ਸੋਹਣੇ ਰੰਗ ਹੋਲੀ ਦੇ

         (ਸਮਾਜ ਵੀਕਲੀ)
ਸੋਹਣੇ ਬੜੇ ਰੰਗ ਹੋਲੀ ਦੇ ਕਿੰਨੇ
ਪਿਆਰੇ ਲੱਗਦੇ ਨੇ,
ਨੰਨ੍ਹੇ ਮੁੰਨੇ ਬੱਚੇ ਰੰਗੇ ਹੋਏ ਵੇਖੋ
ਕਿਦਾਂ ਫੱਬਦੇ ਨੇ।
ਰੰਗ ਦੀਆਂ ਪਿਚਕਾਰੀਆਂ ਭਰ
ਇੱਕ ਦੂਜੇ ਤੇ ਪਾਉਂਦੇ ਨੇ,
ਹਰਾ ਪੀਲਾ ਤੇ ਲਾਲ ਜਾਮਨੀ
ਵੇਖੋ ਮੋਰ ਬਣਾਉਂਦੇ ਨੇ।
ਪਾਣੀ ਵਿੱਚ ਰੰਗ ਘੋਲ ਜਾਂ ਸੁੱਕੇ
ਰੰਗ ਕੋਈ ਪਾਉਦਾ ਹੈ,
ਮਿੰਟੂ ਵੇਖੋ ਨਾਲ ਆੜੀਆਂ ਕਿਦਾਂ
ਭੱਜਿਆ ਆਉਂਦਾ ਹੈ।
ਹੋਲੀ ਦਾ ਤਿਉਹਾਰ ਹੈ ਬੱਚਿਓ
ਖ਼ੁਸ਼ੀਆਂ ਨਾਲ ਮਨਾਇਓ,
ਕੈਮੀਕਲ ਵਾਲੇ ਰੰਗਾਂ ਤੋਂ ਤੁਸੀਂ
ਆਪਣਾ ਆਪ ਬਚਾਇਓ।
ਲਾਪਰਵਾਹੀ ਕਦੇ ਨੀਂ ਕਰਨੀ
ਇਹੀ ਸਾਡਾ ਕਹਿਣਾ,
ਨਹੀਂ ਤਾਂ ਨਿੱਕੀ ਜਿੰਨੀ ਗਲਤੀ ਦਾ
ਪੱਤੋ,ਫਲ ਭੁਗਤਨਾ ਪੈਣਾ।
 ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਗੀਤਕਾਰੀ ਦਾ ਮਾਣ —- ਮੂਲ ਚੰਦ ਸ਼ਰਮਾ
Next articleਨਵੀਂ ਸੋਚ