*ਪੰਜਾਬੀ ਭਾਸ਼ਾ ਦੇ ਵਿਕਾਸ ਲਈ ਛੇੜੀ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੇ ਸੁਹਿਰਦ ਦੋਸਤਾਂ ਦਾ ਧੰਨਵਾਦ*
(ਸਮਾਜ ਵੀਕਲੀ) ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ, ਲੁਧਿਆਣਾ ਸਾਹਿਤ ਅਕੈਡਮੀ ਦੇ ਮੌਜੂਦਾ ਅਹੁਦੇਦਾਰਾਂ ਵੱਲੋਂ, ਅਕੈਡਮੀ ਦੀ ਕਰੋੜਾਂ ਰੁਪਏ ਦੀ ਬੌਧਿਕ ਸੰਪੱਤੀ ਦੇ ਡੀਜੀਟਲਾਈਜੇਸ਼ਨ ਦਾ ਕੰਮ, ਇੱਕ ਕਾਰਪੋਰੇਟ ਵਰਗੀ ਸੰਸਥਾ ਦੇ ਹਵਾਲੇ ਕਰਕੇ ਪੰਜਾਬੀ ਭਾਸ਼ਾ ਵਿਰੋਧੀ ਫੈਸਲਾ ਕੀਤਾ ਗਿਆ ਸੀ।
ਇਸ ਫੈਸਲੇ ਵਿਰੁੱਧ ਅਸੀਂ ਜ਼ੋਰਦਾਰ ਆਵਾਜ਼ ਉਠਾਈ।
ਖੁਸ਼ੀ ਹੈ ਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਹਜ਼ਾਰਾਂ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਸਾਡੀ ਇਸ ਮੁਹਿੰਮ ਦਾ ਸਮਰਥਨ ਕੀਤਾ । ਉਹਨਾਂ ਦੇ ਇਸ ਹੁੰਗਾਰੇ ਨੇਸਾਡੇ ਹੌਸਲੇ ਬੁਲੰਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਮਾਮਲੇ ਨਾਲ ਸੰਬੰਧਿਤ ਤਕਰੀਬਨ ਉਹ ਸਾਰੇ ਤੱਥ ਜੋ ਸਾਡੇ ਧਿਆਨ ਵਿੱਚ ਆਏ, ਘੋਖ ਪੜਤਾਲ ਬਾਅਦ, ਅਸੀਂ ਤੁਹਾਡੇ ਅੱਗੇ ਰੱਖ ਚੁੱਕੇ ਹਾਂ।
ਹੁਣ ਬਸ ਪੜਤਾਲ ਦੇ ਸਿੱਟੇ ਕੱਢਣੇ ਬਾਕੀ ਹਨ।
ਤਿਉਹਾਰਾਂ ਅਤੇ ਕੁੱਝ ਮੈਂਬਰਾਂ ਦੇ ਨਿੱਜੀ ਰੁਝੇਵਿਆਂ ਕਾਰਨ, ਸਿੱਟੇ ਕੱਢਣ ਵਿੱਚ ਤਿੰਨ ਚਾਰ ਦਿਨ ਲੱਗ ਸਕਦੇ ਹਨ।
ਯਤਨ ਕਰਾਂਗੇ ਕਿ ਪੜਤਾਲ ਦੇ ਸਿੱਟੇ, ਸੋਮਵਾਰ ਤੋਂ ਤੁਹਾਡੇ ਨਾਲ ਸਾਂਝੇ ਹੋਣੇ ਸ਼ੁਰੂ ਹੋ ਜਾਣ।
ਇਕ ਬੇਨਤੀ
ਇਸ ਸਮੇਂ ਦੌਰਾਨ, ਜੇ ਕਿਸੇ ਵੀ ਮਿੱਤਰ ਕੋਲ, ਫ਼ੈਸਲੇ ਦੇ ਹੱਕ ਵਿੱਚ ਕੋਈ ਦਸਤਾਵੇਜ ਜਾਂ ਤੱਥ ਹੈ ਤਾਂ ਉਹ ਮਿੱਤਰ ਸੈਨ ਮੀਤ ਰਾਹੀਂ ਸਾਡੀ ਟੀਮ ਤੱਕ ਪੁੱਜਦਾ ਕਰ ਸਕਦਾ ਹੈ।
ਲਗਾਤਾਰਤਾ ਟੁੱਟਣ ਲਈ ਮੁਆਫ਼ੀ।
ਸਾਡੀ ਹੁਣ ਤੱਕ ਦੀ ਘੋਖ ਪੜਤਾਲ ਹੇਠਲੇ ਲਿੰਕ ਤੇ ਪੜੀ ਜਾ ਸਕਦੀ ਹੈ :
https://www.mittersainmeet.in/ ਮਾਮਲਾ-ਲੁਧਿਆਣਾ-ਅਕੈਡਮੀ-ਵਲੋ/
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly