HOME 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ‘ਚ ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ...

350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ‘ਚ ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ ਆਰੰਭ

3
ਫੋਟੋ ਕੈਪਸ਼ਨ: ਡਾ. ਮਦਨਜੀਤ ਕੌਰ ਜੀ ਦਾ ਸਨਮਾਨ ਕਰਦੇ ਹੋਏ ਸੰਤ ਬਾਬਾ ਅਮੀਰ ਸਿੰਘ ਜੀ, ਸ. ਕਰਮਜੀਤ ਸਿੰਘ ਵੀ.ਸੀ., ਡਾ. ਮਹਿੰਦਰ ਸਿੰਘ ਦਿੱਲੀ, ਡਾ. ਹਰਜੋਤ ਸਿੰਘ, ਡਾ. ਹਰਜੋਤ ਸਿੰਘ, ਆਦਿ।

ਲੁਧਿਆਣਾ  (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.)– ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ “ਵਿਸਮਾਦ ਨਾਦ” ਸੰਸਥਾ ਵੱਲੋਂ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ ਦੀ ਆਰੰਭਤਾ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਦਿਆਰਥੀ ਭਾਈ ਭਾਰਤ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਤੰਤੀ ਸਾਜ਼ਾਂ ਦੇ ਸੁਮੇਲ ਕੀਤੇ ਕੀਰਤਨ ਨਾਲ ਹੋਈ। ਕਾਨਫਰੰਸ ਦੇ ਆਰੰਭ ‘ਚ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਦਿੱਤੇ ਸੰਦੇਸ਼ ‘ਚ ਉਨ੍ਹਾਂ ਆਪਣੇ ਵੱਡੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਕਰਵਾਈਆਂ ਵੀਚਾਰ ਗੋਸ਼ਟੀਆਂ ਅਤੇ ਗੁਰਮਤਿ ਸੰਗੀਤ ਦੇ ਖੇਤਰ ਤੋਂ ਇਲਾਵਾ ਗੁਰਬਾਣੀ ਸਿੱਖ ਇਤਿਹਾਸ ਆਦਿ ਪੱਖਾਂ ਦੇ ਪ੍ਰਚਾਰ ਪ੍ਰਸਾਰ ਆਦਿ ਦੇ ਨਿਰੰਤਰ ਕਾਰਜਸ਼ੀਲ ਰਹਿਣ ਦੇ ਸੰਕਲਪ ਨੂੰ ਦ੍ਰਿੜਾਇਆ। ਉਨ੍ਹਾਂ ਅੱਜ ਦੀ ਕਾਨਫਰੰਸ ਸੰਬੰਧੀ ਬੋਲਦਿਆਂ ਕਿਹਾ ਕਿ ਸੰਗਤ ਨੂੰ ਯੂਨੀਵਰਸਿਟੀਆਂ ਦੇ ਵਿਦਵਾਨਾਂ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਘਾਲਣਾਵਾਂ ਨੂੰ ਕਿਸ ਪੱਖ ਨਾਲ ਲਿਆ ਜਾਂਦਾ ਹੈ ਕਿਵੇਂ ਖੋਜ ਕੀਤੀ ਜਾਂਦੀ ਹੈ ਆਦਿ ਪੱਖਾਂ ਨੂੰ ਨੇੜਿਓਂ ਹੋ ਕੇ ਜਾਨਣ ਦਾ ਸਬੱਬ ਬਣੇਗਾ। ਕਾਨਫਰੰਸ ਦੇ ਕੋਆਡੀਨੇਟਰ ਡਾ: ਹਰਜੋਧ ਸਿੰਘ ਦੀ ਕਾਨਫਰੰਸ ਪ੍ਰਤੀ ਸਖ਼ਤ ਘਾਲਣਾ ਦੇ ਪਿਆਰ ਅਤੇ ਸ਼ਿੱਦਤ ਸਦਕਾ ਕਾਨਫਰੰਸ ਵਿੱਚ ਪੁੱਜੇ।
ਮੁੱਖ ਮਹਿਮਾਨ ਪ੍ਰੋਫ਼ੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ “ਸ਼ਹਾਦਤ” ਦੇ ਮੂਲ ਸ਼ਬਦ, ਸਿੱਖ ਸੁਰਤਿ ਵੱਲੋਂ ਯਾਦ ਅਤੇ ਸੰਭਾਲ, ਸਮਭਾਵੀ ਸ਼ਬਦ ਆਦਿ ਪੱਖਾਂ ਦੇ ਹਵਾਲਿਆਂ ਨਾਲ ਸਿੱਖ ਪ੍ਰੰਪਰਾ ‘ਚ ਸ਼ਹਾਦਤ ਦੇ ਨਿਵੇਕਲੇ ਅਰਥ ਉਜਾਗਰ ਕਰਨ ਵਾਲੇ ਵਰਤਾਰਿਆਂ ਨੂੰ ਆਪੋ ਆਪਣੇ ਪਰਚਿਆਂ ‘ਚ ਪੜ੍ਹਦਿਆਂ ਸਿੱਖ ਸਭਿਆਚਾਰ ਵੱਲੋਂ ਇੱਕ ਫ਼ਲਸਫ਼ੇ ਦੇ ਤੌਰ ਤੇ ਅਪਣਾਉਣ, ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਦੇ ਅੰਤਰੀਵ ਭੇਦ ਖੋਲ੍ਹੇ। ਕਾਨਫਰੰਸ ਪ੍ਰਧਾਨਗੀ ਡਾ: ਸੁਲੱਖਣ ਸਿੰਘ ਅਤੇ ਡਾ: ਚੇਤਨ ਸਿੰਘ ਨੇ ਕੀਤੀ।
ਡਾ: ਮਹਿੰਦਰ ਸਿੰਘ ਡਾਇਰੈਕਟਰ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਨੇ ਅਤਿ ਸੂਖਮ ਨੀਝ ਰਾਹੀਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਪਿੱਛੇ ਕੰਮ ਕਰਦੇ ਅਧਿਆਤਮਿਕ ਪਸਾਰੇ ਅਤੇ ਮੁਗਲ ਬਾਦਸ਼ਾਹ ਦੇ ਰੂਹਾਨੀ ਸੰਕਟਾਂ ਚ ਵਿਸ਼ਲੇਸ਼ਣ ਕੀਤਾ। ਵਿਦਵਾਨ ਸਿੱਖ ਚਿੰਤਕ ਡਾ: ਅਨੁਰਾਗ ਸਿੰਘ ਨੇ ਕੁੰਜੀਵਤ ਭਾਸ਼ਣ ਦੌਰਾਨ ਵਿਦਵਾਨਾਂ ਦੀਆਂ ਪੁਸਤਕਾਂ ਦੇ ਹਵਾਲਿਆਂ ਅਤੇ ਉਨ੍ਹਾਂ ਦੇ ਮੱਤ-ਭੇਦ ਸਪੱਸ਼ਟ ਕਰਦਿਆਂ ਵਿਸ਼ਲੇਸ਼ਣ ਸਾਹਮਣੇ ਲਿਆਉਂਦਿਆਂ ਸ਼ਹਾਦਤ ਦੀਆਂ ਬੇਅੰਤ ਸੂਖਮ ਰਮਜ਼ਾਂ ਨੂੰ ਖੋਲਿਆ।
ਸ੍ਰ: ਰਣਜੋਧ ਸਿੰਘ ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਲੁਧਿਆਣਾ ਨੇ ਧੰਨਵਾਦੀ ਸ਼ਬਦ ‘ਚ ਪੰਥਕ ਦ੍ਰਿਸ਼ਟੀਕੋਣ ਅਤੇ ਪੰਥਕ ਚੇਤਨਾ ਦੀ ਸਾਂਝੀ ਦ੍ਰਿਸ਼ਟੀ ਤੋਂ “ਸ਼ਹਾਦਤ” ਨੂੰ ਵੇਖਦਿਆਂ ਬਹੁਪਸਾਰੀ ਵਰਤਾਰਿਆਂ ‘ਚ ਪ੍ਰਚਲਿਤ ਅਰਥਾਂ ਘੇਰਿਆਂ ਨੂੰ ਤੋੜਦਿਆਂ ਸੁਰਤਿ ਦੇ ਨਵੀਂ ਪਸਾਰ ਦ੍ਰਿਸ਼ਟੀਕੋਣ ਆਦਿ ਪੱਖਾਂ ਨੂੰ ਫਰੋਲਿਆ ਅਤੇ ਜਵੱਦੀ ਟਕਸਾਲ ਵੱਲੋਂ ਸੀਮਤ ਸਾਧਨਾਂ ਦੇ ਬਾਵਜ਼ੂਦ ਵੱਡੇ ਕਾਰਜ ਨਿਭਾਉਣ ਆਦਿ ਬਦਲੇ ਧੰਨਵਾਦ ਕਰਦਿਆਂ ਪਹਿਲੇ ਦਿਨ ਪੁੱਜੀਆਂ ਵਿਦਵਾਨ ਸ਼ਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਚਿੰਤਨ ਅਤੇ ਸਾਧਨਾਂ ਦਾ ਸੁਮੇਲ ਡਾ: ਮਦਨਜੀਤ ਕੌਰ ਸਾਬਕਾ ਮੁਖੀ ਗੁਰੂ ਗੋਬਿੰਦ ਸਿੰਘ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ। ਡਾਕਟਰ ਚੇਤਨ ਸਿੰਘ ਸਾਬਕਾ, ਡਾ: ਜਗਮੋਹਣ ਸਿੰਘ ਗਿੱਲ, ਡਾਇਰੈਕਟਰ ਭਾਸ਼ਾ ਵਿਭਾਗ, ਡਾ: ਰਾਜਵਿੰਦਰ ਸਿੰਘ ਜੋਗਾ, ਪ੍ਰਿੰ: ਡਾ: ਬਲਜੀਤ ਸਿੰਘ ਗਿੱਲ, ਡਾ: ਨਿਰਮਲ ਜੌੜਾ, ਡਾ: ਅਮਰਜੀਤ ਸਿੰਘ, ਡਾ: ਅੰਮ੍ਰਿਤ ਕੌਰ, ਡਾ: ਸੁਰਜੀਤ ਕੌਰ, ਰੁਪਿੰਦਰਪਾਲ ਸਿੰਘ, ਪ੍ਰੋ: ਅਗਰੀਸ਼ ਮੁਹੰਮਦ ਆਦਿ ਵਿਦਵਾਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਸ਼ਹਾਦਤ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਜੀਵਨ ਰਹਿਨੁਮਾਈ ਕਿਵੇਂ ਕਰੀਏ ਆਦਿ ਪੱਖਾਂ ਨੂੰ ਵਿਚਾਰਿਆ। ਡਾ: ਸੁਖਪਾਲ ਕੌਰ ਅਤੇ ਬੀਬੀ ਹਰਪ੍ਰੀਤ ਕੌਰ ਨੇ ਸਟੇਜ ਸੰਚਾਲਨ ਦੀ ਅਹਿਮ ਭੂਮਿਕਾ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਿਜਲੀ ਦੇ ਖੰਭਿਆਂ ਤੋਂ ਇੱਕ ਹਜ਼ਾਰ ਮੀਟਰ ਦੇ ਲਗਭਗ ਬਿਜਲੀ ਦੀ ਤਾਰ ਚੋਰੀ
Next article ਮਾਂਵਾਂ ਠੰਡੀਆਂ ਛਾਂਵਾਂ