ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਅੱਡਾ ਮਾਜਰਾ ਜੱਟਾਂ ਵਿਖੇ ਮਠਿਆਈ ਦੀ ਦੁਕਾਨ ਕਰਦੇ ਹਲਵਾਈ ਸਤਪਾਲ ਪੁੱਤਰ ਪਰਸੂ ਰਾਮ ਪਿੰਡ ਮਾਜਰਾ ਜੱਟਾਂ ਜੋ ਕਾਫੀ ਸਮੇਂ ਆਪਣੇ ਹੀ ਪਿੰਡ ਦੇ ਬੱਸ ਅੱਡੇ ਤੇ ਹਲਵਾਈ ਦੀ ਦੁਕਾਨ ਕਰਦਾ ਹੈ ਅੱਜ ਸਵੇਰੇ 9 ਵਜੇ ਦੇ ਕਰੀਬ ਦਿਨ ਦਿਹਾੜੇ ਇੱਕ ਚੋਰ ਉਸ ਦੀ ਦੁਕਾਨ ਤੋਂ ਪੈਸਿਆਂ ਵਾਲਾ ਗੱਲਾ ਚੋਰੀ ਚੁੱਕ ਕੇ ਰਫੂਚੱਕਰ ਹੋ ਗਿਆ ਜਿਸ ਦਾ ਦੁਕਾਨਦਾਰ ਅਤੇ ਉਸ ਦੇ ਲੜਕੇ ਨੂੰ ਕੁਝ ਸਮੇਂ ਬਾਅਦ ਹੀ ਪਤਾ ਲੱਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਵਾਈ ਸਤਪਾਲ ਨੇ ਦੱਸਿਆ ਮੈ ਆਪਣੀ ਦੁਕਾਨ ਤੇ ਸਮੋਸੇ ਬਣਾ ਰਿਹਾ ਸੀ ਅਤੇ ਮੇਰਾ ਲੜਕਾ ਵੀ ਕੰਮ ਵਿੱਚ ਰੁਝਿਆ ਹੋਇਆ ਸੀ ਜਦੋਂ ਅਸੀ ਕਿਸੇ ਹੋਰ ਗਾਹਕ ਤੋਂ ਪੈਸੇ ਲੈਣ ਲੱਗੇ ਤਾਂ ਦੇਖਿਆ ਤਾਂ ਸਾਡਾ ਗੱਲਾ ਮਠਿਆਈ ਵਾਲੇ ਕਾਂਊਟਰ ਰੱਖਿਆ ਗਾਇਬ ਸੀ ਗੱਲਾ ਕਾਂਊਟਰ ਤੇ ਹੋਣ ਕਾਰਨ ਦੇਖ ਮੇਰੇ ਹੋਸ਼ ਉੱਡ ਗਏ ਗੱਲੇ ਵਿੱਚ ਮੇਰਾ 8-9 ਹਜ਼ਾਰ ਰੁਪਏ ਅਤੇ ਜਰੂਰੀ ਕਾਗਜ਼ਾਤ ਸਨ ਇਸ ਚੋਰੀ ਦੀ ਮੈ ਜਦੋਂ ਟੋਲ ਪਲਾਜ਼ਾ ਬੱਛੂਆਂ ਤੇ ਫੁਟੇਜ਼ ਕਢਵਾਈ ਤਾਂ ਚੋਰ ਗੱਲਾ ਚੁੱਕ ਕੇ ਮੋਟਰਸਾਈਕਲ ਤੇ ਭੱਜਦਾ ਨਜ਼ਰ ਆਉਂਦਾ ਹੈ ਪਰ ਉਸ ਦੀ ਪਹਿਚਾਣ ਨਹੀਂ ਹੋ ਰਹੀ ਇਸ ਚੋਰੀ ਸਬੰਧੀ ਮੈ ਥਾਣਾ ਕਾਠਗੜ੍ਹ ਵਿੱਚ ਦਰਖਾਸਤ ਦੇ ਕੇ ਚੋਰ ਨੂੰ ਤੁਰੰਤ ਫੜਨ ਦੀ ਬੇਨਤੀ ਕੀਤੀ ਹੈ।ਥਾਣਾ ਕਾਠਗੜ੍ਹ ਐਸਐਚਓ ਅਭਿਸ਼ੇਕ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕੇ ਚੋਰ ਨੂੰ ਜਲਦ ਫੜਕੇ ਸਲਾਖਾਂ ਪਿੱਛੇ ਡੱਕਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



