ਰੁੱਸੇ ਨੂੰ ਮਨਾਉਣਾ        

ਗੁਰਮੀਤ ਡੁਮਾਣਾ

   (ਸਮਾਜ ਵੀਕਲੀ)

ਆ ਗਿਆ ਇਹ ਵੇਲਾ ਹੁਣ ਰੁੱਸੇ ਨੂੰ

ਮਨਾਉਣ ਦਾ
ਭੱਜੀਆਂ ਬਾਹਾਂ ਨੂੰ ਫੜ ਗਲ ਨਾਲ ਲਾਉਣ ਦਾ
ਗਿਲੇ ਸ਼ਿਕਵੇ ਭੁੱਲਾ ਕੇ,ਜੋ ਦੂਰ ਕਰਨੀਂ
ਪਈ ਔਰ ਆ
ਨੇੜੇ ਆਈਆਂ ਵੋਟਾਂ ਘਰ ਵਾਪਸੀ ਦਾ
ਦੌਰ ਆ
ਇੱਕ ਦੁਜੇ ਦਾ ਸਹਾਰਾ ਲੈਕੇ ਅੱਗੇ ਵਧ
ਜਾਵਾਂਗੇ
ਮੁਸ਼ਕਿਲ ਪਹਾੜ ਵੀ ਅਸਾਨੀ ਨਾਲ਼ ਚੜ੍ਹ ਜਾਵਾਂਗੇ
ਬਣੀ ਭੈਣ ਭਰਾਵਾਂ ਨਾਲ ਹੁੰਦੀ ਪੂਰੀ
ਟੌਰ ਆ
ਨੇੜੇ ਆਈਆਂ ਵੋਟਾਂ ਘਰ ਵਾਪਸੀ ਦਾ
ਦੌਰ ਆ
ਭੁੱਲ ਜਾਈਏ ਕਿਵੇਂ ਸਾਡਾ ਇਹ ਹੀ ਕਿਰਦਾਰ ਆ
ਸਾਂਝੀ ਗੱਲ ਕਰਾਂਗੇ ਤੇ ਸਾਂਝਾ ਪਰਿਵਾਰ ਆ
ਉਹ ਕਿਹੜਾ ਆਪਾ ਵੱਖ ਬਹਿਕੇ ਕੀਤੀ ਪੂਰੀ ਗੌਰ ਆ
ਨੇੜੇ ਆਈਆਂ ਵੋਟਾਂ ਘਰ ਵਾਪਸੀ ਦਾ ਦੌਰ ਆ
ਵੱਡੇ ਲੀਡਰਾਂ ਨੇ ਕੀਤੀਆਂ ਜੋ ਖੂਬ ਗੁਸਤਾਖੀਆਂ
ਪਾਕੇ ਗਲ ਵਿੱਚ ਪਲੂ ਹੁਣ ਮੰਗਦੇ
ਨੇ ਮਾਫੀਆ
ਨਾ ਕਰਿਉ ਯਕੀਨ ਦੇਖੋ ਪੱਕੇ ਇਹ
ਚੋਰ ਆ
ਨੇੜੇ ਆਈਆਂ ਵੋਟਾਂ ਘਰ ਵਾਪਸੀ ਦਾ ਦੌਰ ਆ
ਗੁਰਮੀਤ ਡੁਮਾਣੇ ਪਿੰਡ ਸਾਰੇ ਇੱਕ
ਹੋਈ ਜਾਦੇ
ਪਾਕੇ ਸਰੋਪੇ ਗਲ, ਗਲ ਲੱਗ ਰੋਈ ਜਾਂਦੇ
ਤੁਹਾਡੇ ਤੋਂ ਹੋਣਾ ਨਹੀਂ ਮੈਦਾਨ ਫਹਿਤੇ
ਮੇਰੇ ਵੱਲੋਂ ਸੌਰ ਆ
ਨੇੜੇ ਆਈਆਂ ਵੋਟਾਂ ਘਰ ਵਾਪਸੀ ਦਾ ਦੌਰ ਆ
  ਗੀਤਕਾਰ- ਗੁਰਮੀਤ ਡੁਮਾਣਾ
   ਪਿੰਡ-ਲੋਹੀਆਂ ਖਾਸ
     ( ਜਲੰਧਰ)
    76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleIndia touch down Qatar for AFC Asian Cup challenge
Next articleਭੁੱਖੀ ਸੌਦੀ ਮਾਂ