HOME ‘ਕੈਨੇਡਾ ਟੂਰ 2025 ‘ਰੰਗਾਰੰਗ ਪ੍ਰੋਗਰਾਮ 9 ਅਗਸਤ ਨੂੰ ਤਿਆਰੀਆਂ ਮੁਕੰਮਲ

‘ਕੈਨੇਡਾ ਟੂਰ 2025 ‘ਰੰਗਾਰੰਗ ਪ੍ਰੋਗਰਾਮ 9 ਅਗਸਤ ਨੂੰ ਤਿਆਰੀਆਂ ਮੁਕੰਮਲ

2

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )-ਗੋਲਫ ਲੀਫ ਕੈਰੀਅਰ ,ਜੰਕਸ਼ਨ ਹੋਮਜ ਲਿਮਿਟਡ ਅਤੇ ਸਿਹਾਰ ਹੋਮਜ਼ ਦੇ ਸਾਂਝੇ ਉਦਮ ਸਦਕਾ 9 ਅਗਸਤ ਨੂੰ ਸਰੀ ਦੇ ਬੈਲ ਸੈਂਟਰ ਚ ‘ਕੈਨੇਡਾ ਟੂਰ 2025’ ਰੰਗਾਂਰੰਗ ਪ੍ਰੋਗਰਾਮ ਕਰਵਾਏ ਜਾਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਲੱਖੀ ਲਾਸੋਈ ਅਤੇ ਪਰਦੀਪ ਪੰਧੇਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਪ੍ਰਤੀ ਪੰਜਾਬੀ ਭਾਈਚਾਰੇ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ 9 ਅਗਸਤ ਨੂੰ ਸ਼ਾਮੀ 6.30 ਵਜੇ ਸ਼ੁਰੂ ਹੋਣ ਵਾਲੇ ਇਸ ਪ੍ਰੋਗਾਮ ਚ ਉੱਘੇ ਪੰਜਾਬੀ ਗਾਇਕ ਪਵਿੱਤਰ ਲਾਸੋਈ ਅਤੇ ਸੱਜਣ ਅਦੀਬ ਵੱਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹਾਰਾਸ਼ਟਰ ਚੋਣਾਂ ਵਿੱਚ 40 ਲੱਖ ਜਾਅਲੀ ਵੋਟਾਂ ਪਈਆਂ’, ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਵਿੱਚ ‘ਸਬੂਤਾਂ ਦੇ ਨਾਲ’ ਦਾਅਵਾ ਕੀਤਾ, ਵੋਟਰ ਸੂਚੀ ਵਿੱਚ ਬੇਨਿਯਮੀਆਂ ਦੀ ਸੂਚੀ ਦਿੱਤੀ
Next articleਮਹਾਂ ਮਾਈ ਜੀ ਦਾ ਸਲਾਨਾ ਮੇਲਾ ਸ਼ਰਧਾ ਪੂਰਵਕ ਮਨਾਇਆ