HOME ਵੱਖ-ਵੱਖ ਬੁਲਾਰਿਆਂ ਵੱਲੋਂ ਮਾਤਾ ਕਰਤਾਰ ਕੌਰ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਵੱਖ-ਵੱਖ ਬੁਲਾਰਿਆਂ ਵੱਲੋਂ ਮਾਤਾ ਕਰਤਾਰ ਕੌਰ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

1
ਸੰਗਰੂਰ  (ਸਮਾਜ ਵੀਕਲੀ)   ਪਿੰਡ ਮੰਡਵੀ ਜ਼ਿਲ੍ਹਾ ਸੰਗਰੂਰ ਦੇ 112 ਸਾਲ ਦੀ ਉਮਰ ਭੋਗ ਕੇ ਗਏ ਮਾਤਾ ਕਰਤਾਰ ਕੌਰ ਨਮਿੱਤ ਅੰਤਿਮ ਅਰਦਾਸ ਤੇ ਭੋਗ ਪਿੰਡ ਦੇ ਘਰ ਵਿੱਚ ਪਾਇਆ ਗਿਆ । ਭੋਗ ਉਪਰੰਤ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਬੁਲਾਰਿਆਂ ਨੇ ਮਾਤਾ ਜੀ ਦੀ ਲੰਬੀ ਉਮਰ ਦਾ ਰਾਜ ਬਿਆਨ ਕਰਦੇ ਹੋਏ ਕਿਹਾ ਕਿ ਜਿੱਥੇ ਲੰਬੀ ਉਮਰ ਪਿੱਛੇ ਮਾਤਾ ਜੀ ਦੀ ਜ਼ਿੰਦਾਦਿਲੀ ਹੈ, ਉੱਥੇ ਨੂੰਹਾਂ, ਪੋਤ ਨੂੰਹਾਂ ਅਤੇ ਪੂਰੇ ਪਰਿਵਾਰ ਵੱਲੋਂ ਬਜ਼ੁਰਗ ਅਵਸਥਾ ਵਿੱਚ ਸਾਂਭ-ਸੰਭਾਲ ਦੀ ਨਿਭਾਈ ਗਈ ਸੇਵਾ ਦਾ ਉਚੇਚਾ ਜ਼ਿਕਰ ਕੀਤਾ ਗਿਆ । ਜ਼ਿਕਰਯੋਗ ਹੈ ਕਿ ਮਾਤਾ ਕਰਤਾਰ ਕੌਰ ਦੀ ਦੂਸਰੀ ਸੰਤਾਨ ਪੁੱਤਰ ਮਿਹਰ ਸਿੰਘ 1972 ਵਿੱਚ 22 ਸਾਲ ਦੀ ਜਵਾਨ ਉਮਰੇ ਨਕਸਲਬਾੜੀ ਲਹਿਰ ਦੇ ਜੰਗਜੂ ਵਜੋਂ ਪੁਲਿਸ ਤਸ਼ੱਦਦ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ । ਸ਼ਹੀਦ ਮਿਹਰ ਮੰਡਵੀ ਨਾਲ ਵਿਚਾਰਾਂ ਤੇ ਅਕੀਦਿਆਂ ਦੀ ਸਾਂਝ ਦੇ ਅਹਿਸਾਨ ਨਾਲ ਇਨਕਲਾਬੀ ਜਥੇਬੰਦੀਆਂ ਦੇ ਦਰਜਨਾਂ ਆਗੂ ਵੀ ਭੋਗ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ । ਸਟੇਜ ਤੋਂ ਬੋਲਦਿਆਂ ਜਮਹੂਰੀ ਅਧਿਕਾਰ ਸਭਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹਨਾਂ ਦੀ ਸ਼ਹਾਦਤ ਦਾ ਸਮਾਂ ਯਾਦ ਕਰਵਾਇਆ, ਜਦੋਂ ਕਿ ਸਟੇਜ ਸਕੱਤਰ ਦੀ ਭੂਮਿਕਾ ਗੁਰਮੇਲ ਭੁਟਾਲ ਨੇ ਨਿਭਾਈ । ਜਗਜੀਤ ਭੁਟਾਲ ਨੇ ਮਿਹਨਤਕਸ਼ ਲੋਕਾਂ ਦੀਆਂ ਭਖਵੀਆਂ ਮੁਸ਼ਕਿਲਾਂ ਨੂੰ ਵੀ ਸੰਖੇਪ ਸ਼ਬਦਾਂ ਨਾਲ ਛੋਹਿਆ ਅਤੇ ਦੁਨੀਆਂ ਦੇ ਲੋਕਾਂ ਦੀ ਨੀਂਦ ਹਰਾਮ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਧਕੇਲ ਰਹੀ ਅਮਰੀਕੀ ਸਮਾਗਮ ਵੱਲੋਂ ਜੰਗ ਬਾਰੇ ਵੀ ਗਹਿਰਾ ਫਿਕਰ ਪ੍ਰਗਟ ਕੀਤਾ। । ਇਸ ਸਮੇਂ ਵੱਖ-ਵੱਖ ਜੱਥੇਬੰਦੀਆਂ ਤੋਂ ਇਲਾਵਾ ਸ਼ਹੀਦ ਸਮਸ਼ੇਰ ਸਿੰਘ ਸ਼ੇਰੀ ਜੀ ਦੇ ਪਰਿਵਾਰ ਵੱਲੋਂ ਅਮਰੀਕ ਸਿੰਘ ਖੋਖਰ, ਬਸ਼ੇਸ਼ਰ ਰਾਮ, ਹੰਸਰਾਜ ਖਨੌਰੀ, ਸਤਵੰਤ ਸਿੰਘ ਖੰਡੇਬਾਦ ਸਾਬਕਾ ਸਰਪੰਚ, ਕੇਵਲ ਸਿੰਘ, ਪ੍ਰਧਾਨ ਬਲਦੇਵ ਸਿੰਘ ਜੀਰਾ (ਬੀਕੇਯੂ), ਲੈਕਚਰਾਰ ਰਘਵੀਰ ਸਿੰਘ ਭੁਟਾਲ, ਲਛਮਣ ਅਲੀਸ਼ੇਰ, ਬਲਦੇਵ ਚੀਮਾਂ, ਦੇਸਰਾਜ ਛਾਜਲੀ, ਲਖਵੀਰ ਸਿੰਘ ਬਾਹਮਣਵਾਲਾ ਆਦਿ ਨੇ ਵੀ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਲਾ ਗਲੀ ਲੁਧਿਆਣਾ ਆਰਟ ਫੈਸਟੀਵਲ 2026 ਦਾ ਆਯੋਜਨ 10 ਤੇ 11 ਅਪ੍ਰੈਲ ਨੂੰ
Next articleਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਕ੍ਰਿਤਿਕਾ ਚੌਧਰੀ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ