ਕੈਨੇਡਾ ਫੈਡਰਲ ਚੋਣਾ: ਰਾਜਵੀਰ ਸਿੰਘ ਢਿੱਲੋ ਨੇ ਚੋਣ ਮੁਹਿੰਮ ਨੂੰ ਮਘਾਇਆ

ਕੈਪਸਨ - ਚੋਣ ਮੁਹਿੰਮ ਦੌਰਾਨ ਰਾਜ਼ਵੀਰ ਸਿੰਘ ਢਿਲੋ, ਵਿਧਾਇਕ ਬਰਾਈਨ ਟੈਪਰ ਅਤੇ ਹੋਰ ਸਮਰਥਕ

ਵੈਨਕੂਵਰ ,   (ਸਮਾਜ ਵੀਕਲੀ)   (ਮਲਕੀਤ ਸਿੰਘ))– ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਮਘਾਉਂਦਿਆਂ ਆਪਣੇ ਸਮਰਥਕਾਂ ਸਮੇਤ ਹਲਕੇ ਦੇ ਵੋਟਰਾਂ ਨਾਲ ਡੋਰ ਟੂ ਡੋਰ ਸੰਪਰਕ ਕਰਕੇ ਸਹਿਯੋਗ ਦੀ ਮੰਗ ਕੀਤੀ ਗ਼ਈ| ਇਸੇ ਸਬੰਧ ਵਿੱਚ ਸਰੀ -ਪੈਨੋਰੋਮਾ ਤੋਂ ਕੰਸਰਵੇਟਿਵ ਦੇ ਵਿਧਾਇਕ ਬਰਾਇਨ ਟੈਪਰ ਅਤੇ ਉਹਨਾਂ ਦੀ ਪਤਨੀ ਅਰੋਨਾ ਟੈਪਰ ਵੱਲੋਂ ਆਪਣੇ ਸਾਥੀਆਂ ਸਮੇਤ ਸ ਢਿੱਲੋਂ ਦੇ ਕਿੰਗ ਜੋਰਜ ਸਥਿਤ ਚੋਣ ਦਫਤਰ ਦਾ ਦੌਰਾ ਕਰਕੇ ਉੱਥੇ ਹਾਜ਼ਰ ਸਮਰਥਕਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਕੰਜਰਵੇਟਿਵ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ| ਇਸ ਮੌਕੇ ਤੇ ਬੋਲਦਿਆਂ ਸ੍ਰੀ ਟੈਪਰ ਵੱਲੋਂ ਜਿੱਥੇ ਕਿ ਮੌਜੂਦਾ ਲਿਬਰਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ ਓਨਾ ਸਮੂਹ ਕਨੇਡੀਅਨ ਲੋਕਾਂ ਨੂੰ ਕੈਨੇਡਾ ਦੇ ਭਲੇ ਹਿੱਤ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ| ਇਸ ਇਸ ਮੌਕੇ ਤੇ ਕੰਸਰਵੇਟ੍ਵਵ ਊਮੀਦਵਾਰ ਰਾਜ਼ਵੀਰ ਸਿੰਘ ਢਿਲੋ ਬਲਵਿੰਦਰ ਸਿੰਘ ਬਿਲਾਸਪੁਰੀਆ, ਬੂਟਾ ਸਿੰਘ ,ਜਗਦੀਪ ਸੰਧੂ, ਰਣਜੀਤ ਗਿੱਲ, ਗੈਰੀ ਪੁਰੇਵਾਲ ,ਮਾਊਸਿਸ ,ਇਕਬਾਲ ਸੰਧੂ, ਬਲਬੀਰ ਢੱਟ, ਜਤਿੰਦਰ ਬਰਾੜ ,ਨਵਰੂਪ ਸਿੰਘ ਅਤੇ ਰਿਕੀ ਬਾਜਵਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe Harijans in Bangladesh: Victims of constitutional neglect and social isolation
Next articleਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ