HOME ਸਰਕਾਰੀ ਜੰਗਲ ਸਿਆਣਾ ਵਿੱਚ ਵਣ ਵਿਭਾਗ ਬਲਾਚੌਰ ਵੱਲੋਂ ਚੋਰੀ ਦੀ ਖੈਰ ਦੀ...

ਸਰਕਾਰੀ ਜੰਗਲ ਸਿਆਣਾ ਵਿੱਚ ਵਣ ਵਿਭਾਗ ਬਲਾਚੌਰ ਵੱਲੋਂ ਚੋਰੀ ਦੀ ਖੈਰ ਦੀ ਲੱਕੜ ਅਤੇ ਪਿੱਕਅਪ ਗੱਡੀ ਫੜੀ, ਮੌਕੇ ਤੋਂ ਗੱਡੀ ਛੱਡ ਆਰੋਪੀ ਹੋਏ ਫਰਾਰ

2
ਬਲਾਚੌਰ,  (ਸਮਾਜ ਵੀਕਲੀ)  – (ਜਤਿੰਦਰ ਪਾਲ ਸਿੰਘ ਕਲੇਰ ) ਮਹਾਂਵੀਰ ਸਿੰਘ, ਆਈ.ਐੱਫ.ਐੱਸ., ਮੁੱਖ ਵਣ ਪਾਲ (ਹਿੱਲਜ਼), ਸੰਜੀਵ ਕੁਮਾਰ ਤਿਵਾੜੀ, ਆਈ.ਐੱਫ.ਐੱਸ., ਵਣ ਪਾਲ, ਸ਼ਿਵਾਲਿਕ ਸਰਕਲ ਪੰਜਾਬ, ਹਰਭਜਨ ਸਿੰਘ, ਪੀ.ਐੱਫ.ਐੱਸ.. ਵਣ ਮੰਡਲ ਅਫਸਰ, ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਰਘਬੀਰ ਸਿੰਘ, ਵਣ ਰੇਂਜਰ, ਵਣ ਰੇਂਜ ਅਫਸਰ ਬਲਾਚੌਰ ਦੀ ਅਗਵਾਈ ਹੇਠ ਵਣ ਰੇਂਜ ਬਲਾਚੌਰ ਦੇ ਸਟਾਫ ਵਲੋਂ ਸਰਦੀਆਂ/ਧੁੰਦਾਂ ਕਾਰਨ ਰਾਤ ਸਮੇਂ ਲਗਾਤਾਰ ਨਾਕੇ ਲਗਾਏ ਜਾ ਰਹੇ ਹਨ ਅਤੇ ਗਸ਼ਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਿਤੀ 14.01.2026 ਨੂੰ ਸਵੇਰੇ ਸਮਾਂ 04:00 ਵਜੇ ਗੁਪਤ ਸੂਚਨਾ ਦੇ ਅਧਾਰ ‘ਤੇ ਰਜਤ ਕੁਮਾਰ, ਵਣ ਗਾਰਡ ਇੰਚਾਰਜ ਬਲਾਚੌਰ ਬੀਟ ਅਤੇ ਦਵਿੰਦਰ ਸਿੰਘ, ਬਲਾਕ ਅਫਸਰ ਬਲਾਚੌਰ ਵਲੋਂ ਸਰਕਾਰੀ ਜੰਗਲ ਸਿਆਣਾ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੌਕੇ ‘ਤੇ ਅਣਪਛਾਤੇ ਵਿਅਕਤੀ ਖੈਰ ਦੇ ਰੁੱਖ ਕੱਟ ਕੇ ਗੱਡੀ ਨੰਬਰ ਐਚਆਰ-58-ਸੀ-5578 ਰੰਗ ਚਿੱਟਾ ਮਾਰਕਾ ਟਾਟਾ ਇੰਟਰਾ ਵੀ30 ਪਿੱਕਅਪ ਲਈ ਐਲ ਐਕਸ ਐਚਡੀ ਬੀ ਐਸ6 ਵਿੱਚ ਲੋਡ ਕਰ ਰਹੇ ਸਨ। ਸਟਾਫ ਨੂੰ ਨਜ਼ਦੀਕ ਆਉਂਦੇ ਹੋਏ ਦੇਖ ਕੇ ਲੱਕੜ ਚੋਰ ਮੌਕੇ ਉੱਪਰ ਲੱਕੜ ਨਾਲ ਭਰੀ ਹੋਈ ਉਕਤ ਗੱਡੀ ਨੂੰ ਛੱਡ ਕੇ ਭੱਜ ਗਏ। ਮੌਕਾ ਵਾਰਦਾਤ ਉੱਪਰ ਸੁਰਿੰਦਰ ਪਾਲ, ਫਾਰੈਸਟਰ, ਹਰਮਨਦੀਪ ਸਿੰਘ, ਵਣ ਗਾਰਡ ਅਤੇ ਰਵਿੰਦਰ ਸਿੰਘ, ਵਣ ਗਾਰਡ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੰਦ ਕਮਰਿਆਂ ਵਿੱਚ ਅੰਗੀਠੀ ਬਾਲ ਕੇ ਸੇਕਣਾ ਜਾਨਲੇਵਾ ਹੋ ਸਕਦੈ : ਡਾ. ਸਤਿੰਦਰਜੀਤ ਕੌਰ
Next articleਪਤੰਗਾਂ ਦੀਆਂ ਡੋਰਾਂ ਵਿਚ ਫਸ ਕੇ ਪੰਛੀ ਵੀ ਹੋ ਰਹੇ ਹਨ ਗੰਭੀਰ ਜਖਮੀ