ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨੇੜਲੇ ਪਿੰਡ ਬੱਢਲ ਹੇਠਲਾ ਦੀ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪੁਲੀ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਬੋਲਦਿਆ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਅਤੇ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸਹਿਰਾਂ ਦੀ ਤਰਜ ਤੇ ਵਿਕਾਸ ਕਰਾਂਗੇ। ਤਾਂ ਜ਼ੋ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾ ਸਕੇ। ਇਸ ਤੋਂ ਪਹਿਲਾਂ ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਅਤੇ ਪ੍ਰਿਤਪਾਲ ਸਿੰਘ ਕੁਨਰ ਵਲੋਂ ਸਾਰੀਆਂ ਸਖਸੀਅਤਾਂ ਨੂੰ ਜ਼ੀ ਆਇਆ ਕਿਹਾ ਗਿਆ। ਇਸ ਮੌਕੇ ਭਗਤ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ, ਸੋਹਣ ਸਿੰਘ ਨਿੱਕੂਵਾਲ, ਡਾ. ਅਜਮੇਰ ਸਿੰਘ ਕੁਨਰ, ਸੋਨੀ ਸੈਣੀ, ਸਰਪੰਚ ਜਰਨੈਲ ਸਿੰਘ ਮੀਢਵਾਂ, ਕੇਸ਼ਰ ਸਿੰਘ ਰਾਮ ਲਾਲ, ਗੁਰਮੀਤ ਸਿੰਘ, ਇਕਬਾਲ ਸਿੰਘ, ਕਰਮ ਸਿੰਘ, ਰਣਬੀਰ ਸਿੰਘ, ਤਰਲੋਚਨ ਸਿੰਘ, ਗਿਆਨ ਸਿੰਘ, ਸਵਰਨ ਸਿੰਘ ਦਿਆਲ ਸਿੰਘ, ਚੂਹੜ ਸਿੰਘ, ਕੁਲਵੀਰ ਸਿੰਘ, ਜ਼ੋਗਿੰਦਰ ਸਿੰਘ, ਹਰਮਨਜੀਤ ਸਿੰਘ, ਚਰਨਜੀਤ ਸਿੰਘ, ਨਵਜੋਤ ਸਿੰਘ, ਪਰਮਜੀਤ ਆਦਿ ਹਾਜਰ ਸਨ। ਬੱਢਲ ਹੇਠਲਾ ਵਿਖੇ ਪੁਲੀ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ।
HOME ਬੱਢਲ ਵਿਖੇ ਕੈਬਨਿਟ ਮੰਤਰੀ ਬੈਂਸ ਨੇ ਰੱਖਿਆ ਪੁਲੀ ਦਾ ਨੀਂਹ ਪੱਥਰ



