ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਪਿਛਲੇ ਦਿਨੀ ਕਨੇਡਾ ਦੀ ਇੱਕ ਝੀਲ ਚ ਡੁੱਬ ਜਾਣ ਕਾਰਨ ਮਾਰੇ ਗਏ ਰਾਜਸਥਾਨ ਦੇ ਨੌਜਵਾਨ ਰਾਘਵ ਸੋਨੀ ਦੀ ਲਾਸ਼ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਭਾਰਤ ਨਹੀ ਪਹੁੰਚਾਈ ਜਾ ਸਕੀ ਜਿਸ ਕਾਰਨ ਪਰਿਵਾਰ ਗੰਭੀਰ ਚਿੰਤਾ ਵਿੱਚ ਹੈ ਅਤੇ ਅੰਤਿਮ ਦਰਸ਼ਨ ਲਈ ਤਰਸ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਚਿੱਤੌੜਗੜ੍ਹ ਜ਼ਿਲ੍ਹੇ ਦੇ ਬੇਗੂੰ ਨਾਲ ਸੰਬੰਧਿਤ ਰਾਘਵ ਸੋਨੀ ਦੀ ਮੌਤ 11 ਅਪ੍ਰੈਲ ਨੂੰ ਕੈਨੇਡਾ ਦੀ ਇੱਕ ਝੀਲ ਦੇ ਪਾਣੀ ਵਿੱਚ ਡੁੱਬਣ ਕਾਰਨ ਹੋਈ ਸੀ। ਪਰਿਵਾਰ ਵੱਲੋਂ ਉਸਦੀ ਲਾਸ਼ ਅੰਤਿਮ ਸੰਸਕਾਰ ਲਈ ਜਲਦ ਤੋਂ ਜਲਦ ਭਾਰਤ ਲਿਆਂਦੇ ਜਾਣ ਸਬੰਧੀ ਭਾਰਤ ਦੀ ਰਾਸ਼ਟਰਪਤੀ ਕੋਲ ਗੁਹਾਰ ਲਗਾਈ ਗਈ ਹੈ ਅਤੇ ਮਨੁੱਖੀ ਅਧਿਕਾਰ ਆਯੋਗ ਦਾ ਦਰਵਾਜ਼ਾ ਵੀ ਖਟਖਟਾਇਆ ਗਿਆ ਹੈ, ਤਾਂ ਜੋ ਪ੍ਰਕਿਰਿਆ ਨੂੰ ਤੇਜ਼ ਕਰਕੇ ਲਾਸ ਨੂੰ ਜਲਦੀ ਭਾਰਤ ਭੇਜਿਆ ਜਾ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



