HOME ਪਤੰਗਾਂ ਦੀਆਂ ਡੋਰਾਂ ਵਿਚ ਫਸ ਕੇ ਪੰਛੀ ਵੀ ਹੋ ਰਹੇ ਹਨ ਗੰਭੀਰ...

ਪਤੰਗਾਂ ਦੀਆਂ ਡੋਰਾਂ ਵਿਚ ਫਸ ਕੇ ਪੰਛੀ ਵੀ ਹੋ ਰਹੇ ਹਨ ਗੰਭੀਰ ਜਖਮੀ

ਪਤੰਗ ਉਡਾਉਣ ਦੇ ਸ਼ੋਕੀਨ ਚਾਇਨਾ ਡੋਰ ਨਾ ਵਰਤਨ :ਲੋਕ  ਮੰਗ 

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆਉਣ ਕਾਰਨ ਅੱਜਕਲ ਪਤੰਗ ਉਡਾਉਣ ਵਾਲੇ ਨੋਜਵਾਨਾਂ ਅਤੇ ਬੱਚਿਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਤੰਗ ਉਡਾਉਣ ਦੇ ਸ਼ੋਕੀਨ ਮਕਾਨਾਂ ਦੀਆਂ ਛੱਤਾਂ ਤੇ ਚੜ੍ਹ ਕੇ ਰੋਲਾ ਰੱਪਾ ਪਾਉਂਦੇ ਹੋਏ ਜਿੱਥੇ ਉੱਚੀ ਤੋਂ ਉੱਚੀ ਪਤੰਗ ਚੜਾਉਂਦੇ ਹਨ।ਉੱਥੇ ਆਪਣਾ ਆਪ ਭੁੱਲ ਕੇ ਛੱਤ ਤੋਂ ਡਿੱਗ ਕੇ ਗੰਭੀਰ ਸੱਟਾਂ ਵੀ ਲਗਵਾ ਬੈਠਦੇ ਹਨ। ਉੱਥੇ ਕਈ ਆਪਣੀ ਜਾਨ ਵੀ ਗੁਵਾ ਦਿੰਦੇ ਹਨ ।ਇੱਥੇ ਹੀ ਵੱਸ ਨਹੀਂ ਇਹ ਪਤੰਗ ਦੀਆਂ ਡੋਰਾਂ ਛੋਟੇ ਮੋਟੇ ਪੰਛੀਆਂ ਨੂੰ ਲਪੇਟ ਲੈ ਕੇ ਉਨ੍ਹਾਂ ਨੂੰ ਗੰਭੀਰ ਜਖਮੀ ਕਰ ਦਿੰਦੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਹੈ ਕੇ ਅੱਜ ਸਵੇਰੇ ਇਕ ਕਾਂ ਦੇ ਪੈਰਾਂ ਅਤੇ ਗਲ ਵਿਚ ਪਤੰਗ ਦੀ ਡੋਰ ਫਸ ਗਈ। ਜਿਸ ਕਾਰਨ ਉਹ ਗੰਭੀਰ ਜਖਮੀ ਹੋ ਕੇ ਇਕ ਘਰ ਦੇ ਵਿਹੜੇ ਵਿਚ ਡਿੱਗ ਪਿਆ। ਘਰ ਵਾਲਿਆਂ ਨੇ ਉਸ ਤੜਫਦਾ ਦੇਖ ਕੇ ਜਦੋਂ ਉਸ ਦੇ ਕੋਲ ਗਏ। ਤਾਂ ਕਾਂ ਪਤੰਗ ਦੀ ਡੋਰ ਵਿਚ ਬੁਰੀ ਤਰ੍ਹਾਂ ਫਸਿਆ ਸੀ। ਅਤੇ ਤੜਫ ਰਿਹਾ ਸੀ ।ਘਰ ਵਾਲਿਆਂ ਨੇ ਕੈਂਚੀ ਨਾਲ ਉਸ ਦੀ ਡੋਰ ਕੱਟੀ ਅਤੇ ਉਸ ਨੂੰ ਡੋਰ ਵਿੱਚੋਂ ਛੁਡਵਾ ਦਿੱਤਾ ਅਤੇ ਉਸ ਦੀ ਜਾਨ ਬਚ ਗਈ। ਆਮ ਲੋਕਾਂ ਨੇ ਪਤੰਗ ਉਡਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ। ਉਸ ਚਾਇਨਾ ਡੋਰ ਦੀ ਵਰਤੋਂ ਬਿੱਲਕੁਲ ਨਾ ਕਰਨ ਤਾਂ ਜੋ ਬੱਚੇ ਆਮ ਲੋਕ ਅਤੇ ਪੰਛੀ ਇਹਨਾਂ ਹਾਦਸਿਆਂ ਵਿਚ ਆਪਣੀ ਜਾਨ ਨਾ ਗੁਵਾ ਸਕਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਜੰਗਲ ਸਿਆਣਾ ਵਿੱਚ ਵਣ ਵਿਭਾਗ ਬਲਾਚੌਰ ਵੱਲੋਂ ਚੋਰੀ ਦੀ ਖੈਰ ਦੀ ਲੱਕੜ ਅਤੇ ਪਿੱਕਅਪ ਗੱਡੀ ਫੜੀ, ਮੌਕੇ ਤੋਂ ਗੱਡੀ ਛੱਡ ਆਰੋਪੀ ਹੋਏ ਫਰਾਰ
Next articleਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੁਰਗ ਭਲਾਈ ਛੱਤੀਸ਼ਗੜ੍ਹ ਪੁੱਜੇ