ਫਿਲੌਰ/ਅੱਪਰਾ (ਸਮਾਜ ਵੀਕਲੀ) ਦੀਪਾ– ਅੱਜ ਡੇਰਾ ਮੁਖੀ ਦਾਤਾ ਦਰਬਾਰ (ਗੁਰਾਇਆ) ਤੇ ਮੈਸੰਜਰ ਆਫ ਪੀਸ ਮਿਸ਼ਨ ਦੇ ਰਾਸ਼ਟਰੀ ਪੀਸ ਐਬੰਸਡਰ ਸਲੀਮ ਸੁਲਤਾਨੀ ਵੱਲੋਂ ਬਿਆਨ ਜਾਰੀ ਕਰ ਜੋ ਪਿਛਲੇ ਦਿਨੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਨਜ਼ਦੀਕ ਹੋਏ ਅੱਤਵਾਦੀ ਤੇ ਕਾਇਰਤਾਨਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਤੇ ਹਮਲੇ ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਗਈ, ਇਸ ਮੌਕੇ ਉੱਨਾਂ ਬੋਲਦਿਆ ਕਿਹਾ ਕਿ ਇਸ ਤਰਾ ਦੇ ਹਮਲੇ ਉਸ ਕੱਟੜਪੰਥੀ ਨਕਰਾਤਮਕ ਵਿਚਾਰਾਂ ਦਾ ਨਤੀਜਾ ਹੈ ਜਿਸ ਨਾਲ ਪੜੇ ਲਿਖੇ ਨੌਜਵਾਨ ਆਪਣੇ ਪੇਸ਼ੇ ਨੂੰ ਹੀ ਆਪਣਾ ਆਤਮਘਾਤੀ ਹਥਿਆਰ ਬਣਾ ਲੈਦੇ ਹਨ ਤੇ ਜਿੰਨਾ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਿਲ ਹੈ ਤੇ ਇਸ ਤਰਾਂ ਦੇ ਕਾਇਰਤਾਨਾ ਤੇ ਮਨੁੱਖਤਾ ਵਿਰੋਧੀ ਹਮਲਿਆਂ ਨੂੰ ਅੰਜਾਮ ਦੇ ਦਿੰਦੇ ਹਨ ਇਸ ਲਈ ਹੁਣ ਉਹ ਸਮਾਂ ਆ ਗਿਆ ਹੈ ਕਿ ਮਨੁੱਖਤਾਵਾਦੀ ਤੇ ਅਮਨ ਪਸੰਦ ਸਮਾਜ ਇੱਕਠਾ ਹੋ ਕੇ ਇੰਨਾਂ ਕੱਟੜਵਾਦੀ ਲੋਕਾਂ ਦੀ ਪਹਿਚਾਣ ਕਰਕੇ ਉੱਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਕਰਨ ਤੇ ਜ਼ਰੂਰਤ ਪੈਣ ਤੇ ਲੋਕਲ ਪੁਲਿਸ ਨੂੰ ਸੁਚਿਤ ਕਰਨ ਤਾਂ ਜੋ ਸਮਾਂ ਰਹਿੰਦੇ ਹੀ ਇੰਨਾਂ ਅਣਮਨੁੱਖੀ ਘਟਨਾਵਾਂ ਨੂੰ ਰੋਕਿਆ ਜਾ ਸਕੇ! ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚ ਸ਼ਾਂਤੀ ਤੇ ਜਾਗਰੂਕਤਾ ਸਿੱਖਿਆ ਨੂੰ ਸਕੂਲੀ ਪੱਧਰ ਤੋਂ ਲੈ ਕੇ ਉੱਚੇਰੀ ਸਿੱਖਿਆ ਪੱਧਰ ਤੱਕ ਪੜਾਇਆ ਜਾਵੇ।
HOME ਲਾਲ ਕਿਲ੍ਹੇ ਤੇ ਹਮਲਾ ਕੱਟੜਪੰਥੀ ਨਾਕਰਾਤਮਕ ਵਿਚਾਰਾਂ ਦਾ ਨਤੀਜਾ-ਸਲੀਮ ਸੁਲਤਾਨੀ



