(ਸਮਾਜ ਵੀਕਲੀ)-ਕਪੂਰਥਲਾ ,(ਕੌੜਾ)– ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕਪੂਰਥਲਾ ਵੱਲੋਂ ਬਹੁਜਨ ਸਮਾਜ ਦੇ ਨਾਇਕ ਕਾਂਸ਼ੀ ਰਾਮ ਜੀ ਦਾ 88ਵਾਂ ਜਨਮ ਦਿਨ ਵਰਕਰ ਕਲੱਬ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸਮਾਗਮ ਦੇ ਮੁੱਖ ਬੁਲਾਰੇ ਰਾਕੇਸ਼ ਕੁਮਾਰ ਸਹਾਇਕ ਪ੍ਰੋਫੈਸਰ ਸਰਕਾਰੀ ਕਾਲਜ ਟਾਂਡਾ ਹੋਸ਼ਿਆਰਪੁਰ, ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਬੁੱਧੀਜੀਵੀ ਨਿਰਵੈਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸੁਸਾਇਟੀ ਪਿੱਛਲੇ ਕਈ ਸਾਲਾਂ ਤੋਂ ਬਹੁਜਨ ਸਮਾਜ ਵਿੱਚ ਪੈਦਾ ਹੋਏ ਮਾਨਵਤਾਵਾਦੀ ਸੋਚ ਦੇ ਧਾਰਨੀ ਮਾਹਾਪੁਰਸ਼ਾਂ ਦੇ ਸਮਾਗਮ ਕਰਵਾ ਕੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੇ ਯਤਨ ਕੀਤੇ ਜਾਂਦੇ ਹਨ। ਸੁਸਾਇਟੀ ਆਪਣੇ ਸੀਮਿਤ ਸਾਧਨਾਂ ਨਾਲ ਇਲਾਕਾ ਵਾਸੀਆਂ ਦੀ ਸੇਵਾ ਕਰ ਰਹੀ ਹੈ। ਸਮਾਗਮ ਦੇ ਮੁੱਖ ਬੁਲਾਰੇ ਰਾਕੇਸ਼ ਕੁਮਾਰ ਨੇ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਧਾਰਨ ਪ੍ਰੀਵਾਰ ਤੋਂ ਉੱਠ ਕੇ ਦੁਨੀਆਂ ਦੇ ਨਕਸ਼ੇ ਤੇ ਵੱਖਰੀ ਪਹਿਚਾਣ ਬਣਾਉਣ ਵਾਲੇ ਵਿਆਕਤੀ ਹੋਏ। ਉਨ੍ਹਾਂ ਨੇ ਬਾਮਸੇਫ, ਡੀੇਐਸਫੋਰ ਅਤੇ ਬਹੁਜਨ ਸਮਾਜ ਪਾਰਟੀ ਬਣਾ ਕੇ ਦੇਸ਼ ਦੀ ਰਾਜਨੀਤੀ ਵਿੱਚ ਤਰਥੱਲ ਮਚਾ ਦਿੱਤਾ। ਬਾਬਾ ਸਾਹਿਬ ਡਾ ਅੰਬੇਡਕਰ ਦੇ ਅਧੂਰੇ ਪਏ ਕਾਰਵਾਂ ਨੂੰ ਮੰਜ਼ਿਲੇ ਮਕਸੂਦ ਤੇ ਪੁਹੰਚਾਉਣ ਲਈ ਦਿਨ ਰਾਤ ਇੱਕ ਕੀਤਾ। ਅਗਰ ਦੇਸ਼ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਪੈਦਾ ਨਾ ਹੋਏ ਹੁੰਦੇ ਤਾਂ ਮਨੂੰਵਾਦੀ ਲੋਕਾਂ ਨੇ ਡਾ ਅੰਬੇਡਕਰ ਦੀ ਵਿਚਾਰਧਾਰਾ ਨੂੰ ਖਤਮ ਕਰ ਦੇਣਾ ਸੀ। ਉਨ੍ਹਾਂ ਨੇ ਡਾ. ਅੰਬੇਡਕਰ ਦੀ ਵਿਚਾਰਧਾਰਾ ਸਮਾਨਤਾ, ਸੁਤੰਤਰਤਾ, ਭਾਈਚਾਰਾ ਅਤੇ ਨਿਆਂ ਨੂੰ ਸਥਾਪਤ ਕਰਨ ਲਈ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਸਾਈਕਲ ਮਾਰਚ ਕੀਤਾ। ਇਹ ਸਾਹਿਬ ਕਾਂਸ਼ੀ ਰਾਮ ਜੀ ਦਾ ਕਰਿਸ਼ਮਾ ਹੀ ਸੀ ਕਿ ਭੇਡਾਂ ਚਾਰਨ ਵਾਲਾ ਅਤੇ ਘਾਹ ਖੋਤਣ ਵਾਲਾ ਵਿਧਾਨ ਸਭਾ ਤੇ ਸੰਸਦ ਵਿੱਚ ਪਹੁੰਚਿਆ। ਅੰਤ ਵਿੱਚ ਰਾਜੇਸ਼ ਜੀ ਨੇ ਕਿਹਾ ਬਹੁਜਨ ਸਮਾਜ ਦੇ ਲੋਕਾਂ ਨੂੰ ਸਾਹਿਬ ਕਾਂਸ਼ੀ ਰਾਮ ਜੀ ਦਾ ਸੰਦੇਸ਼ ਯਾਦ ਰੱਖਣਾ ਪਵੇਗਾ ਕਿ ਸਾਡੀ ਰਾਜਨੀਤੀ ਚਲੇ ਜਾਂ ਨਾ ਚਲੇ ਲੇਕਿਨ ਸਮਾਜ ਪ੍ਰੀਵਰਤਨ ਦੀ ਮੂਵਮੈਂਟ ਕਦੇ ਨਹੀਂ ਰੁੱਕਣੀ ਚਾਹੀਦੀ। ਅਜੋਕੇ ਸਮੇਂ ਅੰਦਰ ਬਾਬਾ ਸਾਹਿਬ ਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਅਪਣਾਉਣ ਦੀ ਜਰੂਰਤ ਹੈ। ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਦਾਨੀ ਸੱਜਣਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਸਾਇਟੀ ਦਾ ਮੁੱਖ ਮੰਤਵ ਬਾਬਾ ਸਾਹਿਬ ਜੀ ਦਾ ਮਿਸ਼ਨ ਘਰ ਘਰ ਪਹੁੰਚਾਣਾ ਹੈ। ਹਰੇਕ ਨੌਕਰੀ ਪੇਸ਼ਾ ਵਿਅਕਤੀ ਨੂੰ ਸਮਾਜ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣੀ ਪਵੇਗੀ । ਵਰਤਮਾਨ ਸਮੇਂ ਅੰਦਰ ਗਰੀਬ ਸਮਾਜ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨੂੰ ਨੇੜੇ ਹੋ ਕੇ ਦੇਖਣ ਦੀ ਜਰੂਰਤ ਹੈ। ਸਮਾਗਮ ਵਿਚ ਲੰਬੇ ਸਮੇਂ ਤੋਂ ਸਮਾਜ ਲਈ ਬੇਹਤਰ ਸੇਵਾਵਾਂ ਨਿਭਉਣ ਵਾਲੇ ਸਾਥੀ ਮੇਹਰ ਚੰਦ, ਸੰਤੋਖ ਸਿੰਘ ਜੱਬੋਵਾਲ, ਗੁਰਮੁੱਖ ਸਿੰਘ ਨਿਹਾਲਗੜ, ਪਰਮਜੀਤ ਸਿੰਘ ਅਤੇ ਰੂਪ ਲਾਲ ਮੰਡਲ ਆਦਿ ਤੋੰ ਇਲਾਵਾ ਮੁੱਖ ਬੁਲਾਰੇ ਪ੍ਰੋਫੈਸਰ ਰਾਜੇਸ਼ ਕੁਮਾਰ ਨੂੰ ਸਨਮਾਨ ਚਿੰਨ੍ਹ ਅਤੇ ਮਿਸ਼ਨਰੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ਲਈ ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਧਰਮਵੀਰ, ਪੂਰਨ ਚੰਦ ਬੋਧ, ਪ੍ਰਮੋਦ ਸਿੰਘ, ਅਮਰਜੀਤ ਸਿੰਘ ਮੱਲ, ਕ੍ਰਿਸ਼ਨ ਸਿੰਘ, ਪੂਰਨ ਸਿੰਘ, ਸੋਹਨ ਬੈਠਾ, ਬਦਰੀ ਪ੍ਰਸ਼ਾਦ, ਰਾਮ ਨਿਵਾਸ, ਹਰਦੀਪ ਸਿੰਘ, ਮਨਜੀਤ ਸਿੰਘ ਕੈਲਪੁਰੀਆ, ਤ੍ਰਿਲੋਚਨ ਸਿੰਘ, ਸੁਭਾਸ਼ ਪਾਸਵਾਨ ਅਤੇ ਗੁਰਨਾਮ ਸਿੰਘ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly