HOME ਨਸ਼ਿਆਂ ਦੇ ਦਰਿਆ ‘ਚ ਫਸਿਆ ਇਨਸਾਨ ਖੁਦ ‘ਤੇ ਆਪਣੇ ਪਰਿਵਾਰ ਦਾ ਵੀ...

ਨਸ਼ਿਆਂ ਦੇ ਦਰਿਆ ‘ਚ ਫਸਿਆ ਇਨਸਾਨ ਖੁਦ ‘ਤੇ ਆਪਣੇ ਪਰਿਵਾਰ ਦਾ ਵੀ ਵਿਨਾਸ਼ ਕਰਦਾ ਹੈ

2

ਹੁਸ਼ਿਆਰਪੁਰ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬੀ ਡੀ ਪੀ ਓ ਦਫਤਰ ਟਾਂਡਾ ਵਿਖੇ ਪਹੁੰਚ ਕੇ ਸਟੇਟ ਅਵਾਰਡੀ ਭਾਈ ਵਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਨੇ ਬੀ ਡੀ ਪੀ ਓ ਟਾਂਡਾ ਰਾਜੀਵ ਕੁਮਾਰ ਦੇ ਨਾਲ ਮਿਲ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ। ਇਸ ਮੌਕੇ ਭਾਈ ਮਸੀਤੀ ਨੇ ਨਸ਼ਿਆਂ ਦੇ ਇਨਸਾਨੀ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ,ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇਨਸਾਨ ਹੌਲੀ ਹੌਲੀ ਨਸ਼ਿਆਂ ਦੀ ਦਲ ਦਲ ਵਿੱਚ ਫਸ ਕੇ ਆਪਣਾ ਤੇ ਆਪਣੇ ਪੂਰੇ ਪਰਿਵਾਰ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਲੈਂਦਾ ਹੈ। ਇਸ ਮੌਕੇ ਬੀਡੀਪੀਓ ਟਾਂਡਾ ਰਾਜੀਵ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਾ ਹੈ ਤਾਂ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿਓ ਤਾਂ ਜੋ ਉਸ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ ਤੇ ਉਸ ਦਾ ਇਲਾਜ ਸਹੀ ਸਮੇਂ ਤੇ ਕਰਵਾਇਆ ਜਾ ਸਕੇ, ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਸ਼ਿਆਂ ਦਾ ਇਲਾਜ ਬਿਲਕੁਲ ਮੁਫਤ ਹੁੰਦਾ ਹੈ। ਇਸ ਮੌਕੇ ਭਾਈ ਮਸੀਤੀ ਤੇ ਬੀ ਡੀ ਪੀ ਓ ਰਜੀਵ ਕੁਮਾਰ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਏ ਜਾ ਰਹੇ ਅਭਿਆਨ ਯੁੱਧ ਨਸ਼ਿਆਂ ਵਿਰੁੱਧ ਦੀ ਜੰਮ ਕੇ ਤਾਰੀਫ ਕੀਤੀ, ਤੇ ਲੋਕਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ। ਇਸ ਮੌਕੇ ਭਾਈ ਮਸੀਤੀ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਿਉਂਦੇ ਜੀ ਰਕਤ ਦਾਨ ਤੇ ਮਰਨ ਉਪਰੰਤ ਅੱਖਾਂ ਦਾਨ, ਅਤੇ ਅੰਗ ਦਾਨ ਕਰਨ ਦੀ ਜਾਣਕਾਰੀ ਵੀ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਗ੍ਰਾਮ ਸੇਵਕ ਕਮ ਐਸ ਈ ਪੀ ਓ, ਯੂਸਫ ਮਸੀਹ ਪੰਚਾਇਤ ਸਕੱਤਰ, ਮਨਪ੍ਰੀਤ ਸਿੰਘ ਗ੍ਰਾਮ ਸੇਵਕ, ਇਕਬਾਲ ਸੁਪਰਡੈਂਟ, ਸੰਦੀਪ ਸਿੰਘ, ਦਿਲਰਾਜ ਸਿੰਘ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਰਤੀ ਕਿਸਾਨ ਯੂਨੀਅਨ ਵੱਲੋਂ 25 ਨੂੰ ਪੁਲਿਸ ਜ਼ਬਰ ‘ਤੇ ਲੈਂਡ ਪੂਲਿੰਗ ਵਿਰੋਧੀ ਰੈਲੀ ਲਈ ਮੀਟਿੰਗਾਂ ਦਾ ਦੌਰ ਜਾਰੀ
Next articleਟਰੰਪ ਨੇ ‘ਵੋਕ ਏਆਈ’ ‘ਤੇ ਪਾਬੰਦੀ ਲਗਾਈ, ਕਾਰਜਕਾਰੀ ਆਦੇਸ਼ ਜਾਰੀ ਕੀਤਾ