HOME ਕਾਰ ਦਾ ਸਤੁੰਨਲ ਵਿਗੜਨ ਨਾਲ ਕਾਰ ਪਲਟੀਆਂ ਖਾਂਦੀ ਹੋਈ ਖੇਤਾਂ ਵਿੱਚ ਜਾ...

ਕਾਰ ਦਾ ਸਤੁੰਨਲ ਵਿਗੜਨ ਨਾਲ ਕਾਰ ਪਲਟੀਆਂ ਖਾਂਦੀ ਹੋਈ ਖੇਤਾਂ ਵਿੱਚ ਜਾ ਡਿੱਗੀ ਵੱਡਾ ਹਾਦਸਾ ਹੋਣੋ ਟਲਿਆ

2
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ

ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਾਨੀ ਨੁਕਸਾਨ ਦਾ ਬਚਾਅ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਬਾਬੇ ਦੇ ਢਾਬੇ ਪਿੰਡ ਫਤਿਹਪੁਰ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਐਕਸੀਡੈਂਟ ਹੋ ਗਿਆ ਤਾਂ ਉਨਾਂ ਨੇ ਆਪਣੀ ਟੀਮ ਨਾਲ ਤਰੁੰਤ ਜਾ ਕੇ ਦੇਖਿਆ ਕਿ ਇੱਕ ਹੋਂਡਾ ਸਿਟੀ ਕਾਰ ਜਿਸ ਦਾ ਨੰਬਰ ਐਚ ਆਰ 51 ਬੀ ਡੀ 1706 ਜਿਸ ਨੂੰ ਸੋਰਵ ਪੁੱਤਰ ਸਰਦਾਰਾ ਸਿੰਘ ਵਾਸੀ ਕੈਥਲ (ਹਰਿਆਣਾ ) ਚਲਾ ਰਿਹਾ ਸੀ ਇਸ ਕਾਰ ਵਿੱਚ ਇਸ ਦੇ ਨਾਲ ਇਸ ਦੇ 5 ਸਾਥੀ ਸਵਾਰ ਸਨ ਇਹ ਕਾਰ ਬਲਾਚੌਰ ਸਾਇਡ ਤੋਂ ਰੋਪੜ੍ਹ ਸਾਇਡ ਜਾ ਰਹੀ ਸੀ ।ਜਦੋਂ ਇਹ ਕਾਰ ਪਿੰਡ ਫਤਹਿਪੁਰ ਨੇੜੇ ਬਾਬੇ ਦੇ ਢਾਬੇ ਦੇ ਕੋਲ ਪਹੁੰਚੀ ਤਾਂ ਅਚਾਨਕ ਇਸ ਕਾਰ ਦੇ ਅੱਗੇ ਕੋਈ ਜੰਗਲੀ ਜਾਨਵਰ ਆ ਗਿਆ ਉਸ ਨੂੰ ਬਚਾਉਣ ਲਈ ਕਾਰ ਚਾਲਕ ਨੇ ਬ੍ਰੇਕ ਮਾਰੀ ਅਤੇ ਕਾਰ ਸਤੁੰਨਲ ਵਿਗੜ ਜਿਸ ਨਾਲ ਕਾਰ ਬੈਕਾਬੂ ਹੋ ਕੇ ਪਲਟੀਆਂ ਖਾਂਦੀ ਤੇ ਖੇਤਾਂ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਾਰੇ ਸਵਾਰ ਵਾਲ ਵਾਲ ਬਚ ਗਏ ਐਸ ਐਸ ਐਫ ਟੀਮ ਵਲੋਂ ਨੈਸ਼ਨਲ ਦੀ ਰਿਕਵਰੀ ਵੈਨ ਨਾਲ ਕਾਰ ਨੂੰ ਬਾਹਰ ਕਢਵਾ ਕੇ ਸਾਇਡ ਤੇ ਲਗਵਾ ਦਿੱਤਾ ਹੈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਸੀ ।ਇਸ ਸਬੰਧੀ ਐਸ ਐਸ ਐਫ ਦੀ ਟੀਮ ਵਲੋਂ ਇਸ ਹਾਦਸੇ ਸਬੰਧੀ ਚੌਕੀ ਆਸਰੋਂ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਵਾਂਸ਼ਹਿਰ ਖੇਤਰ ‘ਚ ਮੱਕੀ ਦੇ ਅਚਾਰ ਦਾ ਰੁਝਾਨ ਜ਼ੋਰਾਂ ‘ਤੇ, ਪਸ਼ੂਆਂ ਦਾ ਦੁੱਧ ਵਧਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਮਿਲ ਰਿਹਾ ਰੁਜ਼ਗਾਰ :ਸੁਰਜੀਤ ਸਿੰਘ ਦੋਭਾਲੀ
Next articleਆਰਟੀਕਲ: ਗਰਮੀਆਂ ਦੀਆਂ ਛੁੱਟੀਆਂ – ਬੱਚਿਆਂ ਲਈ ਮੌਜਾਂ, ਮਹਿਲਾਵਾਂ ਲਈ ਵਧੀਆਂ ਜ਼ਿੰਮੇਵਾਰੀਆਂ