਨੀ ਹੈ ਅਵਾਰਾਂ ਪਸ਼ੂਆਂ ਨੂੰ ਜਲਦ ਤੋਂ ਜਲਦ ਨਕੇਲ ਪਾਵੇ ਨਹੀਂ ਤਾਂ ਵੱਡੇ ਪੱਧਰ ਤੇ ਹਰ ਜ਼ਿਲ੍ਹੇ ਅੰਦਰ ਅਵਾਰਾ ਪਸ਼ੂਆਂ ਦਾ ਵਿਰੋਧ ਕੀਤਾ ਜਾਵੇਗਾ। ਮੀਟਿੰਗ ਨੂੰ ਸਿਮਰਨਜੀਤ ਸਿੰਘ ਘੁੱਦੂਵਾਲਾ, ਬਲਦੇਵ ਸਿੰਘ ਪੂਨੀਆਂ ਅਤੇ ਸੁਰਮੁੱਖ ਸਿੰਘ ਸੇਲਬਰਾਹ, ਜੋਗਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਚਲਾਕੀ, ਭੁਪਿੰਦਰ ਸਿੰਘ ਦੌਲਤਪੁਰ, ਸੁਖਜਿੰਦਰ ਸਿੰਘ ਜਲਾਲ, ਅਮਰੀਕ ਸਿੰਘ, ਸਰਬਜੀਤ ਸਿੰਘ ਸਾਰੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਮੇਹਲੋਂ, ਜਤਿੰਦਰਪਾਲ ਸਿੰਘ ਜਿੰਦੂ ਖੋਖਰ, ਰਘੁਵੀਰ ਸਿੰਘ ਕੂੰਮ ਕਲਾਂ, ਹਰਦੀਪ ਸਿੰਘ ਭਰਥਲਾ, ਕੇਵਲ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ ਊਰਨਾ, ਦਰਸ਼ਨ ਸਿੰਘ ਕਡਿਆਣਾ, ਗਿਆਨ ਸਿਘ ਮੰਡ, ਲੈਂਬਰਰਾਮ ਬਲੀਏਵਾਲ, ਹਰਪਿੰਦਰ ਸਿੰਘ, ਰਣਜੀਤ ਸਿੰਘ, ਰੁਪਿੰਦਰ ਸਿੰਘ, ਪਰਮਜੀਤ ਸਿਘ, ਸੁਖਜਿੰਦਰ ਸਿੰਘ, ਗੁਰਮੀਤ ਸਿੰਘ,ਸੁਖਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਰੁਪਿੰਦਰ ਸਿੰਘ, ਜਗਤਾਰ ਸਿੰਘ, ਸੁਰਜਨ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ, ਚਮਕੌਰ ਸਿੰਘ, ਤਰਲੋਕ ਸਿੰਘ,ਮਲਕੀਤ ਸਿੰਘ,ਲਖਵੀਰ ਸਿੰਘ, ਮੇਜ਼ਰ ਸਿੰਘ, ਕੁਲਦੀਪ ਸਿੰਘ,ਪਰਮਜੀਤ ਸਿੰਘ, ਮਲਕੀਤ ਸਿੰਘ ਦਰਸ਼ਨ ਸਿੰਘ, ਕਰਨੈਲ ਸਿੰਘ, ਜੱਗਾ ਸਿੰਘ,ਦਲਜੀਤ ਸਿੰਘ, ਰਣਜੀਤ ਸਿੰਘ, ਹਰਮੇਲ ਸਿੰਘ,ਬਲਤੇਜ ਸਿੰਘ, ਗੁਰਬਿੰਦਰ ਸਿੰਘ, ਰਮਨਦੀਪ ਸਿੰਘ, ਕੇਵਲ ਸਿੰਘ, ਲਖਵੀਰ ਸਿੰਘ, ਜਤਿੰਦਰ ਸਿੰਘ, ਲਖਵੀਰ ਸਿੰਘ, ਸੁਖਦੇਵ ਸਿੰਘ,ਗੁਰਪਾਲ ਸਿੰਘ,ਭੋਲਾ ਸਿੰਘ, ਜਗੀਰ ਸਿੰਘ, ਤਰਲੋਚਨ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਸਿੰਘ, ਲਖਵੀਰ ਸਿੰਘ, ਹਰਨੇਕ ਸਿੰਘ, ਸੁਤਿੰਦਰ ਪਾਲ ਸਿੰਘ, ਬੁੱਧ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਮਿੰਦਰਜੀਤ ਸਿੰਘ, ਸਰਬਜੀਤ ਸਿੰਘ, ਗੁਰਚਰਨ ਸਿੰਘ, ਮੇਘ ਸਿੰਘ, ਨਾਇਬ ਸਿੰਘ, ਸ਼ਿੰਗਾਰਾ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਦਰਸ਼ਨ ਸਿਮਘ, ਤੀਰਥ ਸਿੰਘ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Next article*ਮਾਮਲਾ ਪੁਰਾਤਨ ਵਿਰਾਸਤੀ ਇਮਾਰਤਾਂ ਨੂੰ ਯਾਦਗਾਰਾਂ ਦੇ ਰੂਪ ਵਜੋਂ ਸੰਭਾਲਣ ਦਾ*