ਮਾਮਲਾ ਖੂਨ ਵੇਚਣ ਦੇ ਲੱਗੇ ਦੋਸ਼ਾਂ ਦਾ

ਸਿਵਲ ਸਰਜਨ ਮੈਜਿਸਟ੍ਰੇਟ ਜਾਂਚ ਬੋਰਡ ਨੇ ਕੀਤੀ ਜਾਂਚ ਪੜਤਾਲ ਦੌਰਾਨ ਜੱਥੇ. ਨਿਮਾਣਾ ‘ਤੇ ਭਾਈ ਘਨ੍ਹੱਈਆ ਜੀ ਸੁਸਾਇਟੀ ਨੂੰ ਕੀਤਾ ਪੂਰਨ ਦੋਸ਼ ਮੁਕਤ 
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ. ) ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਨਾਲ ਨਿੱਜੀ ਰੰਜਿਸ਼ ਰੱਖਣ ਵਾਲੇ ਕੁਝ ਸ਼ਰਾਰਤੀ ਤੱਤਾਂ ਵੱਲੋਂ ਮੇਰੇ ਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਉੱਪਰ  ਬੇਬੁਨਿਆਦ ਤੇ ਝੂਠੇ ਦੋਸ਼ ਲਗਾਉਂਦਿਆਂ ਹੋਇਆਂ ਸਾਡੇ ਖਿਲਾਫ਼ ਖੂਨ ਵੇਚਣ ਦੇ ਗਲਤ ਇਲਜ਼ਾਮ ਲਗਾਏ ਸਨ । ਉਹ ਸਾਰੇ ਝੂਠੇ ਤੇ ਬੇਬੁਨਿਆਦ ਸਾਬਤ ਹੋਏ ਹਨ। ਜੱਥੇਦਾਰ ਨਿਮਾਣਾ ਨੇ ਆਪਣੀ ਗੱਲਬਾਤ ਦੌਰਾਨ ਖੁਲਾਸਾ ਕੀਤਾ  ਕਿ ਪੰਜਾਬ ਸਿਹਤ ਵਿਭਾਗ ਵੱਲੋਂ ਪਿਛਲੇ 7 ਮਹੀਨਿਆਂ ਤੋਂ ਜ਼ਿਲ੍ਹਾ ਪੱਧਰੀ ਪ੍ਰਸ਼ਾਸਨਿਕ ਮੈਜਿਸਟ੍ਰੇਟ ਜਾਂਚ ਚੱਲ ਰਹੀ ਸੀ। ਪ੍ਰਸ਼ਾਸਨ ਵੱਲੋਂ ਮੇਰੇ ਕੋਲੋਂ ਜੋ ਵੀ ਰਿਕਾਰਡ ਲਿਖਤੀ ਬਿਆਨ ਮੰਗੇ ਗਏ ਸਨ ਮੈਂ ਪ੍ਰਸ਼ਾਸਨਿਕ ਟੀਮ ਨੂੰ ਪੂਰਨ ਸਹਿਯੋਗ ਕਰਦਿਆਂ ਹੋਇਆਂ ਉਹ ਪੇਸ਼ ਕੀਤੇ। ਪੰਜਾਬ ਸਿਹਤ ਵਿਭਾਗ ਦੇ ਵੱਲੋਂ ਪੂਰੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਪੜਤਾਲ ਕਰਵਾਉਣ ਲਈ ਬਣਾਏ ਗਏ ਜ਼ਿਲ੍ਹਾ ਪੱਧਰੀ ਬਣੀ ਡਾਕਟਰਾਂ ਦੇ ਪੈਨਲ ਟੀਮ ਵੱਲੋਂ ਇਕੱਤਰ ਕੀਤੇ ਗਏ ਸਬੂਤਾਂ ਤੱਥਾਂ ਦੇ ਆਧਾਰ ਤੇ ਮੈਨੂੰ ਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੂੰ ਦੋਸ਼ੀ ਨਾ ਪਾਉਂਦਿਆਂ ਹੋਇਆਂ ਪੂਰਨ ਰੂਪ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਿਸ ਦੀ ਜਾਣਕਾਰੀ ਮੈਂ ਆਰ.ਟੀ.ਆਈ ਪੱਤਰ ਰਾਹੀਂ ਪ੍ਰਾਪਤ ਕੀਤੀ ਅਤੇ ਸੱਚ ਜਨਤਾ ਦੇ ਸਾਹਮਣੇ ਆ ਚੁੱਕਾ ਹੈ । ਜੱਥੇਦਾਰ ਨਿਮਾਣਾ ਨੇ ਅੱਗੇ ਬੋਲਦਿਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਸਥਾ ਦੇ ਕਿਸੇ ਵੀ ਖੂਨਦਾਨ ਕੈਂਪ ਉਪਰ ਸਿਵਲ ਸਰਜਨ ਵਿਭਾਗ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਵੀ ਰੋਕ ਨਹੀਂ ਲਗਾਈ ਗਈ। ਖੂਨਦਾਨ ਕੈਂਪ ਨਿਰੰਤਰ ਜਾਰੀ ਹਨ। ਇਸ ਸਮੇਂ ਹਰਪ੍ਰੀਤ ਸਿੰਘ ਮਖੂ ਮੈਂਬਰ ਕੌਰ ਕਮੇਟੀ, ਹਰਪਾਲ ਸਿੰਘ ਨਿਮਾਣਾ ਮੈਂਬਰ ਕੌਰ ਕਮੇਟੀ ਅਤੇ ਪਰਵਿੰਦਰ ਸਿੰਘ ਗਿੰਦਰਾ ਸਕੱਤਰ ਜਰਨਲ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ 750 ਤੋਂ ਉੱਪਰ ਵੱਧ ਖੂਨਦਾਨ ਕੈਂਪ ਲਗਾ ਕੇ ਪੂਰੇ ਪੰਜਾਬ ਵਿੱਚ ਲੋੜਵੰਦ ਮਰੀਜ਼ਾਂ ਨੂੰ ਖੂਨ ਨਿਸ਼ਕਾਮ ਰੂਪ ਵਿੱਚ ਲੈ ਕੇ ਦੇਣ ਦੀ ਸੇਵਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ 9 ਵਾਰ ਭਾਈ ਘਨ੍ਹੱਈਆ ਜੀ ਸੁਸਾਇਟੀ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕਰੋਨਾ ਕਾਲ ਸਮੇਂ ਦੌਰਾਨ ਵੀ ਮਰੀਜ਼ਾਂ ਨੂੰ ਖੂਨ ਦੀ ਕਮੀ ਨਹੀਂ ਆਉਣ ਦਿੱਤੀ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਸੰਸਥਾ ਵੱਲੋਂ ਸੈਨੇਟਾਈਜ, ਰਾਸ਼ਨ ਅਤੇ ਲੰਗਰਾਂ ਦੀ ਸੇਵਾਵਾਂ ਜਾਰੀ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੇ ਗੁਮਰਾਹ ਕੁੰਨ ਪ੍ਰਚਾਰ ਤੋਂ ਬਚਦਿਆਂ ਖੂਨਦਾਨ ਕੈਂਪਾਂ ਵਿੱਚ ਪੂਰਨ ਸਹਿਯੋਗ ਕਰ ਮਨੁੱਖਤਾ ਦੀ ਸੇਵਾ ਵਿੱਚ ਸੰਗਤਾਂ ਯੋਗਦਾਨ ਪਾਉਣ। ਇਸ ਸਮੇਂ ਰਿਸ਼ੀਪਾਲ ਸਿੰਘ, ਪਰਮਿੰਦਰ ਸਿੰਘ ਨੰਦਾ, ਮਨਪ੍ਰੀਤ ਸਿੰਘ ਬਾਗਾ, ਤਨਜੀਤ ਸਿੰਘ, ਲਕਸ਼ਮਣ ਸਿੰਘ ਖਾਲਸਾ, ਦਲਜੀਤ ਸਿੰਘ ਲਾਂਬਾ, ਭੁਪਿੰਦਰ ਸਿੰਘ ਲਾਲੀ, ਇੰਦਰਪਾਲ ਸਿੰਘ ਬਿੰਦਰਾ, ਕੁਲਦੀਪ ਸਿੰਘ ਲਾਂਬਾ, ਦਿਲਬਾਗ ਸਿੰਘ, ਗੁਰਮੀਤ ਸਿੰਘ ਬੋਬੀ, ਮਨਦੀਪ ਸਿੰਘ ਅਜ਼ਾਦ, ਜੁਝਾਰ ਸਿੰਘ, ਰਾਣਾ ਸਿੰਘ ਦਾਦ, ਗੁਰਚਰਨ ਸਿੰਘ ਭੁੱਲਰ, ਕੁਲਦੀਪ ਸਿੰਘ, ਸੁਆਮੀ ਧੀਰਜ ਕੁਮਾਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਵਿੱਚ ਪੰਜਾਬੀ ਪ੍ਰੇਮੀ ਚਾਅ ਨਾਲ ਲੈ ਰਹੇ ਹਨ ਭਾਗ
Next article*ਪੰਜਾਬੀ ਵਿਰਸਾ ਫਾਊਡੇਸ਼ਨ ਵੱਲੋਂ ਡਾ: ਜਸਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ*