(ਸਮਾਜ ਵੀਕਲੀ) ਸ਼ਵਨਜੋਤ ਸਿੰਘ ਥਿੰਦ ਤੇਰੀ ਉਮਰ ਇਨੀਂ ਥੋੜੀ ਕਿਵੇਂ ਲਿਖ ਦਿੱਤੀ, ਹਾਲੇ ਤਾਂ ਖੇਡਣ ਮੱਲਣ ਦੇ ਦਿਨ ਸਨ , ਤੈਨੂੰ ਏਨੀਆਂ ਕਾਹਲੀਆਂ ਕਿਉ ਪੈ ਗਈਆ , ਸ਼ਵਨਜੋਤ ਸਿੰਘ ਤੇਰੇ ਦਾਦੂ ਗੁਰਦੀਪ ਸਿੰਘ ਤਾਂ ਹਾਲੇ ਤੇਰੇ ਲਈ ਬੈਟਰੀ ਵਾਲਾ ਮੋਟਰਸਾਈਕਲ ਲਿਉਣ ਦੀਆਂ ਸਲਾਹਾਂ ਹੀ ਕਰ ਰਿਹਾ ਸੀ ਤੇ ਤੂੰ ਲੰਮੀਆਂ ਰਾਹਾਂ ਦਾ ਪਾਂਧੀ ਬਣ ਪਤਾ ਨਹੀਂ ਕਿਸ ਰਸਤੇ ਚਲਾ ਗਿਆ, ਬੀਕੇਯੂ ਪੰਜਾਬ ਦਾ ਹੋਣ ਹਾਰ ਯੋਦਾ ਸੀ ਸ਼ਵਨਜੋਤ ਸਿੰਘ ਜਿਨ੍ਹਾਂ ਪਿਆਰਾ ਨਾਮ ਉਨ੍ਹਾਂ ਪਿਆਰਾਂ ਬੱਚਾ , ਕਿਹੜੀ ਅੱਖ ਸੀ ਜੋਂ ਨਮ ਨਹੀਂ ਸੀ , ਤੂੰ ਘਰ ਦੀ ਰੋਣਕ ਸੀ ਬਹੁਤ ਕਸੂਤੀ ਸੱਟ ਮਾਰੀ ਰੱਬ ਨੇ, ਛੇ ਸਾਲ ਦੀ ਉਮਰ ਪੂਰੀ ਕਰਕੇ ਸੱਤਵੇਂ ਸਾਲ ਵਿੱਚ ਪੈਰ ਹੀ ਨਹੀਂ ਧਰਨ ਦਿੱਤਾ। ਇਕਨਾ ਦਾ ਹੋਵੇ ਇਕ ਤੇ ਉਹ ਵੀ ਜਾਏ ਮਰ ,ਵਜੀਦਾ ਕੌਣ ਆਖੇ ਸਾਹਿਬ ਨੂੰ ਤੂੰ ਇੰਝ ਨਹੀਂ ਇੰਝ ਕਰ । ਪਰ ਡਾਹਢੇ ਦੀ ਲਿਖਤ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ । ਬਸਤੇ ਵਿਚ ਪਈਆਂ ਕਿਤਾਬਾਂ ਤੇ ਸਕੂਲ ਉਡੀਕਦੇ ਯਾਰਾਂ ਲਈ ਸੁਪਨਾ ਬਣਨ ਦੀ ਕਾਹਲ ਕਰਨ ਵਾਲਿਆਂ ਤੂੰ ਮਾਪਿਆਂ ਦੇ ਸਜ਼ਾਏ ਸੁਪਨਿਆਂ ਦੀ ਤਾਂ ਸਾਰ ਲੈ ਜਾਂਦਾ ਉਨ੍ਹਾਂ ਦਾ ਤੇਰੇ ਜਾਣ ਪਿਛੋਂ ਕੀ ਬਣੇਗਾ। ਗੁਰਦੀਪ ਸਿੰਘ ਦੇ ਵਿਹੜੇ ਦੀ ਫੁਲਵਾੜੀ ਪਿਤਾ ਗੁਰਵਿੰਦਰ ਸਿੰਘ ਤੇ ਮਾਂ ਕੁਲਵਿੰਦਰ ਕੌਰ ਦੇ ਵਿਹੜੇ ਦੀ ਰੌਣਕ ਇਨੀ ਦੂਰ ਚਲੇ ਗਈ ਕਿ ਹੁਣ ਲਖਵੀਰ ਸਿੰਘ ਗੋਬਿੰਦਪੁਰ ਨੂੰ ਦੇਖ ਮੋਹਰਾਂ ਵਾਲਾ ਦਾਦੂ ਕਦੇ ਵੀ ਨਹੀਂ ਕਹੇਗੀ। ਤੇਰੀ ਖਰਮਸਤੀ ਦੀਆਂ ਗੱਲਾਂ ਨਰਿੰਦਰ ਸਿੰਘ ਬਾਜਵਾ ਹੁਣ ਕਿਵੇਂ ਦੱਸੇਗਾ। ਇਕਬਾਲ ਸਿੰਘ ਲੋਹਗੜ੍ਹ ਵੱਲੋਂ ਤੇਰੇ ਜਾਣ ਦੀ ਪਾਈ ਪੋਸਟ ਨੇ ਬੀਕੇਯੂ ਪੰਜਾਬ ਦੇ ਸਾਰੇ ਦਾਦੂਆ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਚਾਚਾ ਅਕਾਸ਼ ਦੀਪ ਸਿੰਘ ਦੀਆ ਅੱਖਾਂ ਦਾ ਤਾਰਾ ਇਨੀਂ ਛੇਤੀ ਅਕਾਸ਼ ਦਾ ਤਾਰਾ ਬਣਨ ਦੀ ਘਾਹਲ ਕਰੇਗਾ ਜ਼ਕੀਨ ਨਹੀਂ ਆਉਂਦਾ । ਸਮਾਂ ਲੰਘ ਜਾਵੇਗਾ ਪਰ ਤੇਰੀਆਂ ਯਾਦਾਂ ਦੀਆਂ ਪੀੜਾਂ ਦਾ ਪਰਾਗਾ ਸਦਾ ਭੁੱਜਦਾ ਰਹੇਗਾ। ਹੈ ਵਾਹਿਗੁਰੂ ਤੇਰਿਆਂ ਚਰਨਾਂ ਵਿਚ ਅਰਦਾਸ ਹੈ ਜੇ ਤੇਰੀ ਇਹੀ ਰਜ਼ਾ ਸੀ ਤਾਂ ਸ਼ਵਨਜੋਤ ਸਿੰਘ ਥਿੰਦ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਤੇ ਸਦਾ ਆਪਣੀ ਨਿੱਘੀ ਗੋਦ ਵਿਚ ਬਿਠਾ ਕੇ ਰੱਖਣਾ ਹੇ ਵਾਹਿਗੁਰੂ ਜੀ ਅਸੀਂ ਕਲਯੁੱਗੀ ਜੀਵ ਹਾਂ ਤੇਰੇ ਚਰਨਾ ਵਿੱਚ ਅਰਦਾਸ ਕਰਦੇ ਹਾਂ ਕਿ ਕਦੇ ਵੀ ਕਿਸੇ ਦੇ ਘਰ ਦੀ ਕੱਚੀ ਖੇਤੀ ਨਾ ਕੱਟੀ ਆਪਣੀ ਮਿਹਰ ਦਾ ਹੱਥ ਰੱਖੀ । ਸ਼ਵਨਜੋਤ ਸਿੰਘ ਥਿੰਦ ਦੀ ਅੰਤਿਮ ਅਰਦਾਸ 18 ਨਵੰਬਰ 2025 ਦਿਨ ਮੰਗਲਵਾਰ ਨੂੰ ਦੁਪਹਿਰ 12:00 ਵੱਜੇ ਪਿੰਡ ਬਾਗੀਵਾਲ ਵਿਖੇ ਹੋਵੇਗੀ । ਇਸ ਦੁਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਮੂਹ ਬੀਕੇਯੂ ਪੰਜਾਬ ਨੰਨੇ ਸਿਪਾਹੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।
ਪੇਸ਼ਕਸ਼ – ਹਰਜਿੰਦਰ ਸਿੰਘ ਚੰਦੀ ਸੂਬਾ ਪ੍ਰੈੱਸ ਸਕੱਤਰ ਬੀਕੇਯੂ ਪੰਜਾਬ



