HOME ਵਿਸ਼ਵ ਰੰਗਮੰਚ ਭੂੰਗਾ ਵਲੋਂ ਉਸਤਾਦ ਗਜ਼ਲਗੋ ਗੁਰਦੀਪ ਸੈਣੀ ਦਾ ਵਿਸੇਸ਼ ਸਨਮਾਨ ਅਤੇ...

ਵਿਸ਼ਵ ਰੰਗਮੰਚ ਭੂੰਗਾ ਵਲੋਂ ਉਸਤਾਦ ਗਜ਼ਲਗੋ ਗੁਰਦੀਪ ਸੈਣੀ ਦਾ ਵਿਸੇਸ਼ ਸਨਮਾਨ ਅਤੇ ਕਵੀ ਦਰਬਾਰ

    (ਸਮਾਜ ਵੀਕਲੀ)   ਵਿਸ਼ਵ ਰੰਗਮੰਚ, ਭੂੰਗਾ, ਜ਼ਿਲ੍ਹਾ ਹੁਸ਼ਿਆਰਪੁਰ ਵਲੋਂ,ਰੰਗਮੰਚ ਕਲਾ ਭਵਨ,ਭੂੰਗਾ ਵਿਖੇ ਬਹੁਤ ਹੀ ਸਾਦਾ ਅਤੇ ਪ੍ਭਾਵਸ਼ਾਲੀ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ,ਜਿਸ ਵਿੱਚ ਉਸਤਾਦ ਗ਼ਜ਼ਲਗੋ ਸ ਗੁਰਦੀਪ ਸਿੰਘ ਸੈਣੀ ( ਔੜ ‘ਤੇ ਬਰਸਾਤ) ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਸ਼ਹਿਰ ਦੇ ਸ਼ੋਰ ਸਰਾਬੇ ਤੋਂ ਦੂਰ,ਹਰੇ ਭਰੇ ਦਰਖਤਾਂ ਚ ਘਿਰੇ ਰੰਗਮੰਚ ਭਵਨ ਚ,ਕਵੀਆਂ ਨੇ ਜੋ ਰੰਗ ਬੰਨਿਆ,ਐਸਾ ਆਨੰਦ ਕਿਸੇ ਏਅਰ ਕੰਡੀਸ਼ਨਡ ਹਾਲ ਬਹਿ ਕੇ ਵੀ ਨਹੀਂ ਆ ਸਕਦਾ।ਪਹਿਲੀ ਵਾਰ ਮਹਿਸੂਸ ਹੋਇਆ ਕਿ ਕੁਦਰਤ ਦੀ ਗਿਆ।ਸ਼ਹਿਰ ਦੇ ਸ਼ੋਰ ਸਰਾਬੇ ਤੋਂ ਦੂਰ,ਹਰੇ ਭਰੇ ਦਰਖਤਾਂ ਚ ਘਿਰੇ ਰੰਗਮੰਚ ਭਵਨ ਚ,ਕਵੀਆਂ ਨੇ ਜੋ ਰੰਗ ਬੰਨਿਆ,ਐਸਾ ਆਨੰਦ ਕਿਸੇ ਏਅਰ ਕੰਡੀਸ਼ਨਡ ਹਾਲ ‘ਚ ਬਹਿ ਕੇ ਵੀ ਨਹੀਂ ਆ ਸਕਦਾ।ਪਹਿਲੀ ਵਾਰ ਮਹਿਸੂਸ ਹੋਇਆ ਕਿ ਕੁਦਰਤ ਦੀ ਗੋਦ ਬਹਿ ਕੇ ਸ਼ਾਇਰੀ ਕਰਨ ਵਰਗਾ ਲੁਤਫ਼ ਹੋਰ ਕਿਧਰੇ ਵੀ ਨਹੀਂ ਆ ਸਕਦਾ। ਲੰਬੇ ਸਮੇਂ ਤੋਂ,ਰੰਗਮੰਚ ਨਾਲ ਜੁੜੇ ਸੰਦੀਪ ਦਰਦੀ, ਪਰਮਿੰਦਰ ਮੰਢਾਲੀ(ਨਿਰਦੇਸ਼ਕ ਵਿਸ਼ਵ ਰੰਗਮੰਚ ਭੂੰਗਾ ) ਅਤੇ ਵਿਵੇਕ ਹਾਸ਼ਿਰ ਰੰਗਮੰਚ ਦੇ ਮੰਝੇ ਹੋਏ ਕਲਾਕਾਰ ਹਨ।ਖੁਸ਼ੀ ਦੀ ਗੱਲ ਹੈ ਕਿ ਜਿੱਥੇ ਉਹ ਆਪਣੇ ਨਾਟਕਾਂ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਉੱਥੇ ਹੀ ਉਹ ਆਪਣੇ ਇਲਾਕੇ ਦੇ ਸਾਹਿਤਕਾਰਾਂ ਨੂੰ ਮੰਚ ਪ੍ਰਦਾਨ ਕਰਨ ਦਾ ਉਪਰਾਲਾ ਵੀ ਕਰ ਰਹੇ ਹਨ।
ਕਵੀ ਦਰਬਾਰ ਵਿੱਚ, ਇਲਾਕੇ ਦੇ ਜਾਣੇ ਪਹਿਚਾਣੇ ਉੱਘੇ ਲੇਖਕ ਨਵਤੇਜ ਸਿੰਘ ਗੜਦੀਵਾਲ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ,ਕੁਝ ਸਮੇਂ ਲਈ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਕਵੀ ਸੰਮੇਲਨ ਵਿੱਚ ਦੀਪ ਜਗਤਪੁਰੀ, ਉਪ ਪ੍ਰਧਾਨ ਲਿਖਾਰੀ ਸਭਾ ਜਗਤਪੁਰ, ਮਾਸਟਰ ਸੁਖਜੀਤ ਸਿੰਘ ਬਿੱਟੂ ਤਲਵੰਡੀ, ਦਾਰਾ ਘੁੱਗਾ, ਧਿੰਦਾ ਚਡਿਆਲੀਆ, ਵਿੱਕੀ ਕੰਤਨੋਰੀਆ, ਅਸਵਨੀ ਠਾਕੁਰ, ਅਰਜੁਨ ਅਤੇ ਚਾ਼ਂਦਨੀ ਆਦਿ ਕਵੀਆਂ ਵਲੋਂ ਕਲਾਮ ਪੇਸ਼ ਕੀਤੇ ਗਏ। ਅਦਾਰਾ ਕੋਹਿਨੂਰ ਟਾਇਮਜ਼ ਜਰਮਨੀ ਦੇ ਸਹਿ ਮਹਿੰਦਰ ਸਿੰਘ ਝੱਮਟ ਦੀ ਗਾਇਕੀ ਨੇ ਸਰੋਤਿਆਂ ਦਾ ਮਨ ਮੋਹ ਲਿਆ। ਅੰਤਰਰਾਸ਼ਟਰੀ ਪੱਧਰ ‘ਤੇ ਪ੍ਸਿੱਧ ਨਾਵਲਕਾਰ ਗੁਰਨਾਮ ਬਾਵਾ (ਲੇਖਕ ਬੰਦੂਕ ਤੋਂ ਕਲਮ ਤੱਕ ਨਾਵਲ) ਨੇ ਉਚੇਚੇ ਤੌਰ ‘ਤੇ ਅੰਬਾਲਾ ਤੋਂ ਆ ਕੇ ਸਮਾਗਮ ‘ਚ ਹਾਜ਼ਰੀ ਭਰੀ। ਦੁਆਬਾ ਸਾਹਿਤਕ ਮੰਚ ਲਧਾਣਾ ਝਿੱਕਾ ਦੇ ਪ੍ਧਾਨ ਗੁਰਦੀਪ ਸਿੰਘ ਮੁਕੱਦਮ ਵਲੋਂ ਆਪਣੇ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਵਿਸ਼ਵ ਰੰਗਮੰਚ ਭੂੰਗਾ ਵਲੋਂ ਸਨਮਾਨਿਤ ਹੋਣ ਤੋਂ ਬਾਅਦ,ਗੁਰਦੀਪ ਸਿੰਘ ਸੈਣੀ ਵਲੋਂ ਰੰਗਮੰਚ ਮੰਚ ਦੇ ਨਿਰਦੇਸ਼ਕ ਪਰਮਿੰਦਰ ਮੰਢਾਲੀ ਅਤੇ ਸੰਚਾਲਕ ਵਿਵੇਕ ਹਾਸ਼ਿਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦਾ ਨਹੀਂ,ਉਨ੍ਹਾਂ ਵਲੋਂ ਪਰੋਏ ਅੱਖਰਾਂ ਦਾ ਹੈ। ਅਤੇ ਇਹ ਸਨਮਾਨ ਉਨ੍ਹਾਂ ਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਦਾ ਰਹੇ ਗਾ। ਅਖੀਰ ਵਿੱਚ ਮੰਚ ਦੇ ਨਿਰਦੇਸ਼ਕ ਪਰਮਿੰਦਰ ਮੰਢਾਲੀ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਗੁਰਦੀਪ ਸਿੰਘ ਮੁਕੱਦਮ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਤੋ ਲਾਸ਼ ਭਾਰਤ ਮੰਗਾਉਣ ਲਈ ਰਾਸ਼ਟਰਪਤੀ ਕੋਲ ਲਗਾਈ ਗੁਹਾਰ
Next articleਮੇਲੇ ਤੇ ਵਿਸ਼ੇਸ਼ -ਮਾਤਾ ਪੰਜਾਬ ਕੌਰ ਨੰਗਲ ਅੰਬੀਆਂ