ਭਾਰੀ ਗਿਣਤੀ ਵਿਚ ਸਮਰਥਕਾਂ, ਵਲੰਟੀਅਰਾਂ ਤੇ ਵੋਟਰਾਂ ਵੱਲੋਂ ਸਮਰਥਨ

ਕੈਨੇਡਾ ਕੈਲਗਰੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕੈਲਗਰੀ ਸਕਾਈਵਿਊ ਤੋਂ ਕੰਸਰਵੇਟਿਵ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਦੇ ਚੋਣ ਦਫਤਰ ਦਾ ਉਦਘਾਟਨ ਭਾਰੀ ਗਿਣਤੀ ਵਿਚ ਸਮਰਥਕਾਂ ਤੇ ਵਲੰਟੀਅਰਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਮੌਕੇ ਅਮਨਪ੍ਰੀਤ ਗਿੱਲ ਨੇ ਆਏ ਮਹਿਮਾਨਾਂ ਤੇ ਸਮਰਥਕਾਂ ਦਾ ਸਵਾਗਤ ਕਰਦਿਆਂ ਫੈਡਰਲ ਚੋਣਾਂ ਵਿਚ ਭਰਪੂਰ ਸਾਥ ਤੇ ਪੀਅਰ ਪੋਲੀਅਰ ਦੀ ਅਗਵਾਈ ਹੇਠ ਨਵੀਂ ਸਰਕਾਰ ਬਣਾਉਣ ਲਈ ਅਪੀਲ ਕੀਤੀ। ਕੈਲਗਰੀ ਫਾਰੈਸਟ ਲਾਅਨ ਤੋਂ ਉਮੀਦਵਾਰ ਅਤੇ ਸਾਬਕਾ ਸ਼ੈਡੋ ਮਨਿਸਟਰ ਜਸਰਾਜ ਸਿੰਘ ਹੱਲਣ ਨੇ ਲਿਬਰਲ ਪਾਰਟੀ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਗੱਲ ਕਰਦਿਆਂ ਲੋਕਾਂ ਨੂੰ ਮਿਸਟਰ ਕਾਰਨੀ ਦੇ ਧੋਖੇ ਵਿਚ ਨਾ ਆਉਣ ਦੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਇਹ ਉਹੀ ਕਾਰਨੀ ਹਨ ਜਿਹੜੇ ਲੰਬੇ ਸਮੇਂ ਤੋਂ ਟਰੂਡੋ ਦੇ ਸਲਾਹਕਾਰ ਸਨ। ਇਸਦੀਆਂ ਸਲਾਹਾਂ ਹੀ ਮੁਲਕ ਤੇ ਲੋਕਾਂ ਦੀਆਂ ਆਰਥਿਕ ਪ੍ਰੇਸ਼ਾਨੀਆਂ ਲਈ ਜਿੰਮੇਵਾਰ ਹਨ। ਉਹਨਾਂ ਕੰਸਰਵੇਟਿਵ ਪਾਰਟੀ ਤੇ ਇਸਦੇ ਆਗੂ ਪੋਲੀਵਰ ਨੂੰ ਮੁਲਕ ਦੀ ਅਗਵਾਈ ਨੂੰ ਹੀ ਸਮਰੱਥ ਦੱਸਿਆ। ਇਸ ਮੌਕੇ ਵੱਡੀ ਗਿਣਤੀ ਵਿਚ ਜੁੜੇ ਲੋਕਾਂ ਤੇ ਸਮਰਥਕਾਂ ਨੇ ਕੰਸਰਵੇਟਿਵ ਦੇ ਸਮਰਥਨ ਦਾ ਵਾਅਦਾ ਕੀਤਾ।