HOME ਬਿਜਲੀ ਦੇ ਖੰਭਿਆਂ ਤੋਂ ਇੱਕ ਹਜ਼ਾਰ ਮੀਟਰ ਦੇ ਲਗਭਗ ਬਿਜਲੀ ਦੀ ਤਾਰ...

ਬਿਜਲੀ ਦੇ ਖੰਭਿਆਂ ਤੋਂ ਇੱਕ ਹਜ਼ਾਰ ਮੀਟਰ ਦੇ ਲਗਭਗ ਬਿਜਲੀ ਦੀ ਤਾਰ ਚੋਰੀ

3

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਬੀਤੀ ਰਾਤ ਅਣਪਛਾਤੇ ਚੋਰ ਕਰੀਬੀ ਪਿੰਡ ਪਾਲਕਦੀਮ ਵਿਖੇ ਟਿਊਬਵੈਲਾਂ ਦੀਆਂ 7 ਮੋਟਰਾਂ ਨੂੰ  ਬਿਜਲੀ ਦੀ ਸਪਲਾਈ ਦੇਣ ਵਾਲੀ ਲਗਭਗ ਇੱਕ ਹਜ਼ਾਰ ਦੇ ਲਗਭਗ ਬਿਜਲੀ ਦੀ ਤਾਰ ਚੋਰੀ ਕਰਕੇ ਲੈ ਗਏ | ਘਟਨਾ ਦੇ ਸੰਬੰਧ ‘ਚ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਸੁਰਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਅਣਪਛਾਤੇ ਚੋਰ 7 ਕਿਸਾਨਾਂ ਦੀਆਂ ਮੋਟਰਾਂ ਤੋਂ ਲਗਭਗ ਇੱਕ ਹਜ਼ਾਰ ਲੰਬੀ ਤਾਰ ਚੋਰੀ ਕਰਕੇ ਫਰਾਰ ਹੋ ਗਏ | ਇਸ ਮੌਕੇ ਕਿਸਾਨ ਇੰਦਰਪਾਲ ਸਿੰਘ, ਜਗਤਾਰ ਸਿੰਘ, ਸੁਖਵੀਰ ਸਿੰਘ, ਸਰਪੰਚ ਜਰਨੈਲ ਸਿੰਘ, ਪੰਚਾਇਤ ਮੈਂਬਰ ਕੁਲਦੀਪ ਸਿੰਘ ਵੀ ਹਾਜ਼ਰ ਸਨ | ਕਿਸਾਨਾਂ ਵੀਰਾਂ ਦੇ ਪਾਵਰਕਾਮ ਵਿਭਾਗ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਨੂੰ  ਦੇਖਦੇ ਹੋਏ ਜਲਦ ਤੋਂ ਜਲਦ ਬਿਜਲੀ ਦੀਆਂ ਤਾਰਾਂ ਪਾਈਆਂ ਜਾਣ | ਘਟਨਾ ਦੇ ਸੰਬੰਧ ‘ਚ ਪੁਲਿਸ ਨੂੰ  ਸੂਚਿਤ ਕਰ ਦਿੱਤਾ ਗਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰਖੀ
Next article350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ‘ਚ ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ ਆਰੰਭ