ਅਮਰਿੰਦਰ ਮਿਲ ਸਕਦੇ ਨੇ ਮੋਦੀ ਨੂੰ

New Delhi: Punjab Chief Minister Captain Amarinder Singh meets Prime Minister Narendra Modi in New Delhi, on July 15, 2019.

ਨਵੀਂ ਦਿੱਲੀ, (ਸਮਾਜ ਵੀਕਲੀ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੀ ਸ਼ਾਮ ਦਿੱਲੀ ਵਿਖੇ ਮਹਾਰਾਣੀ ਪ੍ਰਨੀਤ ਕੌਰ ਦੀ ਰਿਹਾਇਸ਼ ’ਤੇ ਆ ਗਏ ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਹਾਲਾਂ ਕਿ ਕੈਪਟਨ ਨੇ ਇਹ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਭਾਜਪਾ ’ਚ ਨਹੀਂ ਜਾ ਰਹੇ। ਆਪਣੀ ਪਿਛਲੀ ਫੇਰੀ ਦੌਰਾਨ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ। ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਵੀ ਚਰਚੇ ਹਨ। ਕੈਪਟਨ ਵੱਲੋਂ 1992 ’ਚ ਵੀ ਆਪਣਾ ਵੱਖਰਾ ਅਕਾਲੀ ਦਲ ਬਣਾ ਕੇ ਚੋਣਾਂ ਲੜੀਆਂ ਸਨ ਪਰ ਉਨ੍ਹਾਂ ਨੂੰ ਅੱਧੀ ਦਰਜਨ ਸੀਟਾਂ ਵੀ ਨਹੀਂ ਮਿਲੀਆਂ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮੁਪਰ ਖੀਰੀ ਹਿੰਸਾ: ਪ੍ਰਦਰਸ਼ਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ, ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਇਆ ਹੈ: ਵਰੁਣ ਗਾਂਧੀ
Next articleਸਿੱਧੂ ਦੀ ਅਗਵਾਈ ’ਚ ਪੰਜਾਬ ਕਾਂਗਰਸ ਦਾ ਕਾਫ਼ਿਲਾ ਲਖੀਮਪੁਰ ਖੀਰੀ ਰਵਾਨਾ, ਚੰਨੀ ਨੇ ਵੀ ਹਾਜ਼ਰੀ ਲਗਵਾਈ