HOME ਭੁਲੇਖੇ ਨਾਲ ਦਾਨ ਕੀਤੇ ਡਰੈਸ ਨੂੰ ਲੱਭਣ ਲਈ 300 ਡਾਲਰ ਇਨਾਮ ਦੀ...

ਭੁਲੇਖੇ ਨਾਲ ਦਾਨ ਕੀਤੇ ਡਰੈਸ ਨੂੰ ਲੱਭਣ ਲਈ 300 ਡਾਲਰ ਇਨਾਮ ਦੀ ਪੇਸ਼ਕਸ਼

1
ਫੋਟੋ ਕੈਪਸ਼ਨ: ਸਕੁਐਮਿਸ਼ ਦੀ ਮਹਿਲਾ ਓਲਿਵੀਆ ਡੈਲਗਾਡੋ ਆਪਣੀ ਗੁੰਮ ਹੋਈ ਵਿਆਹ ਦੀ ਡਰੈੱਸ ਵਿੱਚ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਕੁਐਮਿਸ਼ ਸ਼ਹਿਰ ਦੀ ਇੱਕ ਮਹਿਲਾ ਆਪਣੀ ਗੁੰਮ ਹੋਈ ਵਿਆਹ ਦੀ ਡਰੈੱਸ ਦੀ ਤਲਾਸ਼ ਕਰ ਰਹੀ ਹੈ, ਜਿਸ ਦੇ ਬਾਰੇ ਉਹਦਾ ਮੰਨਣਾ ਹੈ ਕਿ ਇਹ ਗਲਤੀ ਨਾਲ ਦਾਨ ਕਰ ਦਿੱਤੀ ਗਈ ਹੈ। ਓਲਿਵੀਆ ਡੈਲਗਾਡੋ ਨੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਵਿਅਕਤੀ ਉਸਦੀ ਡਰੈੱਸ ਲੱਭ ਕੇ ਉਸ ਤੱਕ ਪਹੁੰਚਾਏਗਾ , ਉਸਨੂੰ 300 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਉਸ ਦਾ ਕਹਿਣਾ ਹੈ ਕਿ ਉਹ ਅਤੇ ਉਸਦਾ ਪਰਿਵਾਰ ਸਰੀ ਸਥਿਤ ਆਪਣੇ ਬਚਪਨ ਦੇ ਘਰ ਨੂੰ ਸਾਫ ਕਰ ਰਹੇ ਸਨ, ਜਦੋਂ ਇਹ ਡਰੈੱਸ ਅਣਜਾਣੇ ਵਿੱਚ ਹੋਰ ਸਮਾਨ ਦੇ ਨਾਲ ਦਾਨ ਹੋ ਗਈ। ਮਹਿਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਹ ਡਰੈੱਸ ਮਿਲਦੀ ਹੈ ਤਾਂ ਉਹ ਉਸ ਨਾਲ ਸੰਪਰਕ ਕਰੇ, ਕਿਉਂਕਿ ਇਹ ਉਸਦੇ ਲਈ ਭਾਵਨਾਤਮਕ ਤੌਰ ‘ਤੇ ਬਹੁਤ ਕੀਮਤੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਵੇਅਰ ਹਾਊਸ ਮੈਨੇਜਰ ਦੀ ਖੁਦਕੁਸ਼ੀ ਪੰਜਾਬ ਸਰਕਾਰ ਦੇ ਮੱਥੇ ’ਤੇ ਕਲੰਕ : ਡਾ. ਕਰੀਮਪੁਰੀ
Next articleਕੈਲਗਰੀ ਸਟੈਂਪੀਡ ਲਈ ਤਿਆਰੀਆਂ ‘ਚ ਜੁਟੀ ਸਸਕੈਚਵਨ ਦੀ ਇੰਡਿਅਨ ਰੀਲੇ ਟੀਮ