HOME ਕਿਰਤੀ ਕਿਸਾਨ ਯੂਨੀਅਨ ਵੱਲੋਂ 25 ਨੂੰ ਪੁਲਿਸ ਜ਼ਬਰ ‘ਤੇ ਲੈਂਡ ਪੂਲਿੰਗ ਵਿਰੋਧੀ...

ਕਿਰਤੀ ਕਿਸਾਨ ਯੂਨੀਅਨ ਵੱਲੋਂ 25 ਨੂੰ ਪੁਲਿਸ ਜ਼ਬਰ ‘ਤੇ ਲੈਂਡ ਪੂਲਿੰਗ ਵਿਰੋਧੀ ਰੈਲੀ ਲਈ ਮੀਟਿੰਗਾਂ ਦਾ ਦੌਰ ਜਾਰੀ

2

ਗੜ੍ਹਸ਼ੰਕਰ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) 25 ਜੁਲਾਈ ਨੂੰ ਸੰਗਰੂਰ ਵਿਖੇ ਪੁਲਿਸ ਜ਼ਬਰ ਅਤੇ ਲੈਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਹੋ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਚਾਹਲ ਪੁਰ ਅਤੇ ਮੋਲਾ-ਵਹਿਦਪੁਰ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਜੋਰਦਾਰ ਨਿਖੇਧੀ ਕੀਤੀ ਗਈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਅਤੇ ਬਲਾਕ ਆਗੂ ਕੁਲਵੰਤ ਸਿੰਘ ਗੋਲੇਵਾਲ ਨੇ ਕਿਹਾ ਕੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਅਣ ਐਲ਼ਾਨੀ ਐਮ੍ਰਜੈਂਸੀ ਲਾ ਕੇ ਕਿਸਾਨਾ ਮਜਦੂਰਾ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਲੈਂਡ ਪੂਲਿੰਗ ਪਾਲ਼ਸੀ ਤਹਿਤ ਗਲਤ ਤਰੀਕੇ ਨਾਲ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਕਰਕੇ ਪੰਜਾਬ ਦੇ ਸਮੂਹ ਕਿਸਾਨਾ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸਰਕਾਰ ਨੇ ਆਪਣੀ ਨੀਤੀ ਵਾਪਸ ਨਾ ਲਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਤਕੜੇ ਪਰੋਗਰਮ ਕੀਤੇ ਜਾਣਗੇ। ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਆਗੂ ਹਰਮੇਸ਼ ਸਿੰਘ ਢੇਸੀ, ਸੁਖਵਿੰਦਰ ਸਿੰਘ ਮੋਇਲਾ- ਵਾਹਿਦਪੁਰ, ਰੇਸ਼ਮ ਸਿੰਘ, ਗੁਰਨੇਕ ਸਿੰਘ, ਸਤਨਾਮ ਸਿੰਘ ਚਾਹਲ ਪੁਰ, ਗੁਰਦੀਪ ਸਿੰਘ ਅਤੇ ਲਖਵੀਰ ਸਿੰਘ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੈਨੇਡਾ ‘ਚ ਗਰਮੀ ਦਾ ਪ੍ਰਕੋਪ ਵਧਿਆ: ਲੋਕਾਂ ਨੇ ਸਮੁੰਦਰ ‘ਚ ਲਗਾਈਆਂ ‘ਡੁੱਬਕੀਆਂ’,* ਬੀਅਰ ਦੀ ਖਪਤ ਚ ਵਾਧਾ
Next articleਨਸ਼ਿਆਂ ਦੇ ਦਰਿਆ ‘ਚ ਫਸਿਆ ਇਨਸਾਨ ਖੁਦ ‘ਤੇ ਆਪਣੇ ਪਰਿਵਾਰ ਦਾ ਵੀ ਵਿਨਾਸ਼ ਕਰਦਾ ਹੈ