HOME ਕੈਨੇਡਾ ਮਾਂ ਬੋਲੀ ਫਿਲਮ ਮੇਲਾ ਲਈ ਕਰਮਜੀਤ ਸਿੰਘ ਗਰੇਵਾਲ ਦੀ ਫਿਲਮ ਸਕਰੀਨ...

ਕੈਨੇਡਾ ਮਾਂ ਬੋਲੀ ਫਿਲਮ ਮੇਲਾ ਲਈ ਕਰਮਜੀਤ ਸਿੰਘ ਗਰੇਵਾਲ ਦੀ ਫਿਲਮ ਸਕਰੀਨ ਬੁਖ਼ਾਰ ਦੀ ਚੋਣ

4

ਪੇਂਡੂ ਸਰਕਾਰੀ ਸਕੂਲ ਦੇ ਬੱਚਿਆਂ ਦਾ ਕਮਾਲ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਕੈਨੇਡਾ ਵਿੱਚ ਹੋ ਰਹੇ 13ਵੇਂ ‘ਮਾਂ ਬੋਲੀ ਫਿਲਮ ਮੇਲਾ’ ਲਈ ਕਰਮਜੀਤ ਸਿੰਘ ਗਰੇਵਾਲ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਫਿਲਮ ਸਕਰੀਨ ਬੁਖਾਰ ਦੀ ਚੋਣ ਹੋਈ ਹੈ। ਇਸ ਫਿਲਮ ਵਿੱਚ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਲੁਧਿਆਣਾ ਦੇ ਸਕੂਲੀ ਬੱਚਿਆਂ ਨੇ ਕਮਾਲ ਦੀ ਅਦਾਕਾਰੀ ਹੈ। ਇਹ ਲੁਧਿਆਣਾ ਇਲਾਕੇ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ। ਇਹ ਫਿਲਮ ਬੱਚਿਆਂ ਦੇ ਮੋਬਾਈਲ ਅਤੇ ਸਕਰੀਨ ਨਾਲ ਵੱਧ ਰਹੇ ਮੋਹ ਅਤੇ ਉਸਦੀ ਦੁਰਵਰਤੋਂ ਨੂੰ ਦਰਸਾਉਂਦੀ ਹੈ। ਬੱਚਿਆਂ ਦੁਆਰਾ ਬਣਾਈ ਗਈ ਇਹ ਸ਼ੌਟ ਫਿਲਮ 24 ਅਪ੍ਰੈਲ ਅਤੇ 30 ਅਪ੍ਰੈਲ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਦਿਖਾਈ ਜਾਵੇਗੀ। ਫਿਲਮ ਮੇਲੇ ਦੇ ਪ੍ਰਬੰਧਕ ਅਤੇ ਨਿਰਦੇਸ਼ਕ ਨਵਲਪੀਤ ਰੰਗੀ ਨੇ ਦੱਸਿਆ ਕਿ ਇਹ ਭਵਿੱਖ ਪੀੜ੍ਹੀ ਦੀਆਂ ਚੁਣੌਤੀਆਂ ਨੂੰ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਫਿਲਮ ਸਾਜ਼ ਕਰਮਜੀਤ ਸਿੰਘ ਗਰੇਵਾਲ, ਜੋ ਬਾਲ ਸਾਹਿਤ ਵਿੱਚ ਵੀ ਕਾਫ਼ੀ ਯੋਗਦਾਨ ਪਾ ਰਹੇ ਹਨ, ਨੇ ਇਸ ਪ੍ਰੋਜੈਕਟ ਰਾਹੀਂ ਇੱਕ ਸਮਾਜਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕੌਮੀ ਪੁਰਸਕਾਰ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੂੰ ਇਸ ਤੋਂ ਪਹਿਲਾਂ ਇਨ੍ਹਾਂ ਦੇ ਲਿਖੇ ਅਤੇ ਗਾਏ ਗੀਤਾਂ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ ਚੁੱਕੇ ਹਨ। ਨਵਲਪੀਤ ਰੰਗੀ ਨੇ ਹੋਰ ਕਿਹਾ ਕਿ ਜਦੋਂ ਲੋਕ ਸਾਹਿਤ ਅਤੇ ਫਿਲਮਾਂ ਨਾਲ ਜੁੜਨਗੇ, ਤਾਂ ਸਮਾਜ ਵਿੱਚ ਇੱਕ ਸਕਾਰਾਤਮਕ ਬਦਲਾਅ ਆ ਸਕਦਾ ਹੈ। ਅੱਜ ਦੇ ਡਿਜ਼ੀਟਲ ਯੁੱਗ ਵਿੱਚ ਇਸ ਤਰ੍ਹਾਂ ਦੀਆਂ ਸ਼ੌਟ ਫਿਲਮਾਂ ਦੀ ਬਹੁਤ ਲੋੜ ਹੈ। ‘ਮਾਂ ਬੋਲੀ ਫਿਲਮ ਮੇਲਾ’ ਪਿਛਲੇ 13 ਸਾਲਾਂ ਤੋਂ ਲਗਾਤਾਰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਹੋ ਰਿਹਾ ਹੈ ਅਤੇ ਇਸ ਨੂੰ ਸਥਾਨਕ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲਦਾ ਆ ਰਿਹਾ ਹੈ। ਖੇੜੀ ਝਮੇੜੀ ਸਕੂਲ ਦੇ ਮੁੱਖ ਅਧਿਆਪਕ  ਸ੍ਰ: ਗੁਰਦਰਸ਼ਨ ਸਿੰਘ ਅਤੇ ਸਮੂਹ ਸਟਾਫ਼ ਨੇ ਇਸ ਪ੍ਰਾਪਤੀ ਤੇ ਬੱਚਿਆਂ ਨੂੰ ਅਤੇ ਕਰਮਜੀਤ ਸਿੰਘ ਗਰੇਵਾਲ ਨੂੰ ਮੁਬਾਰਕਬਾਦ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੱਸ ਅੱਡਾ ਮਾਜਰਾ ਜੱਟਾਂ ਵਿਖੇ ਹਲਵਾਈ ਦੀ ਦੁਕਾਨ ਚੋਰ ਦਿਨ ਦਿਹਾੜੇ ਗੱਲਾ ਚੁੱਕਕੇ ਹੋਇਆ ਰਫੂਚੱਕਰ
Next articleਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਕਰਵਾਏ ਗਏ ਦੋ ਰੋਜ਼ਾ ਇੰਟਰ ਹਾਊਸ ਸਪੋਰਟਸ ਮੁਕਾਬਲੇ।