ਸਪੀਕਰ ਸੰਧਵਾਂ ਸਣੇ ਕੈਬਿਨਟ ਮੰਤਰੀਆਂ ਨੇ ਪੂਰੇ ਪਰਿਵਾਰ ਨੂੰ ਦਿੱਤੀ ਵਧਾਈ
ਨਵਾਂ ਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੇ ਯੂਪੀਐਸਸੀ ਕਲੀਅਰ ਕਰਨ ਵਾਲੇ ਬੱਚਿਆ ਲਈ ਖਾਸ ਬਣਾ ਦਿੱਤਾ ਦਰਅਸਲ ਪੰਜਾਬ ਭਰ ਵਿੱਚੋਂ ਯੂਪੀਐਸਸੀ ਕਲੀਅਰ ਕਰਨ ਵਾਲਿਆ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਇਜਲਾਸ ਦੇਖਣ ਲਈ ਸੱਦਾ ਪੱਤਰ ਭੇਜਿਆ ਗਿਆ ਸੀ ਅਤੇ ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਜਿਨਾਂ ਵਿੱਚੋਂ ਮੋਹਾਲੀ ਦੀ ਕ੍ਰਿਤਿਕਾ ਚੌਧਰੀ ਵੀ ਸ਼ਾਮਿਲ ਸਨ ਕ੍ਰਿਤਿਕਾ ਚੌਧਰੀ ਆਪਣੇ ਪੂਰੇ ਪਰਿਵਾਰ ਸਮੇਤ ਵਿਧਾਨ ਸਭਾ ਵਿਖੇ ਪਹੁੰਚੇ ਜਿਨਾਂ ਦਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇੰਨਾ ਹੀ ਨਹੀਂ ਵਿਧਾਨ ਸਭਾ ਵਿੱਚ ਮੌਜੂਦ ਵੱਖ-ਵੱਖ ਸਿਆਸੀ ਆਗੂਆਂ ਸਨੇ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਗੁਰਮੀਤ ਸਿੰਘ ਖੁਡੀਆਂ ਨੇ ਵੀ ਵਿਸ਼ੇਸ਼ ਤੌਰ ਤੇ ਕ੍ਰਿਤਿਕਾ ਚੌਧਰੀ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ | ਦੱਸ ਦਈਏ ਕਿ ਕ੍ਰਿਤਿਕਾ ਚੌਧਰੀ ਨੇ ਯੂਪੀਐਸਸੀ ਵਿੱਚੋਂ 312ਵਾਂ ਰੈਂਕ ਦੇਸ਼ ਭਰ ਚੋਂ ਹਾਸਿਲ ਕੀਤਾ ਜਿਸ ਤੋਂ ਬਾਅਦ ਪੂਰੇ ਗੁੱਜਰ ਭਾਈਚਾਰੇ ਵੱਲੋਂ ਪਰਿਵਾਰ ਨੂੰ ਵਧਾਈਆਂ ਭੇਜੀਆਂ ਜਾ ਰਹੀਆਂ ਹਨ | ਪੰਜਾਬ ਵਿਧਾਨ ਸਭਾ ਵਿੱਚ ਕ੍ਰਿਤਿਕਾ ਚੌਧਰੀ ਦੇ ਪਿਤਾ ਰਾਜੀਵ ਚੌਧਰੀ ਜੋ ਕਿ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਨਾਂ ਸਮੇਤ ਕ੍ਰਿਤੀਕਾ ਦੇ ਮਾਤਾ ਦਰਸ਼ਨਾ ਕੁਮਾਰੀ, ਭਰਾ ਆਸ਼ੂਤੋਸ਼ ਗੁੱਜਰ ਅਤੇ ਕ੍ਰਿਤਿਕਾ ਦੀ ਭਾਬੀ ਦੀਕਸ਼ਾ ਚੋਧਰੀ ਵੀ ਮੌਜੂਦ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



