HOME ਕੈਨੇਡਾ ਟੂਰ 2025 ‘ਰੰਗਾਰੰਗ ਪ੍ਰੋਗਰਾਮ 9 ਅਗਸਤ ਨੂੰ ਤਿਆਰੀਆਂ ਮੁਕੰਮਲ

ਕੈਨੇਡਾ ਟੂਰ 2025 ‘ਰੰਗਾਰੰਗ ਪ੍ਰੋਗਰਾਮ 9 ਅਗਸਤ ਨੂੰ ਤਿਆਰੀਆਂ ਮੁਕੰਮਲ

1

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )-ਗੋਲਫ ਲੀਫ ਕੈਰੀਅਰ ,ਜੰਕਸ਼ਨ ਹੋਮਜ ਲਿਮਿਟਡ ਅਤੇ ਸਿਹਾਰ ਹੋਮਜ਼ ਦੇ ਸਾਂਝੇ ਉਦਮ ਸਦਕਾ 9 ਅਗਸਤ ਨੂੰ ਸਰੀ ਦੇ ਬੈਲ ਸੈਂਟਰ ਚ ‘ਕੈਨੇਡਾ ਟੂਰ 2025’ ਰੰਗਾਂਰੰਗ ਪ੍ਰੋਗਰਾਮ ਕਰਵਾਏ ਜਾਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਲੱਖੀ ਲਾਸੋਈ ਅਤੇ ਪਰਦੀਪ ਪੰਧੇਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਪ੍ਰਤੀ ਪੰਜਾਬੀ ਭਾਈਚਾਰੇ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ 9 ਅਗਸਤ ਨੂੰ ਸ਼ਾਮੀ 6.30 ਵਜੇ ਸ਼ੁਰੂ ਹੋਣ ਵਾਲੇ ਇਸ ਪ੍ਰੋਗਾਮ ਚ ਉੱਘੇ ਪੰਜਾਬੀ ਗਾਇਕ ਪਵਿੱਤਰ ਲਾਸੋਈ ਅਤੇ ਸੱਜਣ ਅਦੀਬ ਵੱਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਇਸ ਤਾਰੀਖ ਨੂੰ ਕੈਲੰਡਰ ਵਿੱਚ ਨਿਸ਼ਾਨਬੱਧ ਕਰੋ: ਜੇਕਰ ਤੁਸੀਂ ਇਸਨੂੰ ਖੁੰਝਾ ਦਿੰਦੇ ਹੋ, ਤਾਂ ਤੁਹਾਨੂੰ 100 ਸਾਲ ਉਡੀਕ ਕਰਨੀ ਪਵੇਗੀ! ਸਦੀ ਦਾ ਸਭ ਤੋਂ ਲੰਬਾ ਅਤੇ ਸਭ ਤੋਂ ਹੈਰਾਨੀਜਨਕ ਸੂਰਜ ਗ੍ਰਹਿਣ ਆ ਰਿਹਾ ਹੈ
Next articleਮੇਰੀਆਂ ਅਸਥੀਆਂ ਨੂੰ ਗੰਗਾ ਵਿੱਚ ਜਲ ਪ੍ਰਵਾਹ ਨਾ ਕੀਤਾ ਜਾਵੇ।