HOME ਅਗਿਆਤ ਵਿਅਕਤੀਆਂ ਵੱਲੋਂ ਲਗਾਈ ਗਈ ਅੱਗ ਕਾਰਨ ਵੈਨ ਅਤੇ ਕਾਰ ਸੜ ਕੇ...

ਅਗਿਆਤ ਵਿਅਕਤੀਆਂ ਵੱਲੋਂ ਲਗਾਈ ਗਈ ਅੱਗ ਕਾਰਨ ਵੈਨ ਅਤੇ ਕਾਰ ਸੜ ਕੇ ਸੁਆਹ

ਕੈਪਸ਼ਨ ਸੀਸੀਟੀਵੀ ਕੈਮਰੇ ਚ ਕੈਦ ਹੋਈ ਅੱਗ ਲਗਾਉਣ ਦੀ ਘਟਨਾ ਦਾ ਇੱਕ ਦ੍ਰਿਸ਼

ਅੱਗ ਲਾਉਣ ਤੋਂ ਪਹਿਲਾਂ ਗਰਾਜ ਦੇ ਦਰਵਾਜ਼ੇ ਤੇ ਲਿਖਿਆ ‘ਗੋ ਬੈਕ’!

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਉਨਟਾਰੀਓ ਵਿੱਚ ਰਾਤ ਸਮੇਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਪੰਜਾਬੀ ਮੂਲ ਦੇ ਇੱਕ ਨੌਜਵਾਨ ਦੇ ਘਰ ਦੇ ਬਾਹਰ ਖੜੀ ਉਸਦੀ ਕਾਰੋਬਾਰੀ ਵੈਨ ਅਤੇ ਕਾਰ ਪੈਟਰੋਲ ਪਾ ਕੇ ਅੱਗ ਲਗਾਉਣ ਮਗਰੋਂ ਦੋਵੇਂ ਵਾਹਨ ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਸੀਸੀਟੀਵੀ ਕੈਮਰੇ ਚ ਕੈਦ ਹੋਈ ਘਟਨਾ ਦੌਰਾਨ ਇਹ ਵੇਖਿਆ ਗਿਆ ਕਿ ਰਾਤ ਸਮੇ ਜਦੋਂ ਸੰਬੰਧਿਤ ਪਰਿਵਾਰ ਅਤੇ ਆਸ ਪਾਸ ਦੇ ਗੁਆਂਢੀ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ, ਤਾ ਕੁਝ ਅਗਿਆਤ ਵਿਅਕਤੀਆਂ ਵੱਲੋਂ ਘਰ ਦੇ ਗਰਾਜ ਦੇ ਬਾਹਰਵਾਰ ਖੜੀ ਉਸਦੀ ਕਾਰੋਬਾਰੀ ਵੈਨ ਅਤੇ ਕਾਰ ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ । ਇਸ ਤੋਂ ਪਹਿਲਾਂ ਉਹਨਾਂ ਵੱਲੋਂ ਘਰ ਦੇ ਗਰਾਜ ਦੇ ਦਰਵਾਜ਼ੇ ਤੇ ‘ਗੋ ਬੈਕ’ ਵੀ ਲਿਖਿਆ ਗਿਆ ਵੈਨ ਅਤੇ ਕਾਰ ਦਾ ਮਾਲਕ ਪੀੜਤ ਨੌਜਵਾਨ ਪੰਜਾਬ ਦੇ ਅੰਮ੍ਰਿਤਸਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ । ਸੂਚਨਾ ਮਿਲਣ ‘ਤੇ ਅੱਗ ਬੁਝਾਉ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕਿ ਅੱਗ ਤੇ ਕਾਬੂ ਪਾਇਆ ਗਿਆ।  ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਵੱਲੋਂ ਕਬੱਡੀ ਖਿਡਾਰੀ ਮਨਦੀਪ ਬੱਲਰਾਂ ਦਾ ਸਨਮਾਨ ਕੀਤਾ ਗਿਆ
Next articleਕੈਨੇਡਾ ਤੋ ਲਾਸ਼ ਭਾਰਤ ਮੰਗਾਉਣ ਲਈ ਰਾਸ਼ਟਰਪਤੀ ਕੋਲ ਲਗਾਈ ਗੁਹਾਰ