HOME ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਦੀਵਾਨ ਟੋਡਰ ਮੱਲ ਪਬਲਿਕ ਸਕੂਲ...

ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਕਰਵਾਏ ਗਏ ਦੋ ਰੋਜ਼ਾ ਇੰਟਰ ਹਾਊਸ ਸਪੋਰਟਸ ਮੁਕਾਬਲੇ।

1

ਸੰਦੀਪ ਸਿੰਘ ਬਖੋਪੀਰ   (ਸਮਾਜ ਵੀਕਲੀ)   :-ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ 24 ਅਤੇ 25 ਅਪ੍ਰੈਲ ਨੂੰ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਸੰਸਥਾ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਦੋ ਰੋਜ਼ਾ ਇੰਟਰ ਹਾਊਸ ਸਪੋਰਟਸ ਮੁਕਾਬਲੇ ਕਰਵਾਏ ਗਏ, ਜਿਨਾਂ ਦਾ ਮੁੱਖ ਉਪਦੇਸ਼ ਨੌਜਵਾਨ ਬੱਚੇ ਬੱਚੀਆਂ ਨੂੰ ਨਸ਼ਿਆਂ ਦੀ ਬੁਰੀ ਲਾਹਣਤ ਤੋਂ ਦੂਰ ਰੱਖ ਕੇ ਚੰਗੀ ਸਿਹਤ ਅਤੇ ਚੰਗੀ ਮਾਨਸਿਕਤਾ ਅਪਣਾਉਣ ਲਈ ਪ੍ਰੇਰਨਾ ਦੇਣਾ ਸੀ। 23 ਤਰੀਕ ਨੂੰ ਸਕੂਲ ਵਿੱਚ ਚਾਰ ਹਾਊਸ ,ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਅਤੇ ਬਾਬਾ ਫਤਿਹ ਸਿੰਘ ਜੀ ਦੇ ਨਵੇਂ ਸੈਸ਼ਨ ਦੇ ਇੰਚਾਰਜ ਅਧਿਆਪਕਾਂ ਅਤੇ ਹੈੱਡ ਬੁਆਏ ਅਤੇ ਹੈੱਡ ਗਰਲ ਦੀ ਚੋਣ ਕਰਕੇ, ਰਸਮੀ ਤੌਰ ਤੇ ਓਥ ਲਈ ਗਈ, ਤੇ ਸਾਰੇ ਵਿਦਿਆਰਥੀਆਂ ਨੇ ਪ੍ਰਣ ਲਿਆ ਕੇ ਉਹ ਆਪੋ ਆਪਣੇ ਹਾਊਸ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਉਣਗੇ ਅਤੇ ਸਪੋਰਟਸ ਨਾਲ ਜੁੜ ਕੇ ਸਮਾਜ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਖ਼ਤਮ ਕਰਨਗੇ ਅਤੇ ਚੰਗੀ ਸਿਹਤ ਤੇ ਚੰਗੀ ਮਾਨਸਿਕਤਾ ਨਾਲ ਆਪਣੇ ਸਮਾਜ ਦੇ ਨਿਰਮਾਤਾ ਬਣਨਗੇ। ਮੌਕੇ ਉੱਤੇ ਐਕਟੀਵਿਟੀ ਇੰਚਾਰਜ ਸੰਦੀਪ ਸਿੰਘ ਕੋਆਰਡੀਨੇਟਰ ਮੈਡਮ ਬਲਜੀਤ ਕੌਰ, ਹਰਗਿੰਦਰ ਕੌਰ, ਸਨਮੀਤ ਸਰ ਡੀ.ਪੀ ਅਧਿਆਪਕ ਅਵਤਾਰ ਸਿੰਘ, ਮਨਪ੍ਰੀਤ ਕੌਰ,ਹਰਿੰਦਰਸਰ, ਪ੍ਰਭਜੋਤ ਸਰ ਤੇ ਚਾਰੇ ਹਾਊਸਾਂ ਦੇ ਮੁਖੀ ਅਤੇ ਸਕੂਲ ਮੈਨੇਜਮੈਂਟ ਮੈਂਬਰ ਸਰਦਾਰ ਦਵਿੰਦਰ ਸਿੰਘ ਜੀ ਮੌਜੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਮਾਂ ਬੋਲੀ ਫਿਲਮ ਮੇਲਾ ਲਈ ਕਰਮਜੀਤ ਸਿੰਘ ਗਰੇਵਾਲ ਦੀ ਫਿਲਮ ਸਕਰੀਨ ਬੁਖ਼ਾਰ ਦੀ ਚੋਣ
Next articleSAMAJ WEEKLY = 27/04/2026